channel punjabi
International News North America

ਕਿਸਾਨਾਂ ਵਲੋਂ ਭੁੱਖ ਹੜਤਾਲ ਸ਼ੁਰੂ, ਸਰਕਾਰ MSP ਦੇ ਮੁੱਦੇ ‘ਤੇ ਕਿਸਾਨਾਂ ਨੂੰ ਕਰ ਰਹੀ ਹੈ ਗੁੰਮਰਾਹ: ਆਗੂ ਗੁਰਨਾਮ ਸਿੰਘ ਚਢੂਨੀ

ਖੇਤੀਬਾੜੀ ਸੁਧਾਰ ਕਾਨੂੰਨਾਂ ਦੇ ਵਿਰੋਧ ਵਿਚ ਸੋਮਵਾਰ ਨੂੰ ਕਿਸਾਨ ਸੰਗਠਨ ਨੇ ਅੰਦੋਲਨ ਤੇਜ਼ ਕਰ ਦਿੱਤਾ ਅਤੇ ਸਰਕਾਰ ‘ਤੇ ਦਬਾਅ ਵਧਾਉਣ ਲਈ ਭੁੱਖ ਹੜਤਾਲ ਵੀ ਸ਼ੁਰੂ ਕਰ ਦਿਤੀ। ਇਹ ਭੁੱਖ ਹੜਤਾਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਕੇ ਸ਼ਾਮ 5 ਤੱਕ ਜਾਰੀ ਰਹੇਗੀ।

ਉੱਥੇ ਹੀ ਭਾਰਤੀ ਕਿਸਾਨ ਯੂਨੀਅਨ (ਹਰਿਆਣਾ) ਦੇ ਆਗੂ ਗੁਰਨਾਮ ਸਿੰਘ ਚਢੂਨੀ ਦਾ ਕਹਿਣਾ ਹੈ ਕਿ ਸਰਕਾਰ ਘੱਟੋ-ਘੱਟ ਸਮਰਥਨ ਮੁੱਲ (MSP) ਦੇ ਮੁੱਦੇ ‘ਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ 8 ਦਸੰਬਰ ਨੂੰ ਹੋਈ ਮੀਟਿੰਗ ‘ਚ ਕਿਹਾ ਸੀ ਕਿ ਸਰਕਾਰ ਸਾਰੀਆਂ 23 ਫ਼ਸਲਾਂ ਨੂੰ MSP ‘ਤੇ ਨਹੀਂ ਖਰੀਦ ਸਕਦੀ, ਕਿਉਂਕਿ ਇਸ ਨਾਲ 17 ਲੱਖ ਕਰੋੜ ਦਾ ਖਰਚ ਹੁੰਦਾ ਹੈ। ਗੁਰਨਾਮ ਸਿੰਘ ਨੇ ਅੱਗੇ ਕਿਹਾ ਕਿ ਕੇਂਦਰ ਫ਼ਸਲਾਂ ਨੂੰ ਉਸ ਰਕਮ ‘ਤੇ ਖਰੀਦਣਾ ਜਾਰੀ ਰੱਖੇਗੀ, ਜਿਵੇਂ ਪਹਿਲਾਂ ਚਲਦਾ ਸੀ। ਪਰ ਅਸੀਂ ਹੁਣ ਉਸ ‘ਤੇ ਹੋਰ ਨਹੀਂ ਜੀ ਸਕਦੇ। ਕੇਂਦਰ ਸਰਕਾਰ ਸਾਰੇ ਸੂਬਿਆਂ ਤੋਂ ਐੱਮ. ਐੱਸ. ਪੀ. ਤੋਂ ਫ਼ਸਲਾਂ ਨਹੀਂ ਖਰੀਦ ਰਹੀ।

ਕੇਂਦਰ ਸਰਕਾਰ ਖ਼ਿਲਾਫ਼ ਦਿੱਲੀ ਜੈਪੁਰ ਹਾਈਵੇ ਜਾਮ ਕਰਨ ਆਏ ਕਿਸਾਨਾਂ ਨੂੰ ਹਰਿਆਣਾ ਪੁਲਿਸ ਨੇ ਰਸਤੇ ‘ਚ ਹੀ ਰੋਕ ਲਿਆ ਸੀ। ਜਿਸ ਤੋਂ ਬਾਅਦ ਕਿਸਾਨ ਜਥੇਬੰਦੀਆਂ ਵੱਲੋਂ ਜੈਸਿੰਘਪੁਰ ਖੇੜਾ ਬਾਰਡਰ ‘ਤੇ ਹੀ ਧਰਨਾ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਗਿਆ। ਕਿਸਾਨਾਂ ਨੇ ਕਿਹਾ ਕਿ ਅਸੀਂ 500 ਤੋਂ ਵੱਧ ਟਰੈਕਟਰ ਟਰਾਲੀਆਂ ‘ਚ ਸਵਾਰ ਹਾਂ, ਜਦੋਂ ਵੀ ਦਿੱਲੀ ਨੂੰ ਕੂਚ ਕਰਨ ਦਾ ਹੁਕਮ ਹੋਇਆ ਅਸੀਂ ਹਰਿਆਣਾ ਪੁਲਿਸ ਦੇ ਸਾਰੇ ਨਾਕੇ ਤੋੜਦੇ ਹੋਏ ਅੱਗੇ ਵਧਾਂਗੇ।

Related News

ਭਾਰੀ ਬਰਫ਼ਬਾਰੀ ਕਾਰਨ ਸ਼ਹਿਰ ‘ਚ 261 ਵਾਹਨਾਂ ਦੀ ਹੋਈ ਟੱਕਰ: ਅਡਮਿੰਟਨ ਪੁਲਿਸ

Rajneet Kaur

ਰਾਜਧਾਨੀ ਦੀਆਂ ਸਰਹੱਦਾਂ ‘ਤੇ ਦਿੱਲੀ ਪੁਲਿਸ ਨੇ ਵਧਾਈ ਸਰਗਰਮੀ, ਕਿਸਾਨਾਂ ਨੂੰ ਟਿਕਰੀ ਬਾਰਡਰ ਖ਼ਾਲੀ ਕਰਨ ਦੇ ਲਾਏ ਨੋਟਿਸ, ਕਿਸਾਨ ਜਥੇਬੰਦੀਆਂ ਨੇ ਜਤਾਇਆ ਵਿਰੋਧ

Vivek Sharma

ਹੋਰਾਂ ਮਾਪਿਆਂ ਵਾਂਗ ਟਰੂਡੋ ਵੀ ਚਿੰਤਤ, ਬੱਚਿਆਂ ਨੂੰ ਮੁੜ ਸਕੂਲ ਭੇਜਿਆ ਜਾਵੇ ਜਾਂ ਨਾ ?

Rajneet Kaur

Leave a Comment