Channel Punjabi
Canada News North America

ਕੈਨੇਡਾ ਅੰਦਰ ਇੱਕ ਦਿਨ ‘ਚ ਮਿਲੇ 6300 ਤੋਂ ਵਧ ਕੋਰੋਨਾ ਦੇ ਮਾਮਲੇ

ਕੋਰੋਨਾ ਵਾਇਰਸ ਦੇ ਨਵੇਂ ਪਛਾਣੇ ਗਏ ਕੇਸਾਂ ਨੇ ਬੁੱਧਵਾਰ ਨੂੰ ਫਿਰ ਤੋਂ ਕੈਨੇਡਾ ਵਿਚ 6,000 ਦਾ ਅੰਕੜਾ (ਇੱਕ ਦਿਨ ‘ਚ) ਪਾਰ ਕਰ ਗਿਆ । ਬੁੱਧਵਾਰ ਨੂੰ ਕੈਨੇਡਾ ਵਿੱਚ ਕੁੱਲ 6,302 ਨਵੇਂ ਕੇਸ ਸਾਹਮਣੇ ਆਏ ਹਨ।

ਦੂਜੇ ਪਾਸੇ ਕੋਰੋਨਾ ਕਾਰਨ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਇੱਕ ਦਿਨ ‘ਚ 80 ਤੱਕ ਜਾ ਪਹੁੰਚੀ, ਹਲਾਂਕਿ ਸਿਹਤ ਅਧਿਕਾਰੀਆਂ ਅਨੁਸਾਰ ਗਿਣਤੀ 114 ਹੈ।

ਕੈਨੇਡਾ ਦੇ ਕੋਰੋਨਾ ਕੇਸਾਂ ਦਾ ਭਾਰ 3 ਲੱਖ 89 ਹਜ਼ਾਰ 436 ਤੱਕ ਜਾ ਪਹੁੰਚਾਇਆ ਹੈ । ਕੋਵਿਡ-19 ਕਾਰਨ ਹੁਣ ਤੱਕ ਕੈਨੇਡਾ ਦੀ ਮੌਤ ਦੀ ਗਿਣਤੀ 12,325 ਹੋ ਗਈ ਹੈ, ਜਦੋਂ ਕਿ ਹੁਣ ਤੱਕ 3 ਲੱਖ 9 ਹਜ਼ਾਰ ਤੋਂ ਵੱਧ ਮਰੀਜ਼ ਠੀਕ ਹੋ ਚੁੱਕੇ ਹਨ ਅਤੇ 14.8 ਮਿਲੀਅਨ ਟੈਸਟ ਕਰਵਾਏ ਜਾ ਚੁੱਕੇ ਹਨ।

ਪੂਰੇ ਕੈਨੇਡਾ ਵਿੱਚ ਕਈ ਸੂਬਿਆਂ ਵਿੱਚ ਬੁੱਧਵਾਰ ਨੂੰ ਨਵੇਂ ਕੋਰੋਨਾਵਾਇਰਸ ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ ।
ਉਨਟਾਰੀਓ ਨੇ ਸਭ ਤੋਂ ਵੱਧ 1,723 ਮਾਮਲਿਆਂ ਦਾ ਵਾਧਾ ਦਰਜ ਕੀਤਾ, ਜਿਸ ਨਾਲ ਇਸਦਾ ਕੁੱਲ ਕੇਸ 1 ਲੱਖ 19 ਹਜਾਰ 922 ਹੋ ਗਿਆ। ਪ੍ਰਾਂਤ ਤੋਂ 35 ਹੋਰ ਮੌਤਾਂ ਦੀ ਵੀ ਖ਼ਬਰ ਮਿਲੀ ਹੈ । ਹੁਣ ਕੋਵਿਡ-19 ਕਾਰਨ 656 ਵਿਅਕਤੀ ਹਸਪਤਾਲ ਵਿੱਚ ਭਰਤੀ ਹਨ।

ਅਲਬਰਟਾ ਨੇ ਬੁੱਧਵਾਰ ਨੂੰ 1,685 ਹੋਰ ਸੰਕਰਮਣਾਂ ਦੇ ਨਾਲ 10 ਹੋਰ ਮੌਤਾਂ ਵੀ ਸ਼ਾਮਲ ਕੀਤੀਆਂ। ਇਸ ਵਿਚਾਲੇ ਪ੍ਰੀਮੀਅਰ ਜੇਸਨ ਕੈਨੀ ਦੇ ਇਕ ਐਲਾਨ ਵਿੱਚ ਇਹ ਵੀ ਆਇਆ ਹੈ ਕਿ ਐਲਬਰਟਾ ਨੂੰ ਕੋਰੋਨਾਵਾਇਰਸ ਟੀਕੇ ਦੀ ਪਹਿਲੀ ਖੁਰਾਕ 4 ਜਨਵਰੀ ਤੱਕ ਪਹੁੰਚਣ ਦੀ ਉਮੀਦ ਹੈ।

ਕਿਊਬੈਕ ਵਿੱਚ ਬੁੱਧਵਾਰ ਨੂੰ 43 ਮੌਤਾਂ ਸ਼ਾਮਲ ਹੋਈਆਂ, ਜਿਨ੍ਹਾਂ ਕਾਰਨ ਸੂਬੇ ਦੀ ਮੌਤ ਦੀ ਗਿਣਤੀ 7,125 ਹੋ ਗਈ ਹੈ, ਜਦਕਿ ਸਿਹਤ ਅਧਿਕਾਰੀਆਂ ਨੇ ਬੁੱਧਵਾਰ ਨੂੰ 1,514 ਵਾਧੂ ਕੇਸ ਦਰਜ ਕੀਤੇ।

ਬ੍ਰਿਟਿਸ਼ ਕੋਲੰਬੀਆ ਨੇ 830 ਕੇਸਾਂ ਨੂੰ ਜੋੜਿਆ ਅਤੇ ਸੂਬੇ ਦੇ ਕੇਸਾਂ ਦਾ ਬੋਝ 34,728 ਹੋ ਗਿਆ । ਕੁੱਲ 338 ਕੇਸਾਂ ਨੂੰ “ਐਪੀਆਈ-ਲਿੰਕਡ” ਮੰਨਿਆ ਜਾਂਦਾ ਹੈ, ਜੋ ਉਹ ਕੇਸ ਹਨ ਜੋ ਲੱਛਣ ਦਿਖਾਉਂਦੇ ਹਨ ਅਤੇ ਪੁਸ਼ਟੀ ਹੋਈਆਂ ਲਾਗਾਂ ਦੇ ਨਜ਼ਦੀਕੀ ਸੰਪਰਕ ਸਨ, ਪਰੰਤੂ ਕਦੇ ਉਨ੍ਹਾਂ ਦੀ ਜਾਂਚ ਨਹੀਂ ਕੀਤੀ ਗਈ ।

ਸਸਕੈਚਵਾਨ ਨੇ 237 ਅਤੇ ਮੈਨੀਟੋਬਾ ਨੇ 277 ਕੇਸਾਂ ਦੀ ਘੋਸ਼ਣਾ ਕੀਤੀ, ਜਿਸ ਨਾਲ ਉਨ੍ਹਾਂ ਦੇ ਕੇਸਾਂ ਦੇ ਕੁਲ ਅੰਕੜੇ ਕ੍ਰਮਵਾਰ 8,982 ਅਤੇ 17,384 ਹੋ ਗਏ।

ਐਟਲਾਂਟਿਕ ਕੈਨੇਡਾ ਵਿੱਚ, ਨਿਊ ਬਰੱਨਸਵਿਕ ਵਿੱਚ ਛੇ ਹੋਰ ਕੇਸ ਸ਼ਾਮਲ ਹੋਏ ਜਦੋਂ ਕਿ ਨਿਊ ਫਾਉਂਡਲੈਂਡ ਅਤੇ ਲੈਬਰਾਡੋਰ ਵਿੱਚ ਸਿਰਫ ਇੱਕ ਕੇਸ ਦਰਜ ਹੋਇਆ। ਨੋਵਾ ਸਕੋਸ਼ੀਆ ਵਿੱਚ ਬੁੱਧਵਾਰ ਨੂੰ 17 ਕੇਸਾਂ ਵਿੱਚ ਵਾਧਾ ਦਰਜ ਕੀਤਾ ਗਿਆ, ਜਿਸ ਨਾਲ ਇਸ ਦੇ ਕੁਲ ਲਾਗ ਅੰਕੜਾ 1,332 ਤੱਕ ਪਹੁੰਚ ਗਿਆ।

Related News

ਵੈਸਟਬੋਰੋ ਬੀਚ ਤੋਂ ਲਾਪਤਾ ਹੋਈ ਕੁੜੀ ,ਪੁਲਿਸ ਵਲੋਂ ਭਾਲ ਜਾਰੀ

team punjabi

ਵੱਡੀ ਖ਼ਬਰ : ਅਫ਼ਗ਼ਾਨਿਸਤਾਨ ਤੋਂ ਦਿੱਲੀ ਪੁੱਜੇ 182 ਪਰਿਵਾਰ, ਭਾਰਤ ਵਿੱਚ ਲੈਣਗੇ ਸ਼ਰਨ

Vivek Sharma

ਅਮਰੀਕਾਂ ‘ਚ ਮੌਤਾਂ ਦਾ ਅੰਕੜਾ 104,500 ਪਾਰ, 18 ਲੱਖ ਦੇ ਲਗਭਗ ਸੰਕਰਮਿਤ

channelpunjabi

Leave a Comment

[et_bloom_inline optin_id="optin_3"]