channel punjabi
Canada News North America

ਓਂਟਾਰੀਓ ਸੂਬੇ ‘ਚ ਪ੍ਰਵਾਸੀ ਖੇਤੀ ਕਾਮਿਆਂ ਨੂੰ ਵੀ ਵੈਕਸੀਨ ਦੇਣ ਦੀ ਉੱਠੀ ਮੰਗ

ਟੋਰਾਂਟੋ : ਕੈਨੇਡਾ ਸਰਕਾਰ ਦੇ ਸਿਹਤ ਵਿਭਾਗ ਦੀਆਂ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕੋਰੋਨਾ ਮਹਾਮਾਰੀ ਲਗਾਤਾਰ ਵਧਦੀ ਜਾ ਰਹੀ ਹੈ । ਕੈਨੇਡਾ ਦੇ ਕਈ ਸੂਬਿਆਂ ਵਿੱਚ ਕੋਰੋਨਾ ਦੇ ਹਾਲਾਤ ਨੂੰ ਵੇਖਦੇ ਹੋਏ ਵੈਕਸੀਨੇਸ਼ਨ ਦਾ ਕੰਮ ਤੇਜ਼ੀ ਨਾਲ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਹਿਲਾਂ ਹੀ ਦੱਸ ਚੁੱਕੇ ਹਨ ਕਿ ਇਸ ਮਹੀਨੇ ਵੈਕਸੀਨ ਦੀ ਵੱਡੀ ਖੇਪ ਮਨਜ਼ੂਰ ਕੀਤੀਆਂ ਗਈਆਂ ਚਾਰੇ ਕੰਪਨੀਆਂ ਵੱਲੋਂ ਕੈਨੇਡਾ ਨੂੰ ਦਿੱਤੀ ਜਾਣੀ ਹੈ । ਇਹਨਾਂ ਦੇ ਕੈਨੇਡਾ ਪੁੱਜਣ ਨਾਲ ਵੈਕਸੀਨੇਸ਼ਨ ਦੇ ਕੰਮ ਵਿੱਚ ਹੋਰ ਤੇਜ਼ੀ ਆਵੇਗੀ। ਫਿਲਹਾਲ ਕੈਨੇਡਾ ‘ਚ ਵੈਕਸੀਨੇਸ਼ਨ ਦਾ ਕੰਮ ਲਗਾਤਾਰ ਜਾਰੀ ਐ ਤਾਂ ਜੋ ਕਿਸੇ ਤਰੀਕੇ ਨਾਲ ਕੋਰੋਨਾ ‘ਤੇ ਕਾਬੂ ਪਾਇਆ ਜਾ ਸਕੇ। ਇਸ ਵਿਚਾਲੇ ਓਂਟਾਰੀਓ ਸੂਬੇ ‘ਚ ਪ੍ਰਵਾਸੀ ਖੇਤੀ ਕਾਮਿਆਂ ਦੇ ਹੱਕ ‘ਚ ਮੰਗ ਉਠੀ ਹੈ ਕਿ ਇਹਨਾਂ ਖੇਤੀ ਕਾਮਿਆਂ ਦੇ ਵੀ ਪਹਿਲ ਦੇ ਅਧਾਰ ‘ਤੇ ਟੀਕਾ ਲਗਾਇਆ ਜਾਵੇ।

ਓਂਟਾਰੀਓ ‘ਚ ਮਾਈਗ੍ਰੇਂਟ ਵਰਕਰ ਹੈਲਥ ਐਕਸਪਰਟ ਵਰਕਿੰਗ ਗੁਰੱਪ ਵੱਲੋਂ ਪਬਲਿਕ ਹੈਲਥ ਯੂਨਿਟਸ ਨੂੰ ਇਕ ਚਿੱਠੀ ਲਿਖੀ ਗਈ ਹੈ। ਇਸ ਚਿੱਠੀ ‘ਚ ਮੰਗ ਕੀਤੀ ਗਈ ਹੈ ਕਿ ਉਂਟਾਰੀਓ ‘ਚ ਰਹਿੰਦੇ ਪ੍ਰਵਾਸੀ ਖੇਤੀ ਕਾਮਿਆਂ ਨੂੰ ਵੀ ਪਹਿਲ ਦੇ ਅਧਾਰ ‘ਤੇ ਕੋਰੋਨਾ ਵੈਕਸੀਨ ਦਿੱਤੀ ਜਾਵੇ। ਗਰੁੱਪ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਓਂਟਾਰੀਓ ਸਰਕਾਰ ਕੋਰੋਨਾ ਸਬੰਧੀ ਜੋ ਵੀ ਗਾਈਡਲਾਈਨਜ਼ ਜਾਰੀ ਕਰਦੀ ਹੈ, ਉਹ ਖੇਤੀ ਕਾਮਿਆਂ ਤੱਕ ਨਹੀਂ ਪਹੁੰਚਦੀਆਂ, ਜਿਸ ਨਾਲ ਪ੍ਰਵਾਸੀ ਖੇਤੀ ਕਾਮੇ ਕੋਰੋਨਾ ਨਿਯਮਾਂ ਜਾਂ ਫਿਰ ਅਹਿਮ ਜਾਣਕਾਰੀ ਤੋਂ ਵਾਂਝੇ ਰਹਿ ਜਾਂਦੇ ਹਨ।

ਗੁਰੱਪ ਦੇ ਮੈਂਬਰ ਅਤੇ ਹੈਲਥ ਰਿਸਰਚਰ ਸਟੇਫ਼ਨੀ ਮੇਵੇਲ ਦਾ ਕਹਿਣਾ ਹੈ ਕਿ ਖੇਤੀ ਕਾਮਿਆਂ ਦੇ ਭਵਿੱਖ ਨੂੰ ਸੁਰੱਖਿਅਤ ਕਰਦਿਆਂ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੇ ਟੀਕੇ ਲਗਾਏ ਜਾਣੇ ਚਾਹੀਦੇ ਹਨ, ਕਿਉਂਕਿ ਜੇਕਰ ਉਹ ਕੋਰੋਨਾ ਪਾਜ਼ੀਟਿਵ ਪਾਏ ਗਏ ਤਾਂ ਭਵਿੱਖ ‘ਚ ਉਨ੍ਹਾਂ ਨੂੰ ਰੁਜ਼ਗਾਰ ਨਹੀਂ ਮਿਲੇਗਾ, ਜਿਸ ਨਾਲ ਉਨ੍ਹਾਂ ਦੀ ਜ਼ਿੰਦਗੀ ‘ਤੇ ਡੂੰਘਾ ਅਸਰ ਪਵੇਗਾ।

ਦੱਸ ਦੇਈਏ ਕਿ ਹਰ ਸਾਲ ਓਂਟਾਰੀਓ ‘ਚ 20 ਹਜ਼ਾਰ ਦੇ ਕਰੀਬ ਅਸਥਾਈ ਖੇਤੀ ਕਾਮਿਆਂ ਨੂੰ ਕੰਮ ‘ਤੇ ਰੱਖਿਆ ਜਾਂਦਾ ਹੈ। ਸਾਲ 2020 ‘ਚ 1780 ਖੇਤੀ ਕਾਮੇ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ।

Related News

ਬਰੈਂਪਟਨ ‘ਚ ਵਾਪਰਿਆ ਭਿਆਨਕ ਹਾਦਸਾ , 3 ਵਿਅਕਤੀ ਜਖ਼ਮੀ, ਇਕ ਖ਼ਤਰੇ ਤੋਂ ਬਾਹਰ

team punjabi

BIG NEWS : ਕੈਨੇਡਾ ਦੀ ਯੂਨੀਵਰਸਿਟੀ ਵਲੋਂ ਸਿੱਖ ਇਤਿਹਾਸ ਪੜਾਉਣ ਦਾ ਐਲਾਨ, ਸ਼ੁਰੂ ਹੋਵੇਗਾ 3 ਸਾਲਾ ਕੋਰਸ

Vivek Sharma

ਆਰ.ਸੀ.ਐਮ.ਪੀ. ਦੀ ਕਮਿਸ਼ਨਰ ਬਰੈਂਡਾ ਲੱਕੀ ‘ਤੇ ਵੀ ਪਿਆ’ਕੋਰੋਨਾ’ ਦਾ ਪਰਛਾਵਾਂ !ਜਾਣੋ ਕੀ ਰਹੀ ਬਰੈਂਡਾ ਲੱਕੀ ਦੀ ਟੈਸਟ ਰਿਪੋਰਟ ।

Vivek Sharma

Leave a Comment