channel punjabi
Canada International News North America

ਕਿਊਬਿਕ ‘ਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਕਰਨਾ ਪੈ ਸਕਦੈ ਸਾਹਮਣਾ

ਕੈਨੇਡਾ ਦੇ ਸੂਬੇ ਕਿਊਬਿਕ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਸਭ ਤੋਂ ਖ਼ਰਾਬ ਦਿਨਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਬੇ ਦੇ ਮੁੱਖ ਮੰਤਰੀ ਨੇ ਵੱਡੀ ਚਿਤਾਵਨੀ ਦਿੱਤੀ ਹੈ ਕਿ ਮਾਂਟਰੀਅਲ ਹਸਪਤਾਲ ਹੁਣ ਉਸ ਮੁਕਾਮ ਦੇ ਨੇੜੇ ਹਨ ਜਦੋਂ ਡਾਕਟਰਾਂ ਅਤੇ ਨਰਸਾਂ ਨੂੰ ਇਹ ਚੁਣਨਾ ਪੈ ਸਕਦਾ ਹੈ ਕਿ ਕਿਹੜੇ ਲੋਕਾਂ ਨੂੰ ਮਰਨ ਦਿੱਤਾ ਜਾਵੇ ਅਤੇ ਕਿਨ੍ਹਾਂ ਨੂੰ ਬਚਾਇਆ ਜਾਵੇ। ਉਨ੍ਹਾਂ ਕਿਹਾ ਕਿ ਹਾਲਾਤ ਇਹ ਬਣ ਰਹੇ ਹਨ ਕਿ ਨਾ ਬਚਣ ਵਾਲੇ ਆਈ. ਸੀ. ਯੂ. ਮਰੀਜ਼ਾਂ ਨੂੰ ਵੈਂਟੀਲੇਟਰਾਂ ਤੋਂ ਹਟਾਇਆ ਜਾ ਸਕਦਾ ਹੈ, ਤਾਂ ਜੋ ਕਿਸੇ ਦੂਜੇ ਦੀ ਜਾਨ ਬਚਾਈ ਜਾ ਸਕੇ।

ਮੁੱਖ ਮੰਤਰੀ ਨੇ ਕਿਹਾ ਕਿ ਇਕੱਠ ਕਰਨ ਤੋਂ ਬਚੋ ਖ਼ਾਸਕਰ 65 ਸਾਲ ਤੋਂ ਵੱਧ ਉਮਰ ਦੇ ਲੋਕਾਂ ਨਾਲ ਕਿਉਂਕਿ ਕੋਵਿਡ-19 ਸੰਕਰਮਣ ਕਾਰਨ ਇਨ੍ਹਾਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੀ ਸੰਭਾਵਨਾ ਜ਼ਿਆਦਾ ਹੈ। ਉਨ੍ਹਾਂ ਕਿਹਾ ਕਿ ਸਥਿਤੀ ਬਹੁਤ ਨਾਜ਼ੁਕ ਹੈ, ਖ਼ਾਸਕਰ ਗ੍ਰੇਟਰ ਮਾਂਟਰੀਅਲ ਖੇਤਰ ਵਿਚ। ਸੋਮਵਾਰ ਦੁਪਹਿਰ ਮਾਂਟਰੀਅਲ ਵਿਚ ਤਾਜ਼ਾ ਕੋਵਿਡ-19 ਅਪਡੇਟ ਵਿਚ ਮੁੱਖ ਮੰਤਰੀ ਫ੍ਰੈਕੋਂਇਸ ਲੇਗਲੌਟ ਨੇ ਕਿਹਾ, ”ਸਾਡੇ ਐਮਰਜੈਂਸੀ ਵਾਰਡਾਂ ‘ਤੇ ਦਬਾਅ ਹੈ, ਸਰਜਰੀਆਂ ਨੂੰ ਮੁਲਤਵੀ ਕਰਨਾ ਪਵੇਗਾ। ਮੈਂ ਜਾਣਦਾ ਹਾਂ ਲੋਕ ਸਮਝਣਗੇ।”ਉਨ੍ਹਾਂ ਕਿਹਾ ਕਿ ਸੂਬੇ ਭਰ ਦੇ ਹਸਪਤਾਲਾਂ ਵਿਚ 1,436 ਕੋਵਿਡ-19 ਪਾਜ਼ੀਟਿਵ ਮਰੀਜ਼ ਹਨ, ਬਹੁਤ ਸਾਰੇ ਹਸਪਤਾਲਾਂ ਵਿਚ ਜਗ੍ਹਾ ਨਹੀਂ ਹੈ, ਖ਼ਾਸਕਰ ਮਾਂਟਰੀਅਲ ਖੇਤਰ ਵਿਚ। ਹਾਲਾਤ ਉਸ ਮੋੜ ‘ਤੇ ਹਨ ਜਿੱਥੇ ਮਾਂਟਰੀਅਲ ਹਸਪਤਾਲਾਂ ਦਾ ਸਟਾਫ਼ ਭਿਆਨਕ ਸਥਿਤੀ ਨਾਲ ਨਜਿੱਠਣ ਲਈ “ਐਡਵਾਂਸਡ ਟ੍ਰੀਆਜ਼ ਪ੍ਰੋਟੋਕੋਲ” ਦੀ ਆਨਲਾਈਨ ਸਿਖਲਾਈ ਲੈ ਰਿਹਾ ਹੈ ਅਤੇ ਹੋ ਸਕਦਾ ਹੈ ਕਿ ਜਲਦ ਹੀ ਡਾਕਟਰਾਂ ਨੂੰ ਇਹ ਚੁਣਨਾ ਪਵੇ ਕਿ ਆਈ. ਸੀ. ਯੂ. ਵਿਚ ਦਾਖ਼ਲ ਮਰੀਜ਼ਾਂ ਵਿਚੋਂ ਕਿਸ ਨੂੰ ਬਚਾਇਆ ਜਾਵੇ ਅਤੇ ਕਿਹੜਿਆਂ ਨੂੰ ਮਰਨ ਦਿੱਤਾ ਜਾਵੇ।

Related News

ਓਂਟਾਰੀਓ ਵਿਖੇ ਮਾਪਿਆਂ ਵੱਲੋਂ ਕਰਵਾਇਆ ਜਾ ਰਿਹਾ ਹੈ ਸਿੱਖਿਆ ਸਰਵੇਖਣ ! ਫੋਰਡ ਸਰਕਾਰ ਦੀ ਸਿੱਖਿਆ ਯੋਜਨਾ ‘ਤੇ ਵੱਡੇ ਸਵਾਲ

Vivek Sharma

ਖ਼ਤਮ ਹੋਇਆ ਭਾਰਤ-ਚੀਨ ਸਰਹੱਦ ਵਿਵਾਦ ! ਲੱਦਾਖ ’ਚ ਪੈਂਗੋਂਗ ਝੀਲ ਤੋਂ ਪਿੱਛੇ ਹਟਣਗੇ ਚੀਨੀ ਫੌਜੀ : ਰੱਖਿਆ ਮੰਤਰੀ ਦਾ ਬਿਆਨ

Vivek Sharma

ਕੋਵਿਡ-19 ਵੈਕਸੀਨ ਨੈੱਟਵਰਕ ਨੂੰ ਹੋਰ ਵਧਾਉਣ ਲਈ ਫੋਰਡ ਸਰਕਾਰ ਵੱਲੋਂ 700 ਹੋਰ ਫਾਰਮੇਸੀਜ਼ ਨੂੰ ਪ੍ਰੋਵਿੰਸ ਭਰ ਵਿੱਚ ਜੋੜਿਆ ਜਾਵੇਗਾ

Rajneet Kaur

Leave a Comment