channel punjabi
Canada International News North America

ਕਵੀਨ ਸਟ੍ਰੀਟ ਵੈਸਟ ਅਤੇ ਸਪੈਡਿਨਾ ਐਵੇਨਿਉ ਖੇਤਰ ‘ਚ ਸ਼ੂਟਿੰਗ ਦੌਰਾਨ ਔਰਤ ਜਖਮੀ, ਪੁਲਿਸ ਵਲੋਂ ਭਾਲ ਜਾਰੀ

ਟੋਰਾਂਟੋ ਪੁਲਿਸ ਇਕ ਵਿਅਕਤੀ ਦਾ ਪਤਾ ਲਗਾਉਣ ਵਿੱਚ ਜਨਤਾ ਤੋਂ ਮਦਦ ਦੀ ਮੰਗ ਕਰ ਰਹੀ ਹੈ ਜਿੰਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼ਹਿਰ ਦੀ ਇੱਕ ਗੋਲੀਬਾਰੀ ਵਾਰਦਾਤ ਨਾਲ ਜੁੜਿਆ ਹੋਇਆ ਹੈ।

ਸ਼ਨੀਵਾਰ ਸਵੇਰੇ ਤੜਕੇ, ਪੁਲਿਸ ਨੇ ਕਿਹਾ ਕਿ ਉਨ੍ਹਾਂ ਨੂੰ ਗੋਲੀਬਾਰੀ ਦੀ ਖਬਰ ਲਈ ਕਵੀਨ ਸਟ੍ਰੀਟ ਵੈਸਟ ਅਤੇ ਸਪੈਡਿਨਾ ਐਵੇਨਿਉ ਖੇਤਰ ਵਿੱਚ ਬੁਲਾਇਆ ਗਿਆ ਸੀ।
ਜਦੋਂ ਅਧਿਕਾਰੀ ਪਹੁੰਚੇ, ਉਨ੍ਹਾਂ ਨੂੰ ਇੱਕ ਔਰਤ ਮਿਲੀ ਜਿਸਨੂੰ ਗੋਲੀ ਲੱਗੀ ਸੀ। ਜਿਸਨੂੰ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਨੇ ਦੱਸਿਆ ਕਿ 32 ਸਾਲਾ ਟੋਰਾਂਟੋ ਨਿਵਾਸੀ ਰੋਵਨ ਐਟਕਿਨਸ ਕਥਿਤ ਘਟਨਾ ਦੇ ਸੰਬੰਧ ਵਿੱਚ ਕਤਲ ਦੀ ਕੋਸ਼ਿਸ਼ ਅਤੇ ਕਈ ਹਥਿਆਰਾਂ ਦੇ ਅਪਰਾਧਾਂ ਲਈ ਦੋਸ਼ੀ ਹੈ।

ਜਾਂਚਕਰਤਾਵਾਂ ਨੇ ਕਿਹਾ ਕਿ ਉਹ ਹਥਿਆਰਬੰਦ ਅਤੇ ਖ਼ਤਰਨਾਕ ਮੰਨਿਆ ਜਾ ਰਿਹਾ ਹੈ। ਉਹ ਜਨਤਾ ਨੂੰ ਇਹ ਵੀ ਚਿਤਾਵਨੀ ਦੇ ਰਹੇ ਹਨ ਕਿ ਜੇਕਰ ਉਹ ਜਨਤਕ ਰੂਪ ਵਿੱਚ ਵੇਖਿਆ ਜਾਂਦਾ ਹੈ ਤਾਂ ਉਸ ਵਿਅਕਤੀ ਕੋਲ ਨਾ ਜਾਣ । ਤੁਰੰਤ ਪੁਲਿਸ ਨੂੰ ਸਪੰਰਕ ਕਰਨ।

Related News

ਕੋਰੋਨਾ ਮਹਾਂਮਾਰੀ ਦੇ ਪਰਛਾਵੇਂ ਹੇਠ ਕੈਨੇਡਾ ਦਿਵਸ ਸੈਲੀਬ੍ਰੇਸ਼ਨ

Vivek Sharma

ਅਡਮਿੰਟਨ ‘ਚ ਹੋਲੀ ਦਾ ਤਿਓਹਾਰ ਉਂਦੋ ਤਣਾਅਪੂਰਨ ਬਣ ਗਿਆ ਜਦੋਂ ਹੋਲੀ ਮਨਾ ਰਹੇ ਲੋਕਾਂ ਦੇ ਸਮਾਰੋਹ ਵਿੱਚ ਖੇਤੀ ਕਾਨੂੰਨਾਂ ਵਿਰੁੱਧ ਰੈਲੀ ਕੱਢ ਰਹੇ ਪ੍ਰਵਾਸੀ ਭਾਰਤੀ ਵੀ ਪਹੁੰਚੇ

Rajneet Kaur

ਵਿਨੀਪੈਗ : ਰੁਪਿੰਦਰ ਸਿੰਘ ਬਰਾੜ ਨੂੰ ਦੋ ਸਾਲਾਂ ਦੀ ਜਾਂਚ ਤੋਂ ਬਾਅਦ ਧੋਖਾਧੜੀ ਅਤੇ ਮਨੀ ਲਾਂਡਰਿੰਗ ਦੇ ਦੋਸ਼ ਲਈ ਕੀਤਾ ਗਿਆ ਚਾਰਜ

Rajneet Kaur

Leave a Comment