channel punjabi
Canada News North America

ਓਂਟਾਰੀਓ ‘ਚ ਸ਼ਨੀਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 990 ਕੇਸ ਆਏ ਸਾਹਮਣੇ

ਟੋਰਾਂਟੋ : ਕੈਨੇਡਾ ਵਿੱਚ ਕੋਰੋਨਾ ਵੈਕਸੀਨ ਦਾ ਟੀਕਾ ਲਗਾਏ ਜਾਣ ਦਾ ਕੰਮ ਜਾਰੀ ਹੈ, ਪਰ ਕੋਰੋਨਾ ਪ੍ਰਭਾਵਿਤ ਇਲਾਕਿਆਂ ਵਿੱਚ ਮੁੜ ਤੋਂ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਦੇਸ਼ ਦੇ ਸਭ ਤੋਂ ਵੱਧ ਕੋਰੋਨਾ ਪ੍ਹਭਾਵਿਤ ਸੂਬੇ ਓਂਟਾਰੀਓ ਵਿੱਚ ਸ਼ਨੀਵਾਰ ਨੂੰ ਨਾਵਲ ਕੋਰੋਨਾਵਾਇਰਸ ਦੇ 990 ਕੇਸ ਦਰਜ ਹੋਏ , ਇਸ ਨਾਲ ਸੂਬੇ ਵਿੱਚ ਕੁੱਲ ਕੋਰੋਨਾ ਕੇਸਾਂ ਦੀ ਗਿਣਤੀ 3,06,997 ਹੋ ਗਈ।

ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ, ‘ਸਥਾਨਕ ਤੌਰ ‘ਤੇ ਟੋਰਾਂਟੋ ਵਿੱਚ 284, ਪੀਲ ਵਿੱਚ 173 ਅਤੇ ਯੌਰਕ ਖੇਤਰ ਵਿੱਚ 82 ਨਵੇਂ ਕੇਸ ਸਾਹਮਣੇ ਆਏ ਹਨ।

ਕੁੱਲ ਕੋਰੋਨਾ ਪ੍ਰਭਾਵਿਤਾਂ ਵਿਚੋਂ 2,89,735 ਸਿਹਤਯਾਬ ਹੋ ਚੁੱਕੇ ਹਨ, ਸਾਰੇ ਪੁਸ਼ਟੀ ਮਾਮਲਿਆਂ ਵਿਚੋਂ ਸਿਹਤਯਾਬ ਹੋਣ ਵਾਲਿਆਂ ਦੀ ਔਸਤ ਦਰ 94.4% ਹੈ। ਸ਼ਨੀਵਾਰ ਨੂੰ ਛੇ ਕੋਰੋਨਾ ਪ੍ਰਭਾਵਿਤਾਂ ਦੀ ਜਾਨ ਚਲੀ ਗਈ, ਜਿਸ ਨਾਲ ਸੂਬਾਈ ਮੌਤਾਂ ਦੀ ਗਿਣਤੀ 7,052 ਹੋ ਗਈ।

ਪਿਛਲੇ 24 ਘੰਟਿਆਂ ਦੌਰਾਨ 57,800 ਤੋਂ ਵੱਧ ਵਾਧੂ ਟੈਸਟ ਪੂਰੇ ਕੀਤੇ ਗਏ । ਓਂਟਾਰੀਓ ਨੇ ਹੁਣ ਕੁੱਲ 1 ਕਰੋੜ 13 ਲੱਖ 51 ਹਜ਼ਾਰ 768 ਟੈਸਟ ਪੂਰੇ ਕੀਤੇ ਹਨ ਜਦੋਂਕਿ ਹੋਰ 27,796 ਜਾਂਚ ਅਧੀਨ ਹਨ।

ਪ੍ਰਾਂਤ ਨੇ ਸੰਕੇਤ ਦਿੱਤਾ ਕਿ ਹਫਤੇ ਦੇ ਆਖਰੀ ਦਿਨ ਲਈ ਸਕਾਰਾਤਮਕ ਦਰ 2.3 ਪ੍ਰਤੀਸ਼ਤ ਸੀ, ਜੋ ਕਿ ਸ਼ੁੱਕਰਵਾਰ ਦੀ ਰਿਪੋਰਟ ਦੇ ਸਮਾਨ ਹੈ ਅਤੇ ਪਿਛਲੇ ਸ਼ਨੀਵਾਰ ਦੀ ਰਿਪੋਰਟ ਤੋਂ ਉੱਪਰ ਹੈ, ਜਦੋਂ ਇਹ 2.1 ਪ੍ਰਤੀਸ਼ਤ ਸੀ।

ਸੂਬਾਈ ਅੰਕੜੇ ਦਰਸਾਉਂਦੇ ਹਨ ਕਿ 620 ਵਿਅਕਤੀ ਵਾਇਰਸ ਨਾਲ ਹਸਪਤਾਲ ਵਿੱਚ ਦਾਖਲ ਹਨ, 278 ਗੰਭੀਰ ਦੇਖਭਾਲ ਅਧੀਨ ਹਨ, ਜਿਨ੍ਹਾਂ ਵਿੱਚੋਂ 181 ਵੈਂਟੀਲੇਟਰ ਤੇ ਹਨ ।

ਓਂਟਾਰੀਓ ਦੇ ਕੋਰੋਨਾ ਪ੍ਰਭਾਵਿਤ ਕੇਸਾਂ ਦੀ ਉਮਰ ਅਤੇ ਲਿੰਗ ਦੇ ਅਧਾਰ ‘ਤੇ ਵੇਰਵਾ ਇਸ ਤਰ੍ਹਾਂ ਰਿਹਾ :-

1,51,142 ਕੋਰੋਨਾ ਪ੍ਰਭਾਵਿਤ ਮਰਦ ਹਨ
1,54,242 ਕੋਰੋਨਾ ਪ੍ਰਭਾਵਿਤ ਔਰਤਾਂ ਹਨ
41,347 ਲੋਕ 19 ਸਾਲ ਜਾਂ ਇਸਤੋਂ ਘੱਟ ਉਮਰ ਦੇ ਹਨ
1,12,557 ਲੋਕ 20 ਤੋਂ 39 ਸਾਲ ਉਮਰ ਦੇ ਹਨ
88,611 ਲੋਕ 40 ਤੋਂ 59 ਸਾਲ
44,051 ਲੋਕ 60 ਤੋਂ 79 ਸਾਲ
20,360 ਲੋਕ 80 ਜਾਂ ਵੱਧ ਉਮਰ ਦੇ ਹਨ।

Related News

ਭਾਰਤੀਆਂ ਨੂੰ ਖੁਸ਼ ਕਰਨ ‘ਚ ਰੁੱਝੇ ਹੋਏ ਹਨ ਡੋਨਾਲਡ ਟਰੰਪ

Rajneet Kaur

ਫਾਈਜ਼ਰ ਦੀ ਕੋਵਿਡ 19 ਵੈਕਸੀਨ ਜਲਦ ਹੀ ਕੈਨੇਡਾ ਪਹੁੰਚੇਗੀ:Justin Trudeau

Rajneet Kaur

ਖਰਾਬ ਮੌਸਮ ਕਾਰਨ ਵੈਕਸੀਨ ਦੀ ਡਲਿਵਰੀ ਦਾ ਕੰਮ ਇੱਕ ਦਿਨ ਲਈ ਅੱਗੇ ਵਧਿਆ: ਕ੍ਰਿਸਟੀਨਾ ਐਂਟੋਨੀਓ

Rajneet Kaur

Leave a Comment