Channel Punjabi
Canada International News North America

ਕੈਨੇਡਾ ‘ਚ ਪੰਜਾਬੀ ਬਜ਼ੁਰਗ ਦੀ ਪੁਲਿਸ ਨੂੰ ਭਾਲ, 17 ਸਾਲ ਦੀ ਲੜਕੀ ਨਾਲ ਕੀਤੀ ਸਰੀਰਕ ਛੇੜਛਾੜ

ਐਬਟਸਫੋਰਡ ਪੁਲਿਸ ਦੇ ਜਾਂਚਕਰਤਾ ਇੱਕ ਆਦਮੀ ਦੀ ਬੱਸ ਨਿਗਰਾਨੀ ਦੀਆਂ ਤਸਵੀਰਾਂ ਜਾਰੀ ਕਰ ਰਹੇ ਹਨ ਜਿਸਨੇ ਇੱਕ ਬੀਸੀ ਟ੍ਰਾਂਜ਼ਿਟ ਬੱਸ ਵਿੱਚ ਇੱਕ 17 ਸਾਲ ਦੀ ਲੜਕੀ ਨਾਲ ਸਰੀਰਕ ਛੇੜਛਾੜ ਕੀਤੀ ਸੀ। ਜਾਂਚ ਅਧੀਨ ਇਹ ਘਟਨਾ ਸੈਂਟਰਲ ਐਬਟਸਫੋਰਡ ਵਿਚ ਸ਼ਨੀਵਾਰ 3 ਅਕਤੂਬਰ 2020 ਨੂੰ ਸ਼ਾਮ 6:40 ਵਜੇ ਵਾਪਰੀ।

ਪੁਲਿਸ ਨੇ ਦੱਸਿਆ ਕਿ ਸ਼ਾਮ ਲਗਭਗ ਸੱਤ ਵਜੇ 17 ਸਾਲ ਦੀ ਲੜਕੀ ਬੌਰਨ ਕੁਈਨ ਕ੍ਰਿਸੈਂਟ ਬਸ ਐਕਸਚੇਂਜ ਵਿਖੇ ਉਡੀਕ ਕਰ ਰਹੀ ਸੀ ਜਿਥੇ ਇਹ ਬਜ਼ੁਰਗ ਵੀ ਆ ਗਿਆ। ਇਸੇ ਦੌਰਾਨ ਇਕ ਬੱਸ ਆਈ ਅਤੇ ਇਹ ਬਜ਼ੁਰਗ ਵੀ ਲੜਕੀ ਦੇ ਨਾਲ 9 ਨੰਬਰ ਬੱਸ ਵਿਚ ਸਵਾਰ ਹੋ ਗਿਆ।

ਪੁਲਿਸ ਮੁਤਾਬਕ ਸਫ਼ਰ ਦੌਰਾਨ ਬਜ਼ੁਰਗ ਨੇ ਗ਼ੈਰਵਾਜਬ ਤਰੀਕੇ ਨਾਲ ਲੜਕੀ ਨੂੰ ਛੂਹਣਾ ਸ਼ੁਰੂ ਕਰ ਦਿਤਾ। ਕੁਝ ਦੇਰ ਬਾਅਦ ਇਹ ਬਜ਼ੁਰਗ ਬੱਸ ‘ਚੋਂ ਉਤਰ ਗਿਆ। ਪੁਲਿਸ ਨੇ ਸ਼ੱਕੀ ਦੀ ਪਹਿਚਾਣ 60-70 ਸਾਲ ਦੇ ਦਰਮਿਆਨ ਦੱਖਣੀ ਏਸ਼ੀਆਈ ਵਿਅਕਤੀ ਵਜੋਂ ਦੱਸੀ ਹੈ। ਉਸ ਦੀ ਚਿੱਟੀ ਦਾੜ੍ਹੀ ਹੈ ਅਤੇ ਉਸਨੇ ਨੀਲੀ ਸਰਜੀਕਲ ਮਾਸਕ, ਹਲਕੀ ਨੀਲੀ ਦਸਤਾਰ ਅਤੇ ਹਲਕੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਸੀ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਤੁਰਤ ਐਬਟਸਫ਼ੋਰਡ ਪਲਿਸ ਨੇ ਜਾਂਚਕਰਤਾਵਾਂ ਨਾਲ 604-859-5225 ‘ਤੇ ਸੰਪਰਕ ਕੀਤਾ ਜਾਵੇ।

Related News

ਕੈਨੇਡਾ ਸਰਕਾਰ ਨੇ ਭਾਰਤੀ ਵਿਦਿਆਰਥੀਆਂ ਲਈ ਚੁੱਕਿਆ ਵੱਡਾ ਕਦਮ, ਵਿਦਿਆਰਥੀ ਹੋਏ ਬਾਗੋ-ਬਾਗ

Vivek Sharma

ਅਲਾਸਕਾ ਵਿੱਚ ਦੋ ਜਹਾਜ਼ਾਂ ਦੀ ਆਪਸੀ ਟੱਕਰ , ਰਾਜ ਦੇ ਕਾਨੂੰਨ ਨਿਰਮਾਤਾ Gary Knopp ਸਣੇ ਸੱਤ ਲੋਕਾਂ ਦੀ ਮੌਤ

Rajneet Kaur

ਬ੍ਰਿਟਿਸ਼ ਕੋਲੰਬੀਆ ਸੋਮਵਾਰ ਨੂੰ ਕੋਵਿਡ -19 ਟੀਕਿਆਂ ਲਈ ਆਪਣੇ ਬਜ਼ੁਰਗਾਂ ਦੀ ਪਹਿਲੀ ਲਹਿਰ ਰਜਿਸਟਰ ਕਰਨ ਦੀ ਤਿਆਰੀ ‘ਚ,ਅੰਗਰੇਜ਼ੀ ਨਾ ਸਮਝਣ ਵਾਲੇ ਬਜ਼ੁਰਗਾਂ ਲਈ ਗੁਰਦੁਆਰਾ ਵਲੋਂ ਉਪਰਾਲਾ

Rajneet Kaur

Leave a Comment

[et_bloom_inline optin_id="optin_3"]