channel punjabi
Canada International News North America

ਕੈਨੇਡਾ: ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕਰਨ ਵਾਲੇ 130 ਲੋਕਾਂ ਨੂੰ ਜਾਰੀ ਕੀਤੀਆਂ ਜੁਰਮਾਨੇ ਦੀਆਂ ਟਿਕਟਾਂ,8 ਲੋਕਾਂ ‘ਤੇ ਲੱਗੇ ਦੋਸ਼

ਕੋਰੋਨਾ ਵਾਇਰਸ ਦੌਰਾਨ ਲਗਭਗ 40,000 ਲੋਕ ਹਵਾਈ ਸਫਰ ਕਰਕੇ ਕੈਨੇਡਾ ਪਹੁੰਚੇ।ਜਿਸ ਦੌਰਾਨ ਕਈਆਂ ਨੇ ਕੁਆਰੰਟੀਨ ਨਿਯਮਾਂ ਦੀ ਉਲੰਘਣਾ ਕੀਤੀ। ਪੁਲਸ ਵਲੋਂ 130 ਲੋਕਾਂ ਨੂੰ ਜੁਰਮਾਨੇ ਦੀਆਂ ਟਿਕਟਾਂ ਜਾਰੀ ਕੀਤੀਆਂ ਗਈਆਂ ਅਤੇ 8 ਲੋਕਾਂ ‘ਤੇ ਕੋਰੋਨਾ ਪਾਬੰਦੀਆਂ ਤੋੜਨ ਕਾਰਨ ਦੋਸ਼ ਲੱਗੇ ਹਨ।

ਮੰਗਲਵਾਰ ਨੂੰ ਜਾਰੀ ਕੀਤੀ ਗਈ ਸੰਘੀ ਸਰਕਾਰ ਦੀ ਇਕ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ ਕਿ ਵਿਦੇਸ਼ਾਂ ਤੋਂ ਕੈਨੇਡਾ ਪਹੁੰਚੇ ਲੋਕਾਂ ਨਾਲ ਗੱਲਬਾਤ ਕਰਨ ਲਈ ਰੋਜ਼ਾਨਾ 4,600 ਤੋਂ ਵੱਧ ਕਾਲਾਂ ਕੀਤੀਆਂ ਜਾਂਦੀਆਂ ਹਨ ਅਤੇ ਉਨ੍ਹਾਂ ਤੋਂ ਇਹ ਪੁਛਣ ਲਈ ਕਿ ਉਹ 14 ਦਿਨਾਂ ਲਈ ਇਕਾਂਤਵਾਸ ‘ਚ ਹੀ ਹਨ ਜਾਂ ਕਿਤੇ ਬਾਹਰ ਤਾਂ ਨਹੀਂ ਗਏ। ਪੁਲਸ ਨੇ 185 ਲੋਕਾਂ ਨੂੰ ਜ਼ੁਬਾਨੀ ਚਿਤਾਵਨੀ ਦਿੱਤੀ ਅਤੇ 20 ਲੋਕਾਂ ਨੂੰ ਲਿਖਤੀ ਵਿਚ ਚਿਤਾਵਨੀ ਭੇਜੀ ਗਈ। ਇਸ ਦੇ ਇਲਾਵਾ 130 ਲੋਕਾਂ ਨੂੰ ਜੁਰਮਾਨੇ ਦੀ ਟਿਕਟ ਜਾਰੀ ਕੀਤੀ ਗਈ ਤੇ 8 ਲੋਕਾਂ ‘ਤੇ ਦੋਸ਼ ਲੱਗੇ ਹਨ।

ਜਿੰਨ੍ਹਾਂ ਵਿਅਕਤੀਆਂ ਨੇ ਕੋਵਿਡ 19 ਨਿਯਮਾਂ ਦੀ ਉਲੰਘਣਾ ਕੀਤੀ ਹੈ ,ਕੁਆਰੰਟੀਨ ਐਕਟ ਦੀ ਪਾਲਣਾ ਕਰਨ’ ਚ ਅਸਫਲ ਰਹੇ ਹਨ ਉਹ ਵਿਅਕਤੀ 7,50,000 ਡਾਲਰ ਜੁਰਮਾਨਾ ਜਾਂ 6 ਮਹੀਨੇ ਦੀ ਜੇਲ੍ਹ ਦਾ ਸਾਹਮਣਾ ਕਰ ਸਕਦੇ ਹਨ। ਕੈਨੇਡਾ ਨੇ ਇਕਾਂਤਵਾਸ ਦੇ ਨਿਯਮ ਵਿਚ ਕਦੇ ਢਿੱਲ ਨਹੀਂ ਕੀਤੀ। ਜ਼ਿਕਰਯੋਗ ਹੈ ਕਿ 22 ਮਾਰਚ ਤੋਂ 2 ਅਕਤੂਬਰ ਤੱਕ ਲਗਭਗ 22,000 ਵਿਦੇਸ਼ੀਆਂ ਨੂੰ ਜਲ, ਥਲ ਜਾਂ ਹਵਾਈ ਰਾਹ ਰਾਹੀਂ ਕੈਨੇਡਾ ਵਿਚ ਆਉਣ ਤੋਂ ਰੋਕਿਆ ਗਿਆ। ਇਨ੍ਹਾਂ ਵਿਚੋਂ 87 ਫੀਸਦੀ ਅਮਰੀਕੀ ਹੀ ਸੀ ਜੋ ਸ਼ਾਪਿੰਗ ਕਰਨ ਲਈ ਕੈਨੇਡਾ ਆਉਣਾ ਚਾਹੁੰਦੇ ਸਨ।

ਸਰਕਾਰ ਦਾ ਕਹਿਣਾ ਹੈ ਕਿ ਕੁਝ ਯਾਤਰੀਆਂ ਲਈ ਕੈਨੇਡਾ ਦਾ 14 ਦਿਨਾਂ ਦਾ ਲਾਜ਼ਮੀ ਵੀ ਵਿਸ਼ਵਵਿਆਪੀ ਯਾਤਰੀਆਂ ਲਈ ਇਕ ਸਭ ਤੋਂ ਜ਼ਰੂਰੀ ਲਾਜ਼ਮੀ ਕੁਆਰੰਟੀਨ ਹੈ।

Related News

ਕੈਨੇਡਾ ਵਿਚ ਮੰਗਲਵਾਰ ਨੂੰ ਕੋਰੋਨਾ ਕੇ 2752 ਮਾਮਲੇ ਆਏ ਸਾਹਮਣੇ, ਵੈਕਸੀਨ ਦੇਣ ਦਾ ਕੰਮ ਹੋਇਆ ਸ਼ੁਰੂ

Vivek Sharma

ਕੋਰੋਨਾ ਵਾਇਰਸ ਕਾਰਨ ਹੋ ਰਹੀਆਂ ਮੌਤਾਂ ਦੀ ਦਰ ਘਟਾ ਸਕਦੀ ਹੈ , TB ਦੀ ਵੈਕਸੀਨ BCG

Rajneet Kaur

ਅੰਕੜੇ ਦਰਸਾਉਂਦੇ ਹਨ ਕਿ ਫਾਈਜ਼ਰ ਦੀ ਕੋਵਿਡ 19 ਵੈਕਸੀਨ 90% ਤੋਂ ਵੱਧ ਪ੍ਰਭਾਵਸ਼ਾਲੀ

Rajneet Kaur

Leave a Comment