Channel Punjabi
Canada News

ਕਿਊਬਿਕ ਸ਼ਹਿਰ ‘ਚ ਚਾਕੂਬਾਜ਼ੀ ਦੀ ਘਟਨਾ,2 ਦੀ ਮੌਤ

ਕਿਊਬੇਕ ਸਿਟੀ : ਪੁਲਿਸ ਦੀ ਚੌਕਸੀ ਦੇ ਬਾਵਜੂਦ ਕੈਨੇਡਾ ਵਿੱਚ ਅਪਰਾਧਿਕ ਵਾਰਦਾਤਾਂ ਲਗਾਤਾਰ ਵਧਦੀ ਜਾ ਰਹੀਆਂ ਹਨ । ਤਾਜ਼ਾ ਮਾਮਲਾ ਕਿਊਬੇਕ ਸਿਟੀ ਤੋਂ ਸਾਹਮਣੇ ਆਇਆ ਹੈ। ਕਿਊਬੇਕ ਸ਼ਹਿਰ ਵਿਚ ਐਤਵਾਰ ਨੂੰ ਚਾਕੂਬਾਜ਼ੀ ਦੀ ਘਟਨਾ ਵਾਪਰੀ। ਇਸ ਹਮਲੇ ਵਿਚ 2 ਲੋਕ ਮਾਰੇ ਗਏ ਅਤੇ 5 ਜ਼ਖਮੀ ਹੋ ਗਏ। ਪੁਲਿਸ ਨੇ ਕਿਹਾ ਹੈ ਕਿ ਇਸ ਮਾਮਲੇ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਬੁਲਾਰੇ ਐਦਿਏਨ ਡਾਇਨ ਨੇ ਦੱਸਿਆ ਕਿ ਪੀੜਤਾਂ ਨੂੰ ਸਥਾਨਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ।

ਉਹਨਾਂ ਨੇ ਅੱਗੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ 20 ਸਾਲ ਦੇ ਕਰੀਬ ਸ਼ੱਕੀ ਨੂੰ ਮੁਲਾਂਕਣ ਲਈ ਹਸਪਤਾਲ ਲਿਜਾਇਆ ਗਿਆ ਹੈ। ਡਾਇਨ ਦੇ ਹਵਾਲੇ ਨਾਲ ਕਿਹਾ ਗਿਆ ਕਿ ਇਹ ਹਮਲਾ ਰੂਟੇ ਡੇਸ ਰੈਮਪਰਟਜ਼ ਦੇ ਚੇਟੇਉ ਫ੍ਰੋਂਟੇਨੈਕ ਦੇ ਨੇੜੇ ਹੋਇਆ ਅਤੇ ਸ਼ੱਕੀ ਨੂੰ ਬਾਅਦ ਵਿਚ ਸ਼ਹਿਰ ਦੇ ਓਲਡ ਪੋਰਟ ਦੇ ਨੇੜਿਓਂ ਗ੍ਰਿਫ਼ਤਾਰ ਕਰ ਲਿਆ ਗਿਆ। ਹਮਲਾਵਰ ਨੇ ਮੱਧ ਕਾਲੀਨ ਪਹਿਰਾਵੇ ਵਾਲੀ ਪੁਸ਼ਾਕ ਪਹਿਨੀ ਹੋਈ ਸੀ।ਹੁਣ ਤੱਕ ਹਮਲੇ ਦੇ ਪਿੱਛੇ ਦਾ ਕਾਰਨਾਂ ਦਾ ਪਤਾ ਨਹੀਂ ਚੱਲ ਪਾਇਆ ਹੈ।

ਪੁਲਿਸ ਅਨੁਸਾਰ ਇਹ ਹਮਲਾ ਸੂਬਾਈ ਵਿਧਾਨ ਸਭਾ ਦੇ ਨੇੜੇ ਹੈਲੋਵੀਨ ਦਿਹਾੜੇ ‘ਤੇ ਹੋਏ। ਪੁਲਿਸ ਨੇ ਇਸ ਇਲਾਕੇ ਦੇ ਲੋਕਾਂ ਨੂੰ ਘਰਾਂ ਵਿਚ ਹੀ ਰਹਿਣ ਦੀ ਅਪੀਲ ਕੀਤੀ ਹੈ।ਗੌਰਤਲਬ ਹੈ ਕਿ ਹਾਲ ਹੀ ਵਿਚ ਫਰਾਂਸ ਵਿਚ ਕਈ ਥਾਵਾਂ ‘ਤੇ ਚਾਕੂਬਾਜ਼ੀ ਦੀਆਂ ਘਟਨਾਵਾਂ ਸਾਹਮਣੇ ਆਈਆਂ ਹਨ ਜਿਸ ਨੂੰ ਲੈ ਕੇ ਦੁਨੀਆ ਭਰ ਵਿਚ ਵਿਰੋਧ ਦੀ ਆਵਾਜ਼ ਉੱਠ ਰਹੀ ਹੈ।

Related News

ਇਟਲੀ ‘ਚ ਕਈ ਬੱਚੇ ਹੋਏ ਕੋਰੋਨਾ ਵਾਇਰਸ ਦਾ ਸ਼ਿਕਾਰ

team punjabi

ਕਿਊਬਿਕ: ਪ੍ਰੋਵਿੰਸ ਦੇ 47 ਸਕੂਲਾਂ ਦੇ ਕੋਵਿਡ 19 ਹੋਣ ਦੀ ਪੁਸ਼ਟੀ

Rajneet Kaur

ਕੰਪਨੀਆਂ ਵੱਲੋਂ ਖ਼ੁਦ ਨੂੰ ਦੀਵਾਲ਼ੀਆ ਐਲਾਨ ਕੀਤੇ ਜਾਣ ‘ਚ ਆਈ 42 ਫ਼ੀਸਦੀ ਤੋਂ ਵੱਧ ਦੀ ਕਮੀ

Vivek Sharma

Leave a Comment

[et_bloom_inline optin_id="optin_3"]