channel punjabi
Canada News North America

ਓਂਟਾਰੀਓ ਸਰਕਾਰ ਨੇ ਚੁੱਕਿਆ ਅਹਿਮ ਕਦਮ, ਮਰੀਜ਼ਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹਸਪਤਾਲਾਂ ਤੋਂ ਲੰਮੇ ਸਮੇਂ ਦੇ ਦੇਖਭਾਲ ਘਰਾਂ ‘ਚ ਭੇਜਣ ਨੂੰ ਮਨਜ਼ੂਰੀ

ਓਂਟਾਰੀਓ : ਕੈਨੇਡਾ ਦੇ ਕੋਰੋਨਾ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬੇ ਓਂਂਟਾਰੀਓ ਵੱਲੋਂ ਬੁੱਧਵਾਰ ਨੂੰ ਇੱਕ ਨਵੇਂ ਐਮਰਜੰਸੀ ਮਾਪਦੰਡ ਦਾ ਐਲਾਨ ਕੀਤਾ ਗਿਆ । ਇਸ ਤਹਿਤ ਲਾਂਗ ਟਰਮ ਕੇਅਰ ਦੀ ਉਡੀਕ ਕਰ ਰਹੇ ਮਰੀਜ਼ਾਂ ਨੂੰ ਉਨ੍ਹਾਂ ਦੀ ਰਜ਼ਾਮੰਦੀ ਤੋਂ ਬਿਨਾਂ ਹੀ ਨਰਸਿੰਗ ਜਾਂ ਰਿਟਾਇਰਮੈਂਟ ਹੋਮਜ਼ ਵਿੱਚ ਸ਼ਿਫਟ ਕਰਨ ਦੀ ਹਸਪਤਾਲਾਂ ਨੂੰ ਇਜਾਜ਼ਤ ਦਿੱਤੀ ਜਾਵੇਗੀ।

ਇਸ ਸਬੰਧ ਵਿੱਚ ਸਿਹਤ ਮੰਤਰੀ ਕ੍ਰਿਸਟੀਅਨ ਐਲੀਅਟ ਨੇ ਆਖਿਆ ਕਿ ਇਹ ਨਵਾਂ ਫੈਸਲਾ ਹਸਪਤਾਲਾਂ ਦੇ ਆਈ ਸੀ ਯੂ (ICU) ਬੈੱਡਜ਼ ਨੂੰ ਖਾਲੀ ਕਰਵਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਫੈਸਲਾ ਕਰਨਾ ਬਹੁਤ ਹੀ ਮੁਸ਼ਕਲ ਕੰਮ ਸੀ । ਉਨ੍ਹਾਂ ਆਖਿਆ ਕਿ ਜੇ ਇਹ ਫੈਸਲਾ ਨਾ ਕੀਤਾ ਜਾਂਦਾ ਤਾਂ ਇਸ ਦੇ ਨਤੀਜੇ ਤਬਾਹਕੁੰਨ ਹੋ ਸਕਦੇ ਸਨ। ਉਨ੍ਹਾਂ ਆਖਿਆ ਕਿ ਦਿਨੋਂ ਦਿਨ ਪ੍ਰੋਵਿੰਸ ਵਿੱਚ ਕੋਵਿਡ-19 ਦੇ ਮਾਮਲੇ ਵੱਧਦੇ ਜਾ ਰਹੇ ਹਨ ਤੇ ਇਸ ਲਈ ਅਜਿਹੇ ਮਰੀਜ਼ਾਂ ਨੂੰ ਸਾਂਭਣ ਲਈ ਹਸਪਤਾਲਾਂ ਵਿੱਚ ਖਾਲੀ ਬੈੱਡਾਂ ਦੀ ਲੋੜ ਸੀ।

ਸੂਬਾ ਸਰਕਾਰ ਵੱਲੋਂ ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਬਿਨਾਂ ਸਹਿਮਤੀ ਤੋਂ ਮਰੀਜ਼ਾਂ ਨੂੰ ਟਰਾਂਸਫਰ ਕਰਨ ਦੀ ਕਵਾਇਦ ਬੇਹੱਦ ਜ਼ਰੂਰੀ ਮਾਮਲਿਆਂ ਵਿੱਚ ਹੀ ਕੀਤੀ ਜਾਵੇਗੀ। ਅਜਿਹਾ ਉਸ ਸਮੇਂ ਹੀ ਕੀਤਾ ਜਾਵੇਗਾ ਜਦੋਂ ਡਾਕਟਰਾਂ ਨੂੰ ਇਸ ਗੱਲ ਦਾ ਪੂਰਾ ਯਕੀਨ ਹੋਵੇਗਾ ਕਿ ਇਸ ਨਾਲ ਮਰੀਜ਼ ਦੀ ਸਿਹਤ ਉੱਤੇ ਕੋਈ ਮਾੜਾ ਅਸਰ ਨਹੀਂ ਹੋਵੇਗਾ।

ਇਹ ਐਮਰਜੰਸੀ ਆਰਡਰ ਆਰਜ਼ੀ ਹਨ ਤੇ ਪ੍ਰੋਵਿੰਸ ਵੱਲੋਂ ਐਮਰਜੰਸੀ ਮੈਨੇਜਮੈਂਟ ਐਂਡ ਸਿਵਲ ਪ੍ਰੋਟੈਕਸ਼ਨ ਐਕਟ ਤਹਿਤ ਨਿਯਮਾਂ ਦੀ ਸੋਧ ਕੀਤੀ ਜਾ ਰਹੀ ਹੈ।

ਸਥਾਨਕ ਪਬਲਿਕ ਹੈਲਥ ਯੂਨਿਟ ਅਤੇ ਹਸਪਤਾਲ ਨੈਟਵਰਕ ਦੇ ਅਨੁਸਾਰ, ਓਂਟਾਰੀਓ ਦੇ ਹਸਪਤਾਲ ਪ੍ਰਣਾਲੀ ਵਿੱਚ ਮੰਗਲਵਾਰ ਨੂੰ 875 ਕੋਵਿਡ-19 ਮਰੀਜ਼ ਸਖਤ ਦੇਖਭਾਲ ਵਿੱਚ ਸਨ।

ਐਲੀਅਟ ਅਤੇ ਚੀਫ਼ ਮੈਡੀਕਲ ਅਫਸਰ ਡਾ. ਡੇਵਿਡ ਵਿਲੀਅਮਜ਼ ਨੇ ਹਸਪਤਾਲਾਂ ਵਿਚਲੀਆਂ ਸਾਰੀਆਂ ਗੈਰ-ਐਮਰਜੈਂਸੀ ਸਰਜਰੀ ਨੂੰ ਲਗਭਗ ਖਤਮ ਕਰਨ, ਮਰੀਜ਼ਾਂ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨ੍ਹਾਂ ਹਸਪਤਾਲਾਂ ਵਿਚ ਤਬਦੀਲ ਕਰਨ ਦੇ ਆਦੇਸ਼ਾਂ ‘ਤੇ ਦਸਤਖਤ ਕਰਦਿਆਂ, ਡਾਕਟਰੀ ਪੇਸ਼ੇਵਰਾਂ ਨੂੰ ਐਮਰਜੈਂਸੀ ਵਿਚ ਉਨ੍ਹਾਂ ਦੇ ਆਮ ਅਭਿਆਸ ਦੇ ਦਾਇਰੇ ਤੋਂ ਬਾਹਰ ਗਤੀਵਿਧੀ ਕਰਨ ਦੀ ਆਗਿਆ ਦਿੱਤੀ ।

ਸੂਬੇ ਨੇ ਓਰੇਂਜ ਏਅਰ ਐਂਬੂਲੈਂਸ ਸੇਵਾ ਦੀ ਵਰਤੋਂ ਕਰਦਿਆਂ, ਜਗ੍ਹਾ ਖਾਲੀ ਕਰਨ ਲਈ ਸੈਂਕੜੇ ਮਰੀਜ਼ਾਂ ਨੂੰ ਜੀਟੀਏ ਤੋਂ ਓਂਟਾਰੀਓ ਦੇ ਹੋਰ ਹਿੱਸਿਆਂ ਦੇ ਹਸਪਤਾਲਾਂ ਵਿੱਚ ਤਬਦੀਲ ਕਰ ਦਿੱਤਾ ਹੈ।

Related News

ਬੋਵੇਨ ਆਈਲੈਂਡ ਪੁਲਿਸ ਨੇ ਲਾਪਤਾ 14 ਸਾਲਾ ਕਿਸ਼ੋਰ ਦੀ ਭਾਲ ਲਈ ਲੋਕਾਂ ਨੂੰ ਕੀਤੀ ਮਦਦ ਦੀ ਮੰਗ

Rajneet Kaur

ਘੱਟੋ ਘੱਟ 5,000 ਪਾਲਤੂ ਜਾਨਵਰ ਮੱਧ ਚੀਨ ‘ਚ ਇੱਕ ਲੌਜਿਸਟਿਕ ਸਹੂਲਤ ‘ਚ ਮਰੇ ਹੋਏ ਮਿਲੇ

Rajneet Kaur

ਨਾਸਾ ਦੇ Perseverance Rover ਨੇ ਮੰਗਲ ਗ੍ਰਹਿ ਦੀਆਂ ਖ਼ੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

Vivek Sharma

Leave a Comment