channel punjabi
Canada International News North America

ਕੈਨੇਡਾ ‘ਚ ਪੰਜਾਬੀ ਡਰਾਈਵਿੰਗ ਸਕੂਲ ਦੇ ਇੰਸਟ੍ਰਕਟਰ ‘ਤੇ ਜਿਨਸੀ ਸ਼ੋਸ਼ਣ ਦੇ ਲੱਗੇ ਦੋਸ਼

ਬਰੈਂਪਟਨ: ਪੁਲਿਸ ਨੇ ਇੱਕ 61 ਸਾਲਾ ਪੰਜਾਬੀ ਵਿਅਕਤੀ ‘ਤੇ ਛੇੜਛਾੜ ਸਣੇ ਵੱਖ-ਵੱਖ ਦੋਸ਼ ਲਗਾਏ ਹਨ, ਜੋ ਬਰੈਂਪਟਨ ਸ਼ਹਿਰ ਵਿਚ ਇਕ ਅਣਅਧਿਕਾਰਤ ਡਰਾਈਵਿੰਗ ਸਕੂਲ ਚਲਾ ਰਿਹਾ ਸੀ। ਡਰਾਈਵਿੰਗ ਇੰਸਟ੍ਰਕਟਰ ਦੀ ਪਛਾਣ ਸੁਖਵਿੰਦਰ ਸੈਣੀ ਵਜੋਂ ਕੀਤੀ ਗਈ ਹੈ ਜਿਸ ਦਾ ਡਰਾਈਵਿੰਗ ਸਕੂਲ ਸਰਕਾਰ ਤੋਂ ਮਾਨਤਾ ਪ੍ਰਾਪਤ ਨਹੀਂ ਸੀ।

ਪੀਲ ਰਿਜਨਲ ਪੁਲਿਸ ਨੇ ਦੱਸਿਆ ਕਿ ਸੁਖਵਿੰਦਰ ਸੈਣੀ ਆਨਲਾਈਨ ਕਲਾਸੀਫ਼ਾਈਡ ਇਸ਼ਤਿਹਾਰਾਂ ਰਾਹੀਂ ਕਾਰ ਸਿਖਾਉਣ ਦੀ ਪੇਸ਼ਕਸ਼ ਕਰਦਾ ਪਰ ਉਸ ਦਾ ਸਨੀ ਡਰਾਈਵਿੰਗ ਸਕੂਲ, ਓਨਟਾਰੀਓ ਸਰਕਾਰ ਤੋਂ ਅਧਿਕਾਰਤ ਜਾਂ ਮਾਨਤਾ ਪ੍ਰਾਪਤ ਨਹੀਂ। ਪੁਲਿਸ ਮੁਤਾਬਕ ਕਾਰ ਸਿੱਖ ਰਹੀ 16 ਸਾਲ ਦੀ ਲੜਕੀ ਨਾਲ ਛੇੜਛਾੜ ਕੀਤੀ ਗਈ ਅਤੇ ਪੜਤਾਲ ਦੇ ਆਧਾਰ ‘ਤੇ ਸੁਖਵਿੰਦਰ ਸੈਣੀ ਵਿਰੁੱਧ ਸੈਕਸ਼ੁਅਲ ਅਸਾਲਟ ਅਤੇ ਸੈਕਸ਼ੁਅਲ ਐਕਸਪੁਲਾਇਟੇਸ਼ਨ ਦੇ ਦੋਸ਼ ਆਇਦ ਕੀਤੇ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਛੇੜਛਾੜ ਦੀਆਂ ਸ਼ਿਕਾਰ ਕੁੜੀਆਂ ਜਾਂ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਜਿਨ੍ਹਾਂ ਨੇ ਹੁਣ ਤੱਕ ਆਪਣੇ ਨਾਲ ਵਾਪਰੀ ਘਟਨਾ ਬਾਰੇ ਪੁਲਿਸ ਨੂੰ ਸੂਚਨਾ ਨਹੀਂ ਦਿੱਤੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਘਟਨਾ ਜਾਂ ਸੁਖਵਿੰਦਰ ਸੈਣੀ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਉਹ 905-453-2121 ext. 3400 ਸੰਪਰਕ ਕਰਨ।

Related News

ਵੈਨਕੁਵਰ ਦੀ ਬੱਸ ‘ਚ 4 ਨੌਜਵਾਨਾਂ ਵਲੋਂ ਯੂ.ਬੀ.ਸੀ ਦੀ ਵਿਦਿਆਰਥਣ ਨੂੰ ਕੁੱਟਿਆ ਅਤੇ ਲੁੱਟਿਆ ਗਿਆ

Rajneet Kaur

ਕੈਨੇਡਾ: ਵੇਸਟਵੁੱਡ ਮਾਲ ਵਿਖੇ 31 ਦਸੰਬਰ ਨੂੰ ਨੌਜਵਾਨਾਂ ਅਤੇ ਕਿਸਾਨ ਹਮਾਇਤੀਆਂ ਵੱਲੋਂ ਕਿਸਾਨ ਅੰਦੋਲਨ ਦਾ ਸਹਿਯੋਗ ਮੋਮਬੱਤੀਆਂ ਜਗਾ ਕੇ ਕੀਤਾ ਜਾਵੇਗਾ

Rajneet Kaur

ਕੈਨੇਡਾ ਦੇ ਸੂਬੇ ਅਲਬਰਟਾ ‘ਚ ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ ਨਵੇਂ 800 ਮਾਮਲੇ ਹੋਏ ਦਰਜ

Rajneet Kaur

Leave a Comment