Channel Punjabi
Canada News North America

ਕਿਊਬਿਕ ਵਿੱਚ ਅਗਲੇ ਹਫ਼ਤੇ ਤੋਂ ਮੁੜ ਸ਼ੁਰੂ ਹੋਵੇਗੀ ਟੀਕਾਕਰਨ ਮੁਹਿੰਮ, 84 ਸਾਲ ਅਤੇ ਇਸ ਤੋ ਵੱਧ ਉਮਰ ਦੇ ਲੋਕਾਂ ਨੂੰ ਪਹਿਲ

ਕਿਊਬਿਕ ਸਿਟੀ : ਕੈਨੇਡਾ ਵਿੱਚ ਕੋਰੋਨਾ ਵਾਇਰਸ ਤੋਂ ਬਚਾਅ ਲਈ ਵੈਕਸੀਨ ਦੀ ਸਪਲਾਈ ਮੁੜ ਤੋਂ ਸ਼ੁਰੂ ਹੋਣ ਤੋਂ ਬਾਅਦ ਹੁਣ ਵੱਖ-ਵੱਖ ਸੂਬਿਆਂ ਵਿੱਚ ਟੀਕਾਕਰਨ ਦਾ ਕੰਮ ਜ਼ੋਰ ਫੜਨ ਲੱਗਾ ਹੈ । ਕਿਊਬਿਕ ਸੂਬੇ ਦੀ ਕੋਵਿਡ-19 ਟੀਕਾਕਰਨ ਮੁਹਿੰਮ ਅਗਲੇ ਹਫ਼ਤੇ ਤੋਂ ਮੁੜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਟੀਕਾਕਰਨ ਮੁਹਿੰਮ ਵਿੱਚ ਤੇਜ਼ੀ ਲਿਆਉਣ ਲਈ ਸਿਹਤ ਵਿਭਾਗ ਨੇ ਵੀ ਤਿਆਰੀਆਂ ਪੂਰੀਆਂ ਕਰ ਲਈਆਂ ਹਨ । ਇਸ ਟੀਕਾਕਰਨ ਮੁਹਿੰਮ ਅਧੀਨ 84 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਆਮ ਲੋਕਾਂ ਨੂੰ ਪਹਿਲ ਦੇ ਆਧਾਰ ਤੇ ਹਫ਼ਤੇ ਦੇ ਪਹਿਲੇ ਦਿਨਾਂ ਵਿਚ ‘ਸ਼ਾਟ’ ਦਿੱਤੇ ਜਾਣਗੇ । ਇਕ ਵਾਰ ਫਿਰ ਤੋਂ ਬਜ਼ੁਰਗਾਂ ਨੂੰ ਟੀਕਾਕਰਨ ਮੁਹਿੰਮ ਵਿਚ ਪਹਿਲ ਦਿੱਤੀ ਜਾ ਰਹੀ ਹੈ।

ਸੂਬੇ ਦੇ ਪ੍ਰੀਮੀਅਰ ਫ੍ਰੈਨਸੋ ਲੇਗੌਲਟ ਨੇ ਇਹ ਐਲਾਨ ਮੰਗਲਵਾਰ ਦੁਪਹਿਰ ਮਾਂਟਰੀਅਲ ਦੇ ਓਲੰਪਿਕ ਸਟੇਡੀਅਮ ਵਿਖੇ ਕੀਤਾ। ਸਟੇਡੀਅਮ ਦੇ ਕੇਂਦਰੀ ਹਾਲ ਨੂੰ ਟੀਕਾਕਰਣ ਦੀ ਜਗ੍ਹਾ ਵਿਚ ਬਦਲ ਦਿੱਤਾ ਗਿਆ ਹੈ।


ਦੱਸ ਦਈਏ ਕਿ ਸੂਬੇ ਦੀ ਪਹਿਲੀ ਕੋਵਿਡ-19 ਟੀਕਾਕਰਨ ਮੁਹਿੰਮ 14 ਦਸੰਬਰ ਨੂੰ ਕਿਊਬਿਕ ਵਿੱਚ ਲਗਾਈ ਗਈ ਸੀ, ਅਤੇ ਟੀਕਾਕਰਨ ਮੁਹਿੰਮ ਦੇ ਬਾਅਦ ਤੋਂ ਲੰਬੇ ਸਮੇਂ ਦੀ ਦੇਖਭਾਲ ਵਾਲੇ ਘਰਾਂ ਅਤੇ ਨਿਜੀ ਬਜ਼ੁਰਗਾਂ ਦੇ ਘਰਾਂ ਦੇ ਵਸਨੀਕਾਂ ਅਤੇ ਸਿਹਤ ਸੰਭਾਲ ਕਰਮਚਾਰੀਆਂ ‘ਤੇ ਧਿਆਨ ਕੇਂਦਰਤ ਕੀਤਾ ਗਿਆ।

ਹੁਣ ਤਕ, 3,50,000 ਤੋਂ ਵੱਧ ਕਿਊਬਿਕ ਵਾਸੀਆਂ ਨੇ ਸ਼ਾਟ ਪ੍ਰਾਪਤ ਕੀਤੇ ਹਨ, ਜੋ ਕਿ ਆਬਾਦੀ ਦਾ ਚਾਰ ਪ੍ਰਤੀਸ਼ਤ ਤੋਂ ਘੱਟ ਬਣਦਾ ਹੈ।

ਸੂਬੇ ਦੇ ਟੀਕਾਕਰਨ ਦੇ ਯਤਨਾਂ ਦੀ ਢਿੱਲੀ ਰਫਤਾਰ ਦੇ ਕਾਰਨ ਇਸਦੀ ਆਲੋਚਨਾ ਵੀ ਕੀਤੀ ਜਾਂਦੀ ਰਹੀ ਹੈ, ਜਿਸ ਵਿਚ ਓਟਾਵਾ ਵੀ ਸ਼ਾਮਲ ਹੈ। ਪਿਛਲੇ ਮਹੀਨੇ ਫਾਈਜ਼ਰ-ਬਾਇਓਨਟੈਕ ਦੁਆਰਾ ਦਿੱਤੀਆਂ ਜਾਣ ਵਾਲੀਆਂ ਖੁਰਾਕਾਂ ਦੀ ਗਿਣਤੀ ਵਿਚ ਭਾਰੀ ਕਮੀ ਦੇ ਕਾਰਨ ਵੀ ਟੀਕਾ ਮੁਹਿੰਮ ਪ੍ਰਭਾਵਿਤ ਹੋਈ ।


ਹਾਲ ਹੀ ਦੇ ਹਫ਼ਤਿਆਂ ਵਿੱਚ, ਪ੍ਰਾਂਤ ਨੇ ਕਈ ਟੀਕਾਕਰਨ ਸਥਾਨਾਂ ਨੂੰ ਤਿਆਰ ਕੀਤਾ ਹੈ, ਜਿਸ ਵਿੱਚ ‘ਬਿਗ ਓ’ ਅਤੇ ਮਾਂਟਰੀਆਲ ਦੇ ਡਾਊਨਟਾਊਨ ਸਥਿਤ ‘ਪਲਾਇਸ ਡੇਸ ਕਾਂਗਰੇਸ’ ਸ਼ਾਮਲ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਵਾਰ ਦੀ ਟੀਕਾਕਰਨ ਮੁਹਿੰਮ ਪਹਿਲਾਂ ਨਾਲੋਂ ਤੇਜ਼ ਅਤੇ ਜ਼ਿਆਦਾ ਦਿਨਾਂ ਤੱਕ ਚੱਲੇਗੀ

Related News

ਜਸਟਿਨ ਟਰੂਡੋ ਭਾਰਤ ਦੇ ਕਿਸਾਨ ਅੰਦੋਲਨ ‘ਤੇ ਬਿਆਨਬਾਜ਼ੀ ਕਰ ਬੁਰੀ ਤਰ੍ਹਾਂ ਨਾਲ ਘਿਰਦੇ ਨਜ਼ਰ ਆਏ, ਹੁਣ ਸਵਾਲਾਂ ‘ਚ ਟਰੂਡੋ ਸਰਕਾਰ

Rajneet Kaur

ਭਾਰਤੀਆਂ ਦਾ ਅਮਰੀਕਾ ਵਿੱਚ ਚੀਨ ਖਿਲਾਫ਼ ਤਿੱਖਾ ਰੋਸ ਪ੍ਰਦਰਸ਼ਨ, ਤਾਇਵਾਨੀ ਮੂਲ ਦੇ ਲੋਕਾਂ ਨੇ ਕੀਤੀ ਹਮਾਇਤ

Vivek Sharma

ਕੈਨੇਡਾ ਤੋਂ ਭਾਰਤ, ਭਾਰਤ ਤੋਂ ਕੈਨੇਡਾ ਪਹੁੰਚਣ ਲਈ ਸ਼ਰਤਾਂ ਨੂੰ ਕਰਨਾ ਹੋਵੇਗਾ ਪੂਰਾ

Vivek Sharma

Leave a Comment

[et_bloom_inline optin_id="optin_3"]