channel punjabi
Canada International News North America

ਓਂਟਾਰੀਓ ਸੂਬੇ ਵਿੱਚ ਦੂਜੀ ਵਾਰ ਕੀਤਾ ਗਿਆ ਐਮਰਜੈਂਸੀ ਦਾ ਐਲਾਨ

ਟੋਰਾਂਟੋ : ਕੈਨੇਡਾ ਦੇ ਸੂਬੇ ਦੀ ਓਂਟਾਰੀਓ ਸਰਕਾਰ ਨੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਹੈ । ਕੋਰੋਨਾ ਵਾਇਰਸ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਸੂਬੇ ਵਿਚ ਅਜਿਹਾ ਦੂਜੀ ਵਾਰ ਹੋਇਆ ਹੈ ਕਿ ਓਂਟਾਰੀਓ ਵਿੱਚ ਐਮਰਜੈਂਸੀ ਨੂੰ ਲਾਗੂ ਕਰਨਾ ਪਿਆ ਹੋਵੇ। ਇਸਦੇ ਨਾਲ ਹੀ ਓਂਟਾਰੀਓ ਸਰਕਾਰ ਸਟੇਅ-ਐਟ-ਹੋਮ ਆਰਡਰ ਜਾਰੀ ਕਰਨ ਜਾ ਰਹੀ ਹੈ।

ਪ੍ਰੀਮੀਅਰ ਡੱਗ ਫੋਰਡ ਨੇ ਕਿਹਾ ਕਿ ਐਮਰਜੈਂਸੀ ਦੀ ਸਥਿਤੀ ਘੱਟੋ ਘੱਟ 28 ਦਿਨਾਂ ਲਈ ਲਾਗੂ ਰਹੇਗੀ ।

ਸੂਬੇ ਅੰਦਰ ਕੋਰੋਨਾ ਦੇ ਮਾਮਲਿਆਂ ਦੇ ਚਲਦਿਆਂ ਲਾਗੂ ਕੀਤੀ ਐਮਰਜੈਂਸੀ ਸਬੰਧੀ ਫੋਰਡ ਨੇ ਕਿਹਾ,’ਸਿਸਟਮ ਢਹਿਣ ਦੇ ਕੰਡੇ ‘ਤੇ ਹੈ, ਇਸ ਸਮੇਂ ਅਜਿਹੀ ਸਥਿਤੀ ਹੈ ਜਿਹੜੀ ਪਹਿਲਾਂ ਕਦੇ ਵੀ ਨਹੀਂ ਵੇਖੀ ਗਈ।’

ਸੂਬੇ ਅੰਦਰ ਸਟੇਅ-ਐਟ-ਹੋਮ ਆਰਡਰ ਵੀਰਵਾਰ ਨੂੰ ਸਵੇਰੇ 12:01 ਵਜੇ ਤੋਂ ਲਾਗੂ ਹੋਵੇਗਾ ।

ਫੋਰਡ ਨੇ ਕਿਹਾ,’ਇਸ ਆਰਡਰ ਦੇ ਤਹਿਤ, ਹਰੇਕ ਨੂੰ ਘਰ ਰਹਿਣਾ ਚਾਹੀਦਾ ਹੈ ਅਤੇ ਸਿਰਫ ਕਰਿਆਨਾ ਖਰੀਦਣ ਲਈ, ਜ਼ਰੂਰੀ ਯਾਤਰਾਵਾਂ ਲਈ ਬਾਹਰ ਜਾਣਾ ਜਾਂ ਡਾਕਟਰੀ ਮੁਲਾਕਾਤਾਂ ਤੇ ਜਾਣ ਦੀ ਆਗਿਆ ਹੈ।’ ਪਾਲਤੂ ਜਾਨਵਰਾਂ ਦੇ ਨਾਲ ਤਕਰਨਾ ਜਾਂ ਸੈਰ ਕਰਨ ਜਾਣ ਦੀ ਅਜੇ ਵੀ ਇਜਾਜ਼ਤ ਹੈ।

ਉਹ ਸਾਰੇ ਕਾਰੋਬਾਰ ਜਿਹਨਾਂ ਵਿੱਚ ਕਰਮਚਾਰੀਆਂ ਨੂੰ ਘਰੋਂ ਕੰਮ ਕਰਨ ਦੀ ਆਗਿਆ ਦੇਣ ਦੀ ਯੋਗਤਾ ਹੈ ਉਹ ਜ਼ਰੂਰ ਕਰਨਾ ਚਾਹੀਦਾ ਹੈ।

ਸੂਬਾਈ ਐਮਰਜੈਂਸੀ ਦੇ ਐਲਾਨ ਦੇ ਨਾਲ ਕੁਝ ਪਾਬੰਦੀਆਂ ਵੀ ਲਾਗੂ ਹੋਣ ਜਾ ਰਹੀਆਂ ਨੇ। ਸੁਖ ਕਈ ਹੌ ਅਵੱਗਿਆ ਦੀ ਉਲੰਘਣਾ ਕਰਨ ਵਾਲੇ ਨੂੰ ਭਾਰੀ ਜੁਰਮਾਨੇ ਦੇਣੇ ਪੈਣਗੇ। ਓੱਂਟਾਰੀਓ ਦੀ ਪੁਲਿਸ, ਸਥਾਨਕ ਪੁਲਿਸ ਬਲਾਂ, ਜ਼ਿਲਾ ਅਧਿਕਾਰੀ, ਅਤੇ ਸੂਬਾਈ ਕਾਰਜ ਸਥਾਨਾਂ ਦੇ ਇੰਸਪੈਕਟਰਾਂ ਸਮੇਤ ਸਾਰੇ ਲਾਗੂ ਕਰਨ ਵਾਲੇ ਹਨਅਤੇ ਸੂਬਾਈ ਅਪਰਾਧ ਅਧਿਕਾਰੀਆਂ ਨੂੰ ਅਧਿਕਾਰ ਪ੍ਰਦਾਨ ਕਰੇਗਾ ਕਿ ਉਹ ਵਿਅਕਤੀਆਂ ਨੂੰ ਟਿਕਟਾਂ ਜਾਰੀ ਕਰੇ ਜੋ ਇਸ ਦੀ ਪਾਲਣਾ ਨਹੀਂ ਕਰਦੇ।

Related News

ਕਿਊਬਿਕ ਵਿੱਚ ਘਟੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਨੇ ਲੋਕਾਂ ਨੂੰ ਹਦਾਇਤਾਂ ਮੰਨਦੇ ਰਹਿਣ ਦੀ ਕੀਤੀ ਅਪੀਲ

Vivek Sharma

ਕੰਜ਼ਰਵੇਟਿਵ ਆਗੂ ਐਰਿਨ ਓਟੂਲ ਨੇ ਆਪਣੀ ਹਾਊਸ ਲੀਡਰਸ਼ਿਪ ਟੀਮ ਦਾ ਕੀਤਾ ਐਲਾਨ

Rajneet Kaur

ਬਰੈਂਪਟਨ ਦੇ ਇਕ ਘਰ ‘ਚ ਲੱਗੀ ਭਿਆਨਕ ਅੱਗ, ਇਕ ਔਰਤ ਜ਼ਖਮੀ

Rajneet Kaur

Leave a Comment