Channel Punjabi
Canada News North America

ਕੈਨੇਡਾ ਅਤੇ ਅਮਰੀਕਾ 2030 ਤੱਕ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 52 ਫ਼ੀਸਦੀ ਘਟਾਉਣ ਲਈ ਹੋਏ ਸਹਿਮਤ

ਓਟਾਵਾ : ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਵਿਸ਼ਵਾਸ ਪ੍ਰਗਟਾਇਆ ਹੈ ਕਿ ਕੈਨੇਡਾ ਅਗਲੇ ਦਹਾਕੇ ਦੌਰਾਨ ਗ੍ਰੀਨ ਹਾਊਸ ਗੈਸਾਂ ਦੇ ਰਿਸਾਅ ਨੂੰ 40 ਤੋਂ 45 ਫੀਸਦੀ ਘੱਟ ਕਰ ਲਵੇਗਾ। ਟਰੂਡੋ ਦਾ ਕਹਿਣਾ ਹੈ ਕਿ ਉਹ ਆਪਣੇ ਇਹ ਟੀਚੇ 2030 ਤੱਕ ਮੌਜੂਦਾ ਮਾਪਦੰਡਾਂ ਅਨੁਸਾਰ ਪ੍ਰਾਪਤ ਕਰ ਲੈਣਗੇ ਤੇ ਪੈਰਿਸ ਸਮਝੌਤੇ ਤਹਿਤ ਕੈਨੇਡਾ ਵੱਲੋਂ ਜਿਹੜਾ 30 ਫੀਸਦੀ ਦਾ ਟੀਚਾ ਪੂਰਾ ਕਰਨ ਦੀ ਸਹਿਮਤੀ ਦਿੱਤੀ ਗਈ ਸੀ ਉਸ ਨੂੰ ਵੀ ਪੂਰਾ ਕੀਤਾ ਜਾਵੇਗਾ। ਟਰੂਡੋ ਨੇ ਇਹ ਐਲਾਨ ਅਮਰੀਕਾ ਦੇ ਰਾਸ਼ਟਰਪਤੀ Joe Biden ਦੀ ਅਗਵਾਈ ਵਿੱਚ ਵਿਸ਼ਵ ਆਗੂਆਂ ਦੀ ਹੋਈ ਵਰਚੂਅਲ ਕਲਾਈਮੇਟ ਸਿਖਰ ਵਾਰਤਾ ਵਿੱਚ ਕੀਤਾ।

ਇਸ ਦੌਰਾਨ Biden ਨੇ 2030 ਤੱਕ ਆਪਣੇ ਦੇਸ਼ ਵਿੱਚ ਗ੍ਰੀਨਹਾਊਸ ਗੈਸਾਂ ਦੇ ਰਿਸਾਅ ਨੂੰ 50 ਤੋਂ 52 ਫੀਸਦੀ ਤੱਕ ਘਟਾਉਣ ਦਾ ਤਹੱਈਆ ਪ੍ਰਗਟਾਇਆ।

ਆਪਣੇ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਟਰੂਡੋ ਨੇ ਆਖਿਆ ਕਿ ਇਸ ਸਮੇਂ ਉਨ੍ਹਾਂ ਦੀ ਮੁੱਖ ਤਰਜੀਹ ਨੋਵਲ ਕਰੋਨਾ ਵਾਇਰਸ ਨਾਲ ਲੜਨਾ ਹੀ ਹੈ, ਪਰ ਸਾਇੰਸ ਦਾ ਕਹਿਣਾ ਹੈ ਕਿ ਕਲਾਈਮੇਟ ਚੇਂਜ ਮਨੁੱਖੀ ਹੋਂਦ ਲਈ ਖਤਰਾ ਹੈ।

ਇਸ ਸਿਖਰ ਵਾਰਤਾ ਵਿੱਚ ਚੀਨ, ਭਾਰਤ, ਯੂਨਾਈਟਿਡ ਕਿੰਗਡਮ ਤੇ ਜਾਪਾਨ ਦੇ ਆਗੂਆਂ ਨੇ ਵੀ ਹਿੱਸਾ ਲਿਆ। ਟਰੂਡੋ ਨੇ ਫਰੈਂਚ ਵਿੱਚ ਆਖਿਆ ਕਿ ਸਾਹਸੀ ਕਲਾਈਮੇਟ ਨੀਤੀਆਂ ਕਾਰਨ ਹੀ ਸਾਹਸੀ ਨਤੀਜੇ ਮਿਲਦੇ ਹਨ।

Related News

ਅਮਰੀਕਾ ਸੈਨੇਟ ਨੇ ਕੋਰੋਨਾ ਵਾਇਰਸ ਦੀ ਮਾਰ ਤੋਂ ਉਭਰਨ ਲਈ 1.9 ਖਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਿੱਤੀ ਮਨਜ਼ੂਰੀ, ਹੁਣ ਪ੍ਰਤਿਨਿਧੀ ਸਭਾ ਕੋਲ ਜਾਵੇਗਾ ਬਿੱਲ

Vivek Sharma

BIG NEWS : ਕੈਨੇਡਾ ਦੀ ਯੂਨੀਵਰਸਿਟੀ ਵਲੋਂ ਸਿੱਖ ਇਤਿਹਾਸ ਪੜਾਉਣ ਦਾ ਐਲਾਨ, ਸ਼ੁਰੂ ਹੋਵੇਗਾ 3 ਸਾਲਾ ਕੋਰਸ

Vivek Sharma

‘ਜਿਹੜਾ ਖ਼ੁਦ ਦੀ ਹਿਫ਼ਾਜ਼ਤ ਨਹੀਂ ਕਰ ਸਕਿਆ,ਉਹ ਸਾਡੀ ਕੀ ਸੁਰਖਿੱਆ ਕਰੇਗਾ?’: ਬਰਾਕ ਓਬਾਮਾ, ਜੋਅ ਬਿਡੇਨ ਦੇ ਹੱਕ ‘ਚ ਪ੍ਰਚਾਰ ਲਈ ਉਤਰੇ ਓਬਾਮਾ ਨੇ ਟਰੰਪ ਨੂੰ ਜੰਮ ਕੇ ਘੇਰਿਆ

Vivek Sharma

Leave a Comment

[et_bloom_inline optin_id="optin_3"]