channel punjabi
Canada International News North America

ਕੇਲਡਨ ਵਿੱਚ ਸੋਮਵਾਰ ਨੂੰ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ,ਇੱਕ ਹੋਰ ਜ਼ਖ਼ਮੀ

ਕੇਲਡਨ ਵਿੱਚ ਸੋਮਵਾਰ ਨੂੰ ਵਾਪਰੀ ਸ਼ੂਟਿੰਗ ਦੀ ਘਟਨਾ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦਕਿ ਇੱਕ ਹੋਰ ਜ਼ਖ਼ਮੀ ਹੋ ਗਿਆ।

ਓਨਟਾਰੀਓ ਦੀ ਪ੍ਰੋਵਿੰਸ਼ੀਅਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਬੋਲਟਨ ਵਿੱਚ ਹਾਰਵੈਸਟ ਮੂਨ ਡਰਾਈਵ ਏਰੀਆ ਵਿੱਚ ਚੱਲੀ ਗੋਲੀ ਬਾਰੇ ਦੁਪਹਿਰੇ 12:26 ਉੱਤੇ ਰਿਪੋਰਟ ਮਿਲੀ। ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੋ ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਪਾਇਆ। ਇੱਕ ਨੂੰ ਮੌਕੇ ਉੱਤੇ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ ਦੂਜੇ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਦੂਜੇ ਵਿਅਕਤੀ ਦੇ ਜ਼ਖ਼ਮ ਕਿੰਨੇ ਡੂੰਘੇ ਹਨ ਅਜੇ ਇਸ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। OPP ਨੇ ਇਸ ਸਬੰਧ ਵਿੱਚ ਜਾਣਕਾਰੀ ਰੱਖਣ ਵਾਲਿਆਂ ਨੂੰ ਜਾਂਚਕਾਰਾਂ ਨਾਲ ਸੰਪਰਕ ਕਰਨ ਲਈ ਵੀ ਆਖਿਆ ਹੈ

Related News

5000 ਡਾਲਰ ਤੋਂ ਵੱਧ ਦੇ ਫਰਾਡ ਮਾਮਲੇ ‘ਚ ਘਿਰੇ ਸਾਬਕਾ ਲਿਬਰਲ MP ਰਾਜ ਗਰੇਵਾਲ ਦਾ ਕੇਸ ਅਗਲੇ ਸਾਲ ਤੱਕ ਹੋਇਆ ਮੁਲਤਵੀ

Rajneet Kaur

ਕੈਨੇਡਾ ਦੀ 7 ਸਾਲ ਦੀ ਬੱਚੀ ਨੇ ਵੇਟਲਿਫਟਿੰਗ ‘ਚ ਰੱਚਿਆ ਇਤਿਹਾਸ

Rajneet Kaur

ਚੋਣ ਬੀ.ਸੀ. ਦੀ ਉਮੀਦ 16 ਨਵੰਬਰ ਤੱਕ ਆ ਸਕਦੇ ਨੇ ਫਾਈਨਿਲ ਨਤੀਜੇ

Rajneet Kaur

Leave a Comment