channel punjabi
Canada International News North America

ਓਂਟਾਰੀਓ ਵਿੱਚ ਨਵੇਂ COVID-19 ਅੰਕੜਿਆਂ ‘ਚ 20 ਸਾਲ ਤੋਂ ਘੱਟ ਉਮਰ ਹੇਠ ਸੂਬੇ ਦੀ ਪਹਿਲੀ ਮੌਤ ਦਰਜ

ਓਂਟਾਰੀਓ ਵਿੱਚ ਨਵੇਂ COVID-19 ਮਾਮਲਿਆਂ ਦੀ ਸੰਖਿਆ ਵਿੱਚ ਮਾਮੂਲੀ ਵਾਧਾ ਦਰਜ ਕੀਤਾ ਹੈ ਅਤੇ 10 ਹੋਰ ਮੌਤਾਂ ਦਰਜ ਕੀਤੀਆਂ ਹਨ, ਜਿਸ ਵਿੱਚ 20 ਸਾਲ ਤੋਂ ਘੱਟ ਉਮਰ ਹੇਠ ਸੂਬੇ ਦੀ ਪਹਿਲੀ ਮੌਤ ਵੀ ਸ਼ਾਮਲ ਹੈ। ਸਿਹਤ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਸ ਕੋਰੋਨਾ ਵਾਇਰਸ ਤੋਂ ਪੀੜਤ 216 ਹੋਰ ਮਰੀਜ਼ਾਂ ਦੀ ਪੁਸ਼ਟੀ ਕੀਤੀ ਹੈ, ਜਿਸ ਨਾਲ ਸੂਬੇ ਦੇ ਕੁੱਲ ਮਾਮਲਿਆਂ ਦੀ ਗਿਣਤੀ 33,853 ਹੋ ਗਈ। ਓਂਟਾਰੀਓ ਵਿੱਚ, ਪਿਛਲੇ 10 ਦਿਨਾਂ ਵਿੱਚ 200 ਤੋਂ ਘੱਟ ਨਵੇਂ ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ।

ਓਂਟਾਰੀਓ ਦੇ ਸਿਹਤ ਮੰਤਰੀ ਕ੍ਰਿਸਟੀਨ ਐਲੀਅਟ ਨੇ ਮੰਗਲਵਾਰ ਨੂੰ ਆਪਣੇ ਟਵਿੱਟਰ ‘ਤੇ ਲਿਖਦਿਆਂ ਕਿਹਾ ਕਿ, ਹਾਲਾਂਕਿ ਇੱਕ ਦਿਨ ਦੇ ਅੰਕੜਿਆਂ ਤੋਂ ਸਿੱਟੇ ਕੱਢਣਾ ਬਹੁਤ ਜਲਦਬਾਜ਼ੀ ਹੈ, ਪਰ ਅਸੀਂ COVID-19 ਰੁਝਾਨਾਂ ਵਿੱਚ ਤਬਦੀਲੀਆਂ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂ ਕਿਉਂਕਿ ਅਸੀਂ ਹੌਲੀ-ਹੌਲੀ ਸੂਬੇ ਦੀ ਆਰਥਿਕਤਾ ਨੂੰ ਮੁੜ ਖੋਲ੍ਹ ਰਹੇ ਹਾਂ ਅਤੇ ਕਿਉਂਕਿ ਸਥਾਨਕ ਜਨਤਕ ਸਿਹਤ ਅਧਿਕਾਰੀ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਨ।

ਮੰਗਲਵਾਰ ਨੂੰ ਸੂਬਾਈ ਸਿਹਤ ਅਧਿਕਾਰੀਆਂ ਨੇ 10 ਹੋਰ ਮੌਤਾਂ ਦੀ ਵੀ ਪੁਸ਼ਟੀ ਕੀਤੀ, ਜਿਸ ਵਿੱਚ 20 ਸਾਲ ਤੋਂ ਘੱਟ ਉਮਰ ਦੀ ਪਹਿਲੀ ਮੌਤ ਵੀ ਸ਼ਾਮਲ ਸੀ। ਪ੍ਰੋਵਿੰਸ ਅਨੁਸਾਰ, 20 ਸਾਲ ਤੋਂ ਘੱਟ ਉਮਰ ਦਾ ਮ੍ਰਿਤਕ ਮਰੀਜ਼ ਟੋਰੰਟੋ ਦੀ ਇੱਕ ਔਰਤ ਸੀ।

ਓਂਟਾਰੀਓ ਵਿੱਚ ਕਰੋਨਾ ਨਾਲ 80 ਸਾਲ ਜਾਂ ਇਸਤੋਂ ਵੱਡੀ ਉਮਰ ਦੇ 1,800 ਤੋਂ ਵਧੇਰੇ ਲੋਕਾਂ ਦੀ ਮੌਤ ਹੋ ਚੁੱਕੀ ਹੈ, ਅਤੇ ਨਾਲ ਹੀ 60 ਅਤੇ 79 ਸਾਲਾਂ ਦੀ ਉਮਰ ਦੇ 693 ਲੋਕ, 40 ਅਤੇ 59 ਸਾਲ ਦੀ ਉਮਰ ਦੇ 102 ਅਤੇ 11 ਲੋਕਾਂ ਦੀ ਉਮਰ 20 ਤੋਂ 39 ਸਾਲ ਵਿਚਕਾਰ ਹੈ। ਮੌਜੂਦਾ ਸਮੇਂ ‘ਚ ਓਨਟਾਰੀਓ ਦੇ ਹਸਪਤਾਲਾਂ ਵਿੱਚ 288 ਮਰੀਜ਼ ਕਰੋਨਾ ਦਾ ਇਲਾਜ ਕਰਵਾ ਰਹੇ ਹਨ। ਉਹਨਾਂ ਮਰੀਜ਼ਾਂ ਵਿੱਚੋਂ 75 ਮਰੀਜ਼ ਹਨ ਜੋ ਨਾਜ਼ੁਕ ਹਾਲ ‘ਚ ਹਨ ਅਤੇ ਇਹਨਾਂ ਵਿੱਚੋਂ 54 ਮਰੀਜ਼ ਵੈਂਟੀਲੇਟਰ ‘ਤੇ ਹਨ। ਮੰਗਲਵਾਰ ਤੱਕ, ਸੂਬੇ ਵਿੱਚ 174 ਹੋਰ ਮਾਮਲਿਆਂ ਨੂੰ ਹੱਲ ਕਰਨ ਬਾਰੇ ਵਿਚਾਰ ਕੀਤਾ ਗਿਆ ਸੀ, ਜਿਸ ਨਾਲ ਸੂਬੇ ਵਿੱਚ ਮੁੜ-ਸਿਹਤਯਾਬ ਹੋਏ ਮਰੀਜ਼ਾਂ ਦੀ ਗਿਣਤੀ 29,107 ਹੋ ਗਈ।

 

 

Related News

ਕੈਨੇਡਾ ‘ਚ ਬੈਠ ਕੇ ਗਾਇਕ ਅਤੇ ਗੀਤਕਾਰ ਕਰਨ ਔਜਲਾ ਨੇ ਵੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਕੀਤੀ ਬੁਲੰਦ

Rajneet Kaur

ਅਲਬਰਟਾ ਵਿਚ ਸ਼ਨੀਵਾਰ ਨੂੰ ਕੋਵਿਡ ਦੇ 989 ਨਵੇਂ ਕੇਸ ਹੋਏ ਦਰਜ, 31 ਲੋਕਾਂ ਦੀ ਗਈ ਜਾਨ

Vivek Sharma

ਲਗਾਤਾਰ ਤੀਜੇ ਦਿਨ 4000 ਤੋਂ ਵੱਧ ਕੋਰੋਨਾ ਦੇ ਨਵੇਂ ਮਾਮਲੇ ਕੀਤੇ ਗਏ ਦਰਜ, ਪ੍ਰਧਾਨਮੰਤਰੀ ਟਰੂਡੋ ਨੇ ਪ੍ਰੀਮੀਅਰਜ਼ ਅਤੇ ਮੇਅਰਾਂ ਨੂੰ ਕੀਤੀ ਹਦਾਇਤ

Vivek Sharma

Leave a Comment