channel punjabi
International News North America

ਕਿਸਾਨਾਂ ਨੇ ਅੱਜ ਸ਼ਨੀਵਾਰ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਭਰ ਵਿਚ ਚੱਕਾ ਜਾਮ ਕਰਨ ਦਾ ਕੀਤਾ ਐਲਾਨ, ਕਿਸਾਨ ਮੋਰਚਾ ਵੱਲੋਂ ਅਹਿਮ ਦਿਸ਼ਾ ਨਿਰਦੇਸ਼ ਜਾਰੀ

ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਿਸਾਨਾਂ ਨੇ ਅੱਜ ਸ਼ਨੀਵਾਰ ਦੁਪਹਿਰ 12 ਤੋਂ 3 ਵਜੇ ਤੱਕ ਦੇਸ਼ ਭਰ ਵਿਚ ਚੱਕਾ ਜਾਮ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ 3 ਵਜੇ ਸਾਰੇ ਸੰਕੇਤਿਕ ਤੌਰ ‘ਤੇ 1 ਮਿੰਟ ਲਈ ਆਪਣੇ ਵਾਹਨਾਂ ਦੇ ਹਾਰਨ ਵਜਾ ਕੇ ਨੀਂਦ ‘ਚ ਸੁੱਤੀ ਸਰਕਾਰ ਨੂੰ ਜਗਾਉਣ ਦਾ ਕੰਮ ਕਰਨਗੇ।

ਇਸ ਸਬੰਧ ‘ਚ ਕੁਝ ਸੰਯੁਕਤ ਕਿਸਾਨ ਮੋਰਚਾ ਵੱਲੋਂ ਅਹਿਮ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ। ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਜਿਵੇਂ ਐਂਬੂਲੈਂਸ, ਸਕੂਲ ਬੱਸ ਆਦਿ ਰੋਕਿਆਂ ਨਹੀਂ ਜਾਣਗੀਆਂ।ਦਿੱਲੀ ਨੂੰ ਛੱਡ ਕੇ ਦੇਸ਼ ਭਰ ‘ਚ 3 ਘੰਟੇ ਚੱਕਾ ਜਾਮ ਕੀਤਾ ਜਾਵੇਗਾ ਅਤੇ ਇਸ ਦੌਰਾਨ ਸਟੇਟ ਅਤੇ ਨੈਸ਼ਨਲ ਹਾਈਵੇਅ ‘ਤੇ ਸਾਰਾ ਫੋਕਸ ਰਹੇਗਾ। ਇਸ ‘ਚ ਪੱਕੇ ਮੋਰਚੇ ਲੱਗੇ ਦਿੱਲੀ ਦੇ ਬਾਰਡਰ ਇਲਾਕਿਆਂ ਤੋਂ ਇਲਾਵਾ ਦੂਜੇ ਬਦਲ ਮਾਰਗ ਬੰਦ ਨਹੀਂ ਕੀਤੇ ਜਾਣਗੇ।ਚੱਕਾ ਜਾਮ ਪੂਰੀ ਤਰ੍ਹਾਂ ਸ਼ਾਂਤਮਈ ਤੇ ਅਹਿੰਸਕ ਰਹੇਗਾ। ਪ੍ਰਦਰਸ਼ਨਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਸਰਕਾਰੀ ਅਫਸਰਾਂ, ਮੁਲਾਜ਼ਮਾਂ ਜਾਂ ਆਮ ਨਾਗਰਿਕਾਂ ਨਾਲ ਕਿਸੇ ਵੀ ਟਕਰਾਅ ‘ਚ ਹਿੱਸਾ ਨਾ ਲੈਣ।

ਦੂਜੇ ਪਾਸੇ ਪੁਲਿਸ ਨੇ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹਨ। ਅਰਧ ਸੈਨਿਕ ਬਲਾਂ ਦੀਆਂ 150 ਕੰਪਨੀਆਂ ਸੁਰੱਖਿਆ ਲਈ ਤਾਇਨਾਤ ਕੀਤੀਆਂ ਗਈਆਂ ਹਨ। ਪੁਲਿਸ ਨੇ ਸ਼ਹਿਰ ਦੀਆਂ ਹੱਦਾਂ ‘ਤੇ ਕਈ ਸੁਰੱਖਿਆ ਉਪਾਅ ਮੁਹੱਈਆ ਕਰਵਾਉਣ ਤੋਂ ਬਾਅਦ ਸੜਕਾਂ’ ਤੇ ਵਾਧੂ ਪੁਲਿਸ ਬਲ ਵੀ ਤਾਇਨਾਤ ਕੀਤੇ ਹਨ। ਆਈ. ਟੀ. ਓ. ‘ਤੇ ਪੁਲਸ ਨਾਲ ਪੈਰਾਮਿਲਟਰੀ ਫੋਰਸ ਦੇ ਜਵਾਨ ਵੀ ਸ਼ਾਮਲ ਕੀਤੇ ਗਏ ਹਨ। ਆਵਾਜਾਈ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਸੜਕਾਂ ‘ਤੇ ਪੁਲਸ ਤਾਇਨਾਤ ਕੀਤੀ ਗਈ ਹੈ। ਚੱਕਾ ਜਾਮ ਨੂੰ ਲੈ ਕੇ ਦਿੱਲੀ ਤੇ ਫਰੀਦਾਬਾਦ ਹੀ ਨਹੀਂ ਸਗੋਂ ਨੋਇਡਾ, ਗਾਜ਼ੀਆਬਾਦ ਅਤੇ ਗੁਰੂਗ੍ਰਾਮ ਦੀ ਪੁਲਸ ਵੀ ਸੁਚੇਤ ਹੋ ਗਈ ਹੈ।

Related News

ਅਲਬਰਟਾ ‘ਚ ਕੋਵਿਡ-19 ਦੇ 56 ਨਵੇਂ ਕੇਸਾਂ ਦੀ ਕੀਤੀ ਗਈ ਪੁਸ਼ਟੀ: ਡਾ: ਹਿੰਸ਼ਾ

Rajneet Kaur

ਅਮਰੀਕਾ ਵਿਚ ਬਰਫ਼ਬਾਰੀ ਕਾਰਨ 58 ਲੋਕਾਂ ਦੀ ਗਈ ਜਾਨ, ਪਾਣੀ, ਬਿਜਲੀ, ਗੈਸ ਸਭ ਠੱਪ

Vivek Sharma

ਅਮਰੀਕਾਂ ‘ਚ ਮੌਤਾਂ ਦਾ ਅੰਕੜਾ 104,500 ਪਾਰ, 18 ਲੱਖ ਦੇ ਲਗਭਗ ਸੰਕਰਮਿਤ

channelpunjabi

Leave a Comment