channel punjabi
Canada International News North America

ਕੈਨੇਡਾ: ਗਾਇਕ ਜੈਜ਼ੀ ਬੀ ਅਤੇ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਬੱਚਿਆ ਨੇ ਕਿਸਾਨਾਂ ਦੇ ਸਮਰਥਨ ‘ਚ ਕੱਢੀ ਰੈਲੀ ‘ਚ ਲਿਆ ਹਿੱਸਾ

ਪੰਜਾਬ ਦੇ ਪ੍ਰਸਿੱਧ ਗਾਇਕ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਟੋਰੀ ‘ਚ ਕੁਝ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਕਿਸਾਨ ਅੰਦੋਲਨ ਸਬੰਧੀ ਰੈਲੀ ਕੱਢਦੇ ਹੋਏ ਨਜ਼ਰ ਆ ਰਹੇ ਹਨ। ਦੱਸ ਦਈਏ ਕਿ ਇਹ ਰੈਲੀ ਸਰੀ ਤੋਂ ਵੈਨਕੂਵਰ ਤਕ ਕੱਢੀ ਗਈ, ਜਿਸ ‘ਚ ਸਿਰਫ਼ ਨੌਜਵਾਨ ਹੀ ਨਹੀਂ ਸਗੋਂ ਛੋਟੇ ਬੱਚਿਆਂ, ਬਜ਼ੁਰਗ ਅਤੇ ਬੀਬੀਆਂ ਨੇ ਵੀ ਹਿੱਸਾ ਲਿਆ। ਇਨ੍ਹਾਂ ਹੀ ਨਹੀਂ ਇਸ ਰੈਲੀ ਦੌਰਾਨ ਵਿਦੇਸ਼ ‘ਚ ਵੱਸਦੇ ਪੰਜਾਬੀਆਂ ਦਾ ਵੱਖਰਾ ਅੰਦਾਜ਼ ਵੇਖਣ ਨੂੰ ਮਿਲਿਆ ਹੈ। ਬਾਹਰਲੇ ਮੁਲਕਾਂ ‘ਚ ਬੈਠੇ ਪੰਜਾਬੀਆਂ ਨੇ ਵੀ ਕਿਸਾਨਾਂ ਲਈ ਸੋਸ਼ਲ ਮੀਡੀਆ ‘ਤੇ ਵੱਖਰੀ ਲਹਿਰ ਚਲਾ ਦਿੱਤੀ ਹੈ।

ਦੱਸ ਦਈਏ ਇਸ ਰੈਲੀ ‘ਚ ਪੰਜਾਬੀ ਫ਼ਿਲਮ ਇੰਡਸਟਰੀ ਦੇ ਦੇਸੀ ਰੌਕਸਟਾਰ ਗਿੱਪੀ ਗਰੇਵਾਲ ਦੇ ਪੁੱਤਰ ਏਕਮ ਗਰੇਵਾਲ ਤੇ ਸ਼ਿੰਦਾ ਗਰੇਵਾਲ ਨੇ ਵੀ ਸ਼ਿਰਕਤ ਕੀਤੀ। ਇਸ ਦੌਰਾਨ ਸ਼ਿੰਦੇ ਨੇ ਆਪਣੇ ਪਿਤਾ ਦਾ ਗੀਤ ‘ਅਸੀਂ ਵਕਤ ਪਾ ਦਿਆਂਗੇ, ਜ਼ਾਲਮ ਸਰਕਾਰਾਂ ਨੂੰ’ ਗੀਤ ਵੀ ਗਾਇਆ। ਹਾਲਾਂਕਿ ਗਿੱਪੀ ਗਰੇਵਾਲ ਇਸ ਰੈਲੀ ਸ਼ਾਮਲ ਨਹੀਂ ਹੋ ਸਕੇ। ਜੈਜ਼ੀ ਬੀ ਨੇ ਦੱਸਿਆ ਕਿ ਗਿੱਪੀ ਗਰੇਵਾਲ ਇੰਗਲੈਂਡ ਤੋਂ ਆਏ, ਜਿਸ ਕਾਰਨ ਉਨ੍ਹਾਂ ਨੇ ਖ਼ੁਦ ਨੂੰ 14 ਦਿਨਾਂ ਲਈ ਇਕਾਂਤਵਾਸ ਕੀਤਾ ਹੈ।

Related News

ਕਿਸਾਨ ਜਥੇਬੰਦੀਆਂ ਨੇ ਪੁਲਵਾਮਾ ਦੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ, ਕੱਢਿਆ ਕੈਂਡਲ ਮਾਰਚ

Vivek Sharma

ਟੋਰਾਂਟੋ ਵਿੱਚ ਕੋਵਿਡ -19 ਫੀਲਡ ਹਸਪਤਾਲ ਸੰਨੀਬਰੁੱਕ ਵਿਖੇ ਇਸ ਮਹੀਨੇ ਮਰੀਜ਼ਾਂ ਨੂੰ ਲੈਣ ਦੀ ਉਮੀਦ

Rajneet Kaur

ਕੈਨੇਡਾ: ਕੋਵਿਡ 19 ਦੇ ਕੇਸ ਵਧਣ ਕਾਰਨ ਟਰੂਡੋ ਨੇ ਕੈਨੇਡੀਅਨਾਂ ਨੂੰ ਸੁਚੇਤ ਰਹਿਣ ਦੀ ਕੀਤੀ ਅਪੀਲ

Rajneet Kaur

Leave a Comment