Channel Punjabi
Canada International News North America

ਓਟਾਵਾ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਕੋਵਿਡ 19 ਦੇ 90 ਨਵੇਂ ਮਾਮਲਿਆਂ ਦੀ ਕੀਤੀ ਪੁਸ਼ਟੀ

ਓਟਾਵਾ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਕੋਵਿਡ -19 ਦੇ 90 ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ । ਜਦੋਂ ਕਿ ਸ਼ਨੀਵਾਰ ਨੂੰ ਖੇਤਰ ਵਿੱਚ ਤਿੰਨ ਮੌਤਾਂ ਹੋਈਆਂ ਹਨ।

ਓਟਾਵਾ ਪਬਲਿਕ ਹੈਲਥ (ਓਪੀਐਚ) ਦੇ ਅਨੁਸਾਰ, ਸੂਬੇ ‘ਚ ਹੁਣ ਤੱਕ ਕੋਵਿਡ 19 ਦੇ 6,474 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ, 5,472 ਕੇਸ ਠੀਕ ਹੋ ਚੁੱਕੇ ਹਨ। ਸ਼ਨੀਵਾਰ ਦੇ ਜ਼ਿਆਦਾਤਰ ਕੇਸ 30 ਤੋਂ ਵੱਧ ਉਮਰ ਦੇ ਲੋਕ ਹਨ।

ਓਪੀਐਚ ਦੀ ਸ਼ਨੀਵਾਰ ਦੀ ਰਿਪੋਰਟ ਅਨੁਸਾਰ ਸ਼ਹਿਰ ਵਿੱਚ ਕੋਵਿਡ 19 ਦੇ 688 ਸਰਗਰਮ ਮਾਮਲੇ ਹਨ। ਸੂਬੇ ‘ਚ ਕੋਵਿਡ 19 ਕਾਰਨ 314 ਲੋਕਾਂ ਮੌਤ ਦੀ ਹੋ ਚੁੱਕੀ ਹੈ।

ਓਨਟਾਰੀਓ ਵਿੱਚ ਸ਼ਨੀਵਾਰ ਨੂੰ 978 ਨਵੇਂ ਕੋਵਿਡ 19 ਦੇ ਕੇਸ ਸਾਹਮਣੇ ਆਏ ਹਨ। ਸੂਬੇ ‘ਚ COVID-19 ਨਾਲ ਛੇ ਹੋਰ ਲੋਕਾਂ ਦੀ ਮੌਤ ਹੋ ਗਈ ਹੈ।  ਸੂਬਾਈ ਮੌਤਾਂ ਦੀ ਗਿਣਤੀ 3,086 ਪਹੁੰਚ ਗਈ ਹੈ।

ਦੋ ਮੌਤਾਂ ਸ਼ਨੀਵਾਰ ਦੁਪਹਿਰ ਨੂੰ ਪ੍ਰੈਸਕੋਟ ਅਤੇ ਰਸਲ ਰੈਜ਼ੀਡੈਂਸ ਵਿਖੇ ਹੋਈਆਂ ਹਨ।

ਪੱਛਮੀ ਕਿਉਬਿਕ ਵਿੱਚ, ਅਧਿਕਾਰੀਆਂ ਨੇ ਸ਼ਨੀਵਾਰ ਨੂੰ ਵਾਇਰਸ ਦੇ 35 ਨਵੇਂ ਕੇਸ ਅਤੇ ਇੱਕ ਨਵੀਂ ਮੌਤ ਦੀ ਖਬਰ ਦਿੱਤੀ। ਇਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਖਿੱਤੇ ਵਿੱਚ ਕੋਵਿਡ -19 ਦੇ 2,223 ਕੇਸ ਸਾਹਮਣੇ ਆਏ ਅਤੇ 38 ਮੌਤਾਂ ਹੋਈਆਂ ਹਨ।

Related News

BIG NEWS : ਜਸਟਿਨ ਟਰੂਡੋ ਨੂੰ ਇੱਕ ਵਾਰ ਫਿਰ ਮਿਲਿਆ ਜਗਮੀਤ ਸਿੰਘ ਦਾ ਸਹਾਰਾ, ਦੂਜੀ ਵਾਰ ਭਰੋਸੇ ਦੀ ਵੋਟ ‘ਚ ਬਚੀ ਟਰੂਡੋ ਸਰਕਾਰ

Vivek Sharma

ਪੰਜਾਬ ਵਿੱਚ ਅਸ਼ਾਂਤੀ ਫੈਲਾਉਣ ਪਿੱਛੇ ਹਮੇਸ਼ਾ ਪਾਕਿਸਤਾਨ ਦਾ ਰਿਹਾ ਹੱਥ : ਕੈਨੇਡੀਅਨ ਥਿੰਕ ਟੈਂਕ

Vivek Sharma

ਓਰੇਕਲ-ਗੂਗਲ ਕਾਪੀਰਾਈਟ ਵਿਵਾਦ : ਅਮਰੀਕਾ ਦੀ ਸੁਪਰੀਮ ਕੋਰਟ ਨੇ ਸੁਣਾਇਆ ਅਹਿਮ ਫ਼ੈਸਲਾ

Vivek Sharma

Leave a Comment

[et_bloom_inline optin_id="optin_3"]