channel punjabi
Canada International News North America

ਕੈਨੇਡਾ ‘ਚ ਬੈਠ ਕੇ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

ਸਿਰਫ ਪੰਜਾਬ ‘ਚ ਹੀ ਨਹੀਂ ਸਗੋਂ ਵਿਦੇਸ਼ਾਂ ਤੋਂ ਵੀ ਕਿਸਾਨਾਂ ਨੂੰ ਭਰਵਾ ਹੁੰਗਾਰਾ ਮਿਲ ਰਿਹਾ ਹੈ। ਕਿਸਾਨਾਂ ਦੇ ਸਮਰਥਨ ‘ਚ ਕਈ ਸਿਤਾਰੇ ਮੈਦਾਨ ‘ਚ ਉਤਰੇ ਹਨ। ਬੱਬੂ ਮਾਨ ,ਅੰਮ੍ਰਿਤ ਮਾਨ, ਕੰਵਰ ਗਰੇਵਾਲ, ਹਰਫ ਚੀਮਾ,ਜਸ ਬਾਜਵਾ ਅਤੇ ਸਿੱਧੂ ਮੂਸੇਵਾਲਾ ਤੋਂ ਇਲਾਵਾ ਹੋਰ ਕਈ ਗਾਇਕ ,ਪੰਜਾਬੀ ਇੰਡਸਟਰੀ ਦੇ ਕਲਾਕਾਰ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇ ਰਹੇ ਹਨ।

ਉਥੇ ਹੀ ਹੁਣ ਵਿਦੇਸ਼ਾਂ ‘ਚ ਬੈਠੇ ਪੰਜਾਬੀ ਕਲਾਕਾਰ ਵੀ ਆਪਣਾ ਯੋਗਦਾਨ ਪਾ ਰਹੇ ਹਨ। ਬੇਸ਼ੱਕ ਉਹ ਕੋਵਿਡ 19 ਕਾਰਨ ਲੱਗੀਆਂ ਪਾਬੰਦੀਆਂ ਕਾਰਨ ਪੰਜਾਬ ਨਹੀਂ ਆ ਸਕਦੇ। ਪਰ ਉਹ ਵਿਦੇਸ਼ਾਂ ਚੋਂ ਹੀ ਕਿਸਾਨਾਂ ਦਾ ਪੂਰਾ ਸਮਰਥਨ ਕਰ ਰਹੇ ਹਨ। ਬਾਹਰਲੇ ਮੁਲਕਾਂ ‘ਚ ਵੀ ਰੈਲੀਆਂ ਕੱਢੀਆਂ ਜਾ ਰਹੀਆਂ ਹਨ। ਕੈਨੇਡਾ ‘ਚ ਬੈਠ ਕੇ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕੀਤੀ। ਔਜਲਾ ਨੇ  ਇੰਸਟਾਗ੍ਰਾਮ ਅਕਾਉਂਟ ਦੀ ਸਟੋਰੀ ‘ਚ ਰੈਲੀ ਦੀਆਂ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ।

ਦਸ ਦਈਏ ਕੈਨੇਡਾ,ਇੰਗਲੈਂਡ,ਯੂ.ਕੇ ਅਮਰੀਕਾ ਵਰਗੇ ਦੇਸ਼ ਦੇ ਲੋਕ ਵੀ ਕਿਸਾਨਾਂ ਦੇ ਹੱਕ ‘ਚ ਹਨ।

Related News

ਓਂਟਾਰੀਓ ‘ਚ ਕੋਵਿਡ-19 ਕਾਰਨ ਤਿੰਨ ਹੋਰ ਮੌਤਾਂ

team punjabi

ਸਸਕੈਟੂਨ ਪੁਲਿਸ ਸਰਵਿਸ ਸੈਕਸ਼ਨ ‘ਚ ਕੋਵਿਡ 19 ਆਉਟਬ੍ਰੇਕ ਦੀ ਘੋਸ਼ਣਾ

Rajneet Kaur

ਦਿੱਲੀ ਪੁਲਸ ਨੇ ਗਣਤੰਤਰ ਦਿਵਸ ‘ਤੇ ਦਿੱਲੀ ‘ਚ ਹੋਈ ਹਿੰਸਾ ਦੇ ਸਿਲਸਿਲੇ ‘ਚ ਵਾਂਟੇਡ ਲੱਖਾ ਸਿਧਾਣਾ ਦੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਪੰਜਾਬ ‘ਚ ਗੈਰ-ਕਾਨੂੰਨੀ ਰੂਪ ਨਾਲ ਹਿਰਾਸਤ ‘ਚ ਰੱਖਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ

Rajneet Kaur

Leave a Comment