Channel Punjabi
International News

ਕਵਾਡ ਦੇਸ਼ਾਂ ਦੇ ਪਹਿਲੇ ਸ਼ਿਖਰ ਸੰਮੇਲਨ ਵਿੱਚ ਕਈ ਅਹਿਮ ਮੁੱਦਿਆਂ ‘ਤੇ ਹੋਈ ਚਰਚਾ, ਚੀਨ ਦੀਆਂ ਨੀਤੀਆਂ ਖ਼ਿਲਾਫ਼ ਚਾਰੇ ਦੇਸ਼ ਇਕਜੁੱਟ

ਨਵੀਂ ਦਿੱਲੀ : ਅਮਰੀਕਾ ਵਿਚ ਸੱਤਾ ਪਰਿਵਰਤਨ ਤੋਂ ਬਾਅਦ ਪਹਿਲੀ ਵਾਰ ਆਯੋਜਿਤ ਕੀਤੇ ਗਏ ਕਵਾਡ ਗਰੁੱਪ ਦੇ ਪਹਿਲੇ ਸਿਖਰ ਸੰਮੇਲਨ ’ਚ ਚੀਨ ਵੱਲੋਂ ਖੜੀਆਂ ਕੀਤੀਆਂ ਜਾ ਰਹੀਆਂ ਚੁਣੌਤੀਆਂ ਤੋਂ ਨਿਪਟਨ ਬਾਰੇ ਵਿਚਾਰ ਚਰਚਾ ਹੋਈ । ਕਵਾਡ ਗਰੁੱਪ ਦੇ ਇਸ ਸਿਖਰ ਸੰਮੇਲਨ ’ਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ Joe Biden, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਸ਼ਾਮਲ ਹੋਏ। ਚਾਰ ਦੇਸ਼ਾਂ ਦੇ ਇਕਜੁਟ ਹੋਣ ਨਾਲ ਨਵੀਂ ਦਿੱਲੀ ਦੀ ਰਣਨੀਤਕ ਖੁਦਮੁਖਤਿਆਰੀ ਸਿਧਾਂਤ ਦੀ ਪਾਲਿਸੀ ਨੂੰ ਵੀ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਵਾਡ ’ਚ ਸੰਬੋਧਨ ਦੇ ਦੌਰਾਨ ਕਿਹਾ ਵੀ ਕਿ ਕਵਾਡ ਦੇ ਮੈਂਬਰ ਚਾਰ ਦੇਸ਼ ਆਪਣੇ ਲੋਕਤੰਤਰਿਕ ਮੁੱਲਾਂ, ਮੁਕਤ ਅਤੇ ਸਮਾਵੇਸ਼ੀ ਹਿੰਦ-ਪ੍ਰਸ਼ਾਂਤ ਖੇਤਰ ਪ੍ਰਤੀ ਆਪਣੀ ਵਚਨਬੱਧਤਾ ਦੇ ਲਈ ਇਕਜੁਟ ਹਨ।

ਆਸਟਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਨੇ ਕਵਾਡ ਸ਼ਿਖਰ ਸੰਮੇਲਨ ਨੂੰ ਸਫ਼ਲ ਦੱਸਦਿਆਂ ਕਿਹਾ ਕਿ ਇਹ ਸਮੇਂ ਦੀ ਵੱਡੀ ਜ਼ਰੂਰਤ ਹੈ। ਇੱਕ ਆਜ਼ਾਦ, ਖੁੱਲੇ, ਖੁਸ਼ਹਾਲ ਅਤੇ ਲਚਕੀਲੇ ਇੰਡੋ-ਪ੍ਰਸ਼ਾਂਤ ਖੇਤਰ ਦੇ ਸਾਡੇ ਸਾਂਝੇ ਦ੍ਰਿਸ਼ਟੀਕੋਣ ਬਾਰੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਾਪਾਨ ਦੇ ਪ੍ਰਧਾਨ ਮੰਤਰੀ ਯੋਸ਼ੀਹਿਦੇ ਸੁਗਾ ਅਤੇ ਅਮਰੀਕਾ ਦੇ ਰਾਸ਼ਟਰਪਤੀ Joe Biden ਨਾਲ ਸ਼ਾਨਦਾਰ ਵਿਚਾਰ ਵਟਾਂਦਰਾ ਹੋਇਆ। ਅਸੀਂ ਕਿਵੇਂ ਇਸ ਤਰਾਂ ਦੇ ਦਿਮਾਗ ਦੇ ਉਦਾਰਵਾਦੀ ਜਮਹੂਰੀਅਤ ਰਾਜਾਂ ਲਈ ਯੋਗਦਾਨ ਪਾ ਸਕਦੇ ਹਾਂ।
https://t.co/ZzO3p5zb4w

ਪੀ. ਐੱਮ. ਮੋਦੀ ਨੇ ਕਿਹਾ ਕਿ ਅੱਜ ਦਾ ਸਾਡਾ ਏਜੰਡਾ- ਟੀਕਾ, ਜਲਵਾਯੂ ਤਬਦੀਲੀ, ਉਭਰ ਰਹੀ ਤਕਨਾਲੋਜੀ ਵਰਗੇ ਖੇਤਰ ਹਨ, ਜੋ ‘ਕਵਾਡ’ ਨੂੰ ਗਲੋਬਲ ਭਲਾਈ ਦੀ ਤਾਕਤ ਦਿੰਦਾ ਹੈ। ਦਰਅਸਲ ਭਾਰਤ ਤੋਂ ਇਲਾਵਾ ਅਮਰੀਕਾ ਤੇ ਆਸਟਰੇਲੀਆ ਵੀ ਚੀਨ ਦੀ ਨੀਤੀਆਂ ਵਿਰੁੱਧ ਇੰਨ੍ਹੀਂ ਦਿਨੀਂ ਖੁੱਲ੍ਹ ਕੇ ਵਿਰੋਧ ਕਰ ਰਹੇ ਹਨ। ਅਜਿਹੇ ’ਚ ਚਾਰਾਂ ਦੇਸ਼ਾਂ ਦੀ ਇਕਜੁਟਤਾ ਤੇ ਸਾਂਝੇਦਾਰੀ ਨਾਲ ਭਾਰਤ ਨੂੰ ਬਹੁਤ ਲਾਭ ਹੋਵੇਗਾ।

ਜਾਪਾਨ ਦੇ ਪ੍ਰਧਾਨ ਮੰਤਰੀ ਨੇ ਸ਼ਿਖਰ ਸੰਮੇਲਨ ਨੂੰ ਸਫ਼ਲ ਦੱਸਿਆ। ਕਵਾਡ ਸੰਮੇਲਨ ਤੋਂ ਬਾਅਦ ਉਹਨਾਂ ਕਿਹਾ,”ਮੈਨੂੰ ਲਗਦਾ ਹੈ ਕਿ ਇਹ ਮੁਲਾਕਾਤ ਇਕ ਅਜਿਹੀ ਬੈਠਕ ਸੀ ਜੋ ਚਾਰ ਦੇਸ਼ਾਂ, ਜਾਪਾਨ, ਸੰਯੁਕਤ ਰਾਜ ਅਮਰੀਕਾ, ਆਸਟਰੇਲੀਆ ਅਤੇ ਭਾਰਤ ਨੂੰ ਇਕ ਨਵੇਂ ਪੜਾਅ ‘ਤੇ ਲਿਜਾਣ ਦੇ ਯੋਗ ਸੀ। ਅਸੀਂ ਸਾਲ ਦੇ ਅੰਦਰ-ਅੰਦਰ ਸੰਮੇਲਨ ਬੈਠਕ ਕਰਨ ਲਈ ਵੀ ਸਹਿਮਤ ਹੋਏ ਹਾਂ।
ਹੁਣ ਤੋਂ, ਅਸੀਂ ਮਹੱਤਵਪੂਰਣ ਅਤੇ ਠੋਸ ਨਤੀਜੇ ਪੈਦਾ ਕਰਨ ਲਈ ਸਹਿਯੋਗ ਕਰਾਂਗੇ, ਮੁੱਖ ਤੌਰ ‘ਤੇ ਚਾਰ ਦੇਸ਼ਾਂ ਵਿੱਚ।

Joe Biden ਨੇ ਬੈਠਕ ’ਚ ਅਸਿੱਧੇ ਤੌਰ ’ਤੇ ਚੀਨ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ ਅਸੀਂ ਆਪਣੀ ਵਚਨਬੱਧਤਾਵਾਂ ਨੂੰ ਜਾਣਦੇ ਹਾਂ। ਸਾਡਾ ਖੇਤਰ ਅੰਤਰਰਾਸ਼ਟਰੀ ਕਾਨੂੰਨ ਵਲੋਂ ਸੰਚਾਲਿਤ ਹੈ, ਸਾਡੇ ਸਾਰੇ ਮਿੱਤਰ ਵਿਸ਼ਵਵਿਆਪੀ ਮੁੱਲਾਂ ਦੇ ਲਈ ਵਚਨਬੱਧ ਹੈ ਤੇ ਕਿਸੇ ਵੀ ਦਬਾਅ ਤੋਂ ਮੁਕਤ ਹਨ । ਮੈਂ ਇਸ ਸੰਭਾਵਨਾ ਦੇ ਬਾਰੇ ’ਚ ਆਸ਼ਾਵਾਦੀ ਹਾਂ।

Related News

ਕੈਨੇਡਾ ਦੇ ਕੁਝ ਸੂਬਿਆਂ ਵਿੱਚ ਭਾਰੀ ਬਰਫਬਾਰੀ, ਜ਼ਿੰਦਗੀ ਦੀ ਰਫ਼ਤਾਰ ਹੋਈ ਮੱਧਮ

Vivek Sharma

BIG BREAKING : FB, WHATSAPP, INSTAGRAM ਹੋਏ ਡਾਊਣ, ਮੈਸੇਜ ਭੇਜਣ ‘ਚ ਆ ਰਹੀ‌ ਦਿੱਕਤ

Vivek Sharma

Joe Biden ਦੇ ਰਾਸ਼ਟਰਪਤੀ ਵਜੋਂ ਸਹੁੰ ਚੁੱਕਣ ਤੋਂ ਪਹਿਲਾਂ ਟਰੰਪ ਛੱਡ ਦੇਣਗੇ ਅਮਰੀਕਾ‌ !

Vivek Sharma

Leave a Comment

[et_bloom_inline optin_id="optin_3"]