channel punjabi
Canada International News North America

ਓਂਟਾਰੀਓ ‘ਚ ਸ਼ੂਕਰਵਾਰ ਨੂੰ ਕੋਰੋਨਾ ਵਾਇਰਸ ਦੇ 939 ਨਵੇਂ ਕੇਸਾਂ ਦੀ ਪੁਸ਼ਟੀ

ਓਂਟਾਰੀਓ ‘ਚ ਕੋਵਿਡ 19 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਓਂਟਾਰੀਓ ‘ਚ ਸ਼ੂਕਰਵਾਰ ਨੂੰ ਕੋਰੋਨਾ ਵਾਇਰਸ ਦੇ 939 ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ।ਸ਼ੁਕਰਵਾਰ ਨੂੰ ਕੇਸਾਂ ਦੀ ਗਿਣਤੀ ਵੀਰਵਾਰ ਦੇ ਕੇਸਾਂ ਨੂੰ ਪਾਰ ਗਈ ਹੈ।ਵੀਰਵਾਰ ਨੂੰ ਕੋਵਿਡ 19 ਦੇ 797 ਕੇਸ ਸਾਹਮਣੇ ਆਏ ਸਨ।

ਸ਼ੁੱਕਰਵਾਰ ਦੀ ਸੂਬਾਈ ਰਿਪੋਰਟ ਦੇ ਅਨੁਸਾਰ, ਟੋਰਾਂਟੋ ਵਿੱਚ 336, ਪੀਲ ਖੇਤਰ ਵਿੱਚ 150, ਓਟਾਵਾ ਵਿੱਚ 126, ਯੌਰਕ ਖੇਤਰ ਵਿੱਚ 68, ਹੈਲਟਨ ਖੇਤਰ ਵਿੱਚ 59 ਅਤੇ ਹੈਮਿਲਟਨ ਵਿੱਚ 40 ਨਵੇਂ ਕੇਸ ਦਰਜ ਕੀਤੇ ਗਏ ਹਨ। ਉਨਟਾਰੀਓ ਵਿੱਚ ਸਾਰੀਆਂ ਹੋਰ ਜਨਤਕ ਸਿਹਤ ਇਕਾਈਆਂ ਵਿੱਚ 35 ਨਵੇਂ ਕੇਸ ਦਰਜ ਕੀਤੇ ਗਏ ਹਨ।

ਉਨਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ 44,900 ਤੋਂ ਵੱਧ ਟੈਸਟ ਕੀਤੇ ਗਏ। ਮਹਾਂਮਾਰੀ ਸ਼ੁਰੂ ਹੋਣ ਤੋਂ ਬਾਅਦ ਕੁੱਲ 4,306,025 ਟੈਸਟ ਪੂਰੇ ਹੋ ਚੁੱਕੇ ਹਨ। ਹਾਲਾਂਕਿ, ਇਸ ਵੇਲੇ 58,173 ਟੈਸਟਾਂ ਦਾ ਬੈਕਲਾਗ ਹੈ ਜਿਸ ਦੇ ਨਤੀਜੇ ਅਜੇ ਆਉਣੇ ਹਨ।

ਇਲੀਅਟ ਨੇ ਅਪੀਲ ਕੀਤੀ ਕਿ ਇਹ ਥੈਂਕਸਗਿਵਿੰਗ, ਸਿਰਫ ਆਪਣੇ ਘਰ ‘ਚ ਪਰਿਵਾਰਾਂ ਨਾਲ ਅਤੇ ਦੋਸਤਾਂ ਨਾਲ ਵਰਚੁਅਲ਼ੀ ਮਨਾਓ। ਕੋਵੀਡ -19 ਦੇ ਫੈਲਣ ਨੂੰ ਰੋਕਣ ਵਿੱਚ ਸਹਾਇਤਾ ਲਈ ਜਨਤਕ ਸਿਹਤ ਦੇ ਉਪਾਵਾਂ ਦੀ ਪਾਲਣਾ ਕਰੋ। ਓਂਟਾਰੀਓ ‘ਚ ਕੋਵਿਡ 19 ਦੇ 49,032 ਕੇਸ ਠੀਕ ਹੋ ਚੁਕੇ ਹਨ ਅਤੇ 2,997 ਲੋਕਾਂ ਦੀ ਮੌਤ ਹੋ ਗਈ ਹੈ।

Related News

ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਅਤੇ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦਾ ਹੋਇਆ ਦਿਹਾਂਤ

Rajneet Kaur

ਕੋਰੋਨਾ ਦੇ ਵਧਦੇ ਮਾਮਲੇ : ਕੈਨੇਡਾ ਸਰਕਾਰ ਦੇ ਉੱਡੇ ਹੋਸ਼, ਵਿਨੀਪੈਗ ‘ਚ ਸਖ਼ਤੀ ਦੇ ਹੁਕਮ

Vivek Sharma

BIG NEWS : ਕੈਨੇਡਾ ਨੇ MODERNA ਦੇ ਵੈਕਸੀਨ ਨੂੰ ਦਿੱਤੀ ਮਨਜ਼ੂਰੀ, ਜਲਦ ਕੈਨੇਡਾ ਪੁੱਜਣਗੀਆਂ ਖੁਰਾਕਾਂ

Vivek Sharma

Leave a Comment