channel punjabi
Canada International News North America

ਓਂਟਾਰੀਓ ‘ਚ ਕੋਵਿਡ 19 ਦੇ 4,200 ਤੋਂ ਵੱਧ ਮਾਮਲੇ ਹੋਏ ਦਰਜ

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੂਬੇ ਵਿਚ ਕੋਵਿਡ 19 ਵੈਕਸੀਨ ਵੰਡ ਬਾਰੇ ਜਾਣਕਾਰੀ ਦਿੱਤੀ।ਇਸ ਦੌਰਾਨ ਪ੍ਰੀਮੀਅਰ ਫੋਰਡ ਨੇ ਬੱਚਿਆਂ ‘ਚ ਕੋਵਿਡ 19 ਦੇ ਕੇਸਾਂ ‘ਚ ਵਾਧਾ ਹੋਣ ਕਾਰਨ ਚਿੰਤਾ ਜਾਹਿਰ ਕੀਤੀ। ਕੋਵਿਡ 19 ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ।ਦਸ ਦਈਏ ਓਂਟਾਰੀਓ ‘ਚ ਬੀਤੇ 24 ਘੰਟਿਆਂ ਦੌਰਾਨ 4,200 ਤੋਂ ਵੱਧ ਮਾਮਲੇ ਦਰਜ ਹੋਏ ਹਨ।

ਸ਼ੁੱਕਰਵਾਰ ਨੂੰ ਕੁਈਨਜ਼ ਪਾਰਕ ਵਿਚ ਪ੍ਰੈੱਸ ਬ੍ਰੀਫਿੰਗ ਦੌਰਾਨ ਫੋਰਡ ਨੇ ਕਿਹਾ ਕਿ ਸੂਬੇ ਦੇ ਹਾਲਾਤ ਲਗਾਤਾਰ ਵਿਗੜ ਰਹੇ ਹਨ। ਇਹ ਬਹੁਤ ਚਿੰਤਾ ਦਾ ਮਾਮਲਾ ਹੈ। ਤਾਲਾਬੰਦੀ ਅਤੇ ਸਖ਼ਤ ਪਾਬੰਦੀਆਂ ਦੇ ਬਾਵਜੂਦ ਸੂਬਾ ਅਜਿਹੀ ਬੁਰੀ ਸਥਿਤੀ ਵਿਚੋਂ ਲੰਘ ਰਿਹਾ ਹੈ। ਓਂਟਾਰੀਓ ਵਿਚ 24 ਘੰਟਿਆਂ ਦੌਰਾਨ ਕੋਰੋਨਾ ਦੇ 4,249 ਦੇ ਨਵੇਂ ਮਾਮਲੇ ਦਰਜ ਹੋਏ ਹਨ।

ਲਾਂਗ ਟਰਮ ਕੇਅਰ ਹੋਮ ਦੇ 231 ਵਸਨੀਕ ਇਸ ਸਮੇਂ ਕੋਰੋਨਾ ਵਾਇਰਸ ਦੀ ਲਪੇਟ ਵਿਚ ਹਨ। ਸੂਬੇ ਵਿਚ ਸਭ ਤੋਂ ਵੱਧ ਮੌਤਾਂ ਲਾਂਗ ਟਰਮ ਕੇਅਰ ਹੋਮ ਵਿਚ ਹੀ ਹੋਈਆਂ ਹਨ। ਇਸੇ ਲਈ ਕੇਅਰ ਹੋਮਜ਼ ਨੂੰ ਜਲਦੀ ਹੀ ਕੋਰੋਨਾ ਵੈਕਸੀਨ ਮਿਲਣਗੇ ਅਤੇ 21 ਜਨਵਰੀ ਤੱਕ ਇੱਥੋਂ ਦੇ ਵਸਨੀਕਾਂ ਤੇ ਸਟਾਫ਼ ਨੂੰ ਕੋਰੋਨਾ ਵੈਕਸੀਨ ਲਾਏ ਜਾਣਗੇ। ਦੱਸ ਦਈਏ ਕਿ ਕੋਰੋਨਾ ਦੇ ਵੱਧ ਮਾਮਲਿਆਂ ਕਾਰਨ ਸੂਬੇ ਦੇ ਐਲੀਮੈਂਟਰੀ ਸਕੂਲ 25 ਜਨਵਰੀ ਤੋਂ ਬਾਅਦ ਖੁੱਲ੍ਹਣਗੇ। ਪ੍ਰੀਮੀਅਰ ਡੱਗ ਫੋਰਡ ਨੇ ਲਿਖਤੀ ਬਿਆਨ ਵਿੱਚ ਆਖਿਆ ਕਿ ਸਾਡੀ ਮੁੱਖ ਤਰਜੀਹ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਸਟਾਫ ਤੇ ਸਾਰੇ ਓਨਟਾਰੀਓ ਵਾਸੀਆਂ ਨੂੰ ਸੁਰੱਖਿਅਤ ਰੱਖਣਾ ਹੈ।

Related News

WE ਸਮਝੌਤਾ : ਵਿਵਾਦਾਂ ਵਿੱਚ ਘਿਰੀ ਟਰੂਡੋ ਸਰਕਾਰ, ਜੂਨੀਅਰ ਮੰਤਰੀ ਬਰਦੀਸ਼ ਚੱਗਰ ਨੂੰ ਬਣਾ ਸਕਦੀ ਹੈ ਬਲੀ ਦਾ ਬਕਰਾ

Vivek Sharma

ਬ੍ਰਿਟੇਨ ਨੇ ਯਾਤਰਾ ਪਾਬੰਦੀਆਂ ‘ਚ ਦਿੱਤੀ ਢਿੱਲ , ਕੈਨੇਡਾ ਅਤੇ ਅਮਰੀਕਾ ਨੂੰ ਰੱਖਿਆ ਸੂਚੀ ਤੋਂ ਬਾਹਰ

team punjabi

ਟੋਰਾਂਟੋ ‘ਚ 2 ਸਾਲਾ ਬੱਚਾ 14ਵੀਂ ਇਮਾਰਤ ਤੋਂ ਗਿਰਿਆ, ਹਸਪਤਾਲ ‘ਚ ਹੋਈ ਮੌਤ

Rajneet Kaur

Leave a Comment