channel punjabi
Canada International News

ਕੈਨੇਡਾ ਦੇ ਅਨੇਕਾਂ ਸੂਬਿਆਂ ‘ਚ ਖੁੱਲ੍ਹ ਗਏ ਸਕੂਲ , ਕੋਰੋਨਾ ਦੇ ਵਧਦੇ ਮਾਮਲਿਆਂ ਨੇ ਵਧਾਈ ਸਰਕਾਰ ਦੀ ਚਿੰਤਾ !

ਕੈਨੇਡਾ ਵਿੱਚ ਸਕੂਲ ਖੁੱਲ੍ਹਣ ਦੇ ਨਾਲ ਹੀ ਵਧੀ ਮਾਪਿਆਂ ਦੀ ਚਿੰਤਾ

ਓਂਟਾਰੀਓ ‘ਚ ਇੱਕੋ ਦਿਨ ਵਿਚ ਕੋਰੋਨਾ ਦੇ ਰਿਕਾਰਡ ਮਾਮਲੇ ਹੋਏ ਦਰਜ

ਵਧਦੇ ਮਾਮਲਿਆਂ ਨੂੰ ਦੇਖ ਉਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਕੀਤਾ ਐਲਾਨ

ਜੇਕਰ ਗਿਣਤੀ ਜ਼ਿਆਦਾ ਵਧੀ ਤਾਂ ਸਕੂਲਾਂ ਨੂੰ ਮੁੜ ਕਰਾਂਗੇ ਬੰਦ : ਡਗ ਫੋਰਡ

ਓਂਟਾਰੀਓ : ਸਤੰਬਰ ਮਹੀਨੇ ਦੀ ਸ਼ੁਰੂਆਤ ਦੇ ਨਾਲ ਹੀ ਕੈਨੇਡਾ ਦੇ ਜ਼ਿਆਦਾਤਰ ਸੂਬਿਆਂ ਦੇ ਸਕੂਲਾਂ ਨੇ ਕਲਾਸਾਂ ਲਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਹਾਲਾਂਕਿ ਮਾਪਿਆਂ ਵੱਲੋਂ ਸਕੂਲ ਸ਼ੁਰੂ ਕੀਤੇ ਜਾਂਣ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਸੀ, ਪਰ ਸੂਬਾ ਸਰਕਾਰ ਵੱਲੋਂ ਵੀ ਭਰੋਸਾ ਦਿੱਤਾ ਗਿਆ ਕਿ ਸਕੂਲਾਂ ਵਿਚ ਹਰ ਤਰ੍ਹਾਂ ਦੀ ਇਹਤਿਆਤ ਵਰਤੀ ਜਾਵੇਗੀ ਤਾਂ ਜੋ ਕੋਈ ਵੀ ਵਿਦਿਆਰਥੀ ਕੋਰੋਨਾ ਦੀ ਮਾਰ ਹੇਠ ਨਾ ਆਵੇ । ਏਸ ਵਿਚਾਲੇ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਿਚ ਹੋ ਰਿਹਾ ਵਾਧਾ ਮਾਪਿਆਂ ਅਤੇ ਸੂਬਾ ਸਰਕਾਰਾਂ ਦੀ ਮੁਸ਼ਕਿਲ ਨੂੰ ਵਧਾਉਂਦਾ ਨਜ਼ਰ ਆ ਰਿਹਾ ਹੈ ।

ਓਂਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਕਿਹਾ ਕਿ ਜੇਕਰ ਸੂਬੇ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵਧਦੇ ਗਏ ਤਾਂ ਉਹ ਮੁੜ ਸਕੂਲ ਬੰਦ ਕਰਨ ਵਿਚ ਦੇਰੀ ਨਹੀਂ ਕਰਨਗੇ।

ਉਨ੍ਹਾਂ ਨੇ ਇਹ ਬਿਆਨ ਕੋਰੋਨਾ ਦੇ ਨਵੇਂ ਅੰਕੜਿਆਂ ਨੂੰ ਦੇਖਦਿਆਂ ਦਿੱਤਾ। ਸੂਬੇ ਵਿਚ 114 ਨਵੇਂ ਮਾਮਲੇ ਦਰਜ ਹੋਣ ਨਾਲ ਡਰ ਹੈ ਕਿ ਕਿਤੇ ਕੋਰੋਨਾ ਦੇ ਮਾਮਲੇ ਇਕ ਵਾਰ ਫਿਰ ਨਾ ਵੱਧ ਕੇ ਸਾਹਮਣੇ ਆਉਣ। ਇਸ ਲਈ ਸਾਵਧਾਨੀਆਂ ਵਰਤਣ ਦੀ ਸਲਾਹ ਦਿੱਤੀ ਗਈ ਹੈ।

ਉਨ੍ਹਾਂ ਬਿਆਨ ਵਿਚ ਕਿਹਾ ਕਿ ਅਸੀਂ ਬੱਚਿਆਂ ਨੂੰ ਸਕੂਲ ਭੇਜਣ ਤੇ ਪੜ੍ਹਾਈ ਕਰਵਾਉਣ ਲਈ ਸਕੂਲ ਖੋਲ੍ਹੇ ਹਨ ਪਰ ਜੇਕਰ ਅਜਿਹੀ ਖਬਰ ਮਿਲਦੀ ਹੈ ਕਿ ਕੋਰੋਨਾ ਇਕ ਵਾਰ ਫਿਰ ਫੈਲ ਰਿਹਾ ਹੈ ਤਾਂ ਅਸੀਂ ਇਕ ਪਲ ਦਾ ਵੀ ਇੰਤਜ਼ਾਰ ਕੀਤੇ ਬਿਨਾਂ ਸਕੂਲ ਬੰਦ ਕਰਨ ਦਾ ਹੁਕਮ ਦੇ ਦੇਵਾਂਗੇ।

ਜ਼ਿਕਰਯੋਗ ਹੈ ਕਿ ਓਂਟਾਰੀਓ ਵਿਚ ਇਸ ਸਮੇਂ ਕੋਰੋਨਾ ਵਾਇਰਸ ਦੇ 42,309 ਮਾਮਲੇ ਸਾਹਮਣੇ ਆ ਚੁੱਕੇ ਹਨ। ਸ਼ਨੀਵਾਰ ਨੂੰ 148 ਨਵੇਂ ਮਾਮਲੇ ਦਰਜ ਕੀਤੇ ਗਏ ਜੋ ਕਿ ਜੁਲਾਈ ਤੋਂ ਬਾਅਦ ਦਾ ਸਭ ਤੋਂ ਵੱਡਾ ਅੰਕੜਾ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸਕੂਲਾਂ ਵਿਚ ਵਿਦਿਆਰਥੀਆਂ ਦੀ ਸਿਹਤ ਦਾ ਪੂਰਾ ਧਿਆਨ ਰੱਖਣ ਲਈ ਮਾਪਦੰਡ ਤੈਅ ਕੀਤੇ ਗਏ ਹਨ ਤੇ ਹਰੇਕ ਲਈ ਮਾਸਕ ਲਗਾਉਣਾ ਲਾਜ਼ਮੀ ਹੈ।

Related News

ਕਰਤਾਰਪੁਰ ਲਾਂਘਾ ਖੋਲ੍ਹਣ ਸਬੰਧੀ ਪਾਕਿਸਤਾਨ ਦੀ ਅਦਾਲਤ ਨੇ ਇਮਰਾਨ ਸਰਕਾਰ ਨੂੰ ਕੀਤੇ ਸਵਾਲ

Vivek Sharma

ਲਾਲ ਕਿਲ੍ਹੇ ‘ਤੇ ਗਣਤੰਤਰ ਦਿਵਸ ਮੌਕੇ ਹੋਈ ਹਿੰਸਾ ਦੇ ਮਾਮਲੇ ਵਿਚ ਗ੍ਰਿਫ਼ਤਾਰ ਅਦਾਕਾਰ ਦੀਪ ਸਿੱਧੂ ਨੂੰ ਦਿੱਲੀ ਅਦਾਲਤ ਨੇ ਦਿੱਤੀ ਜ਼ਮਾਨਤ

Rajneet Kaur

ਸਾਬਕਾ ਕੈਨੇਡੀਅਨ ਡਿਪਲੋਮੈਟ ਮਾਈਕਲ ਕੋਵਰੀਗ ਮਾਮਲੇ ਦੀ ਸੁਣਵਾਈ ਬੀਜਿੰਗ ਦੀ ਅਦਾਲਤ ‘ਚ ਸ਼ੁਰੂ

Rajneet Kaur

Leave a Comment