channel punjabi
Canada News North America

ਓਂਟਾਰੀਓ ਸੂਬੇ ਵਿੱਚ ਕੋਰੋਨਾ ਦਾ ਜ਼ੋਰ ਜਾਰੀ, 2600 ਨਵੇਂ ਮਾਮਲੇ ਆਏ ਸਾਹਮਣੇ

ਓਟਾਵਾ : ਕੈਨੇਡਾ ਦੇ ਸੂਬੇ ਓਂਟਾਰੀਓ ਵਿੱਚ ਕੋਰੋਨਾ ਕਾਰਨ ਬੀਤੇ 24 ਘੰਟਿਆਂ ਦੌਰਾਨ 89 ਲੋਕਾਂ ਦੀ ਮੌਤ ਹੋ ਗਈ ਤੇ 2,600 ਹੋਰ ਲੋਕ ਕੋਰੋਨਾ ਦੇ ਸ਼ਿਕਾਰ ਹੋ ਗਏ। ਮੰਗਲਵਾਰ ਨੂੰ ਇੱਥੇ ਕਾਫੀ ਸਮੇਂ ਬਾਅਦ ਕੋਰੋਨਾ ਦੇ ਘੱਟ ਮਾਮਲੇ ਦਰਜ ਹੋਏ ਸਨ।

ਓਂਟਾਰੀਓ ਸਿਹਤ ਮੰਤਰਾਲੇ ਮੁਤਾਬਕ ਮੰਗਲਵਾਰ ਨੂੰ ਇੱਥੇ 1,913 ਲੋਕ ਕੋਰੋਨਾ ਦੇ ਸ਼ਿਕਾਰ ਹੋਏ ਸਨ ਤੇ ਬੀਤੇ 24 ਘੰਟਿਆਂ ਦੇ ਮਾਮਲੇ ਇਸ ਨਾਲੋਂ ਵਧੇਰੇ ਰਹੇ ਹਨ । ਅਧਿਕਾਰੀਆਂ ਨੇ ਕਿਹਾ ਕਿ ਮਾਮਲੇ ਵਧੇਰੇ ਦਰਜ ਹੋਣ ਦਾ ਇਕ ਕਾਰਨ ਇਹ ਵੀ ਹੈ ਕਿ ਬੀਤੇ ਦਿਨ ਵਧੇਰੇ ਲੋਕਾਂ ਦਾ ਕੋਰੋਨਾ ਟੈਸਟ ਹੋਇਆ ਹੈ।

ਬੀਤੇ 24 ਘੰਟਿਆਂ ਦੌਰਾਨ 54,307 ਲੋਕਾਂ ਨੇ ਆਪਣਾ ਕੋਰੋਨਾ ਟੈਸਟ ਕਰਵਾਇਆ ਜਦਕਿ ਇਸ ਤੋਂ ਇਕ ਦਿਨ ਪਹਿਲਾਂ ਸਿਰਫ 34,000 ਲੋਕਾਂ ਨੇ ਟੈਸਟ ਕਰਵਾਇਆ ਸੀ।
ਓਂਟਾਰੀਓ ਸੂਬੇ ਦੀ ਡਿਪਟੀ ਪ੍ਰੀਮੀਅਰ ਅਤੇ ਸਿਹਤ ਮੰਤਰੀ ਕ੍ਰਿਸਟਾਇਨ ਇਲੀਅਟ ਨੇ ਸੂਬੇ ਦੇ ਕੋਰੋਨਾ ਦੇ ਤਾਜ਼ੇ ਅੰਕੜੇ ਸਾਂਝੇ ਕੀਤੇ ।

ਦੱਸਿਆ ਜਾ ਰਿਹਾ ਹੈ ਕਿ ਬੀਤੇ 24 ਘੰਟਿਆਂ ਦੌਰਾਨ ਟੋਰਾਂਟੋ ਵਿਚ ਕੋਰੋਨਾ ਦੇ 925 ਮਾਮਲੇ ਦਰਜ ਹੋਏ ਹਾਲਾਂਕਿ ਇਸ ਤੋਂ ਪਹਿਲੇ ਦਿਨ ਇੱਥੇ ਕੋਰੋਨਾ ਮਾਮਲੇ 550 ਸਨ। ਪੀਲ ਰੀਜ਼ਨ ਵਿਚ 473 ਲੋਕ ਕੋਰੋਨਾ ਦੇ ਸ਼ਿਕਾਰ ਬਣੇ, ਯਾਰਕ ਰੀਜ਼ਨ ਵਿਚ 226 ਅਤੇ ਵਿੰਡਸਰ-ਅਸੈਸਕਸ ਕਾਊਂਟੀ ਵਿਚ 179 ਲੋਕ ਕੋਰੋਨਾ ਦਾ ਸ਼ਿਕਾਰ ਹੋਏ ਹਨ।

ਸਿਹਤ ਮੰਤਰਾਲਾ ਮੁਤਾਬਕ ਸੂਬੇ ਦੇ ਹਸਪਤਾਲਾਂ ਵਿਚ 1,598 ਲੋਕ ਕੋਰੋਨਾ ਦਾ ਇਲਾਜ ਕਰਵਾ ਰਹੇ ਹਨ ਅਤੇ ਇਨ੍ਹਾਂ ਵਿਚੋਂ 395 ਲੋਕ ਆਈ.ਸੀ.ਯੂ. ਵਿਚ ਹਨ।

ਕ੍ਰਿਸਟਾਇਨ ਇਲੀਅਟ ਨੇ ਲੋਕਾਂ ਨੂੰ ਪਾਬੰਦੀਆਂ ਨੂੰ ਮੰਨਣ ਦੀ ਮੁੜ ਤੋਂ ਅਪੀਲ ਕੀਤੀ।

ਸਿਹਤ ਵਿਭਾਗ ਵੱਲੋਂ ਇਕ ਵਾਰ ਫਿਰ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਘਰਾਂ ਵਿੱਚ ਹੀ ਰਹਿਣ, ਸਿਰਫ਼ ਜ਼ਰੂਰਤ ਪੈਣ ‘ਤੇ ਹੀ ਘਰਾਂ ਤੋਂ ਬਾਹਰ ਆਉਣ।

Related News

ਕੈਨੇਡਾ ‘ਚ ਕੋਵਿਡ -19 ਦੇ 448 ਹੋਰ ਨਵੇਂ ਕੇਸ ਆਏ ਸਾਹਮਣੇ

Rajneet Kaur

ਓਂਟਾਰੀਓ ਵਿਖੇ ਕੋਵਿਡ-19 ਦੇ B1617 ਵੇਰੀਐਂਟ ਦੇ 36 ਕੇਸ ਆਏ ਸਾਹਮਣੇ

Vivek Sharma

ਕੈਨੇਡਾ ਵਿੱਚ ਕੋਵਿਡ-19 ਦੇ 4880 ਨਵੇਂ ਮਾਮਲੇ ਆਏ ਸਾਹਮਣੇ, 4 ਦਿਨਾਂ ਵਿੱਚ 16 ਫ਼ੀਸਦ ਵਾਧਾ !

Vivek Sharma

Leave a Comment