channel punjabi
Canada International News North America Uncategorized

ਓਂਟਾਰੀਓ ‘ਚ ਕੋਵਿਡ 19 ਕੇਸਾਂ ਦੀ ਗਿਣਤੀ ਘਟਣੀ ਸ਼ੁਰੂ, ਕੋਰੋਨਾ ਦੇ 1,022 ਨਵੇਂ ਮਾਮਲੇ ਦਰਜ

ਓਂਟਾਰੀਓ ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਕੋਰੋਨਾ ਦੇ 1,022 ਨਵੇਂ ਮਾਮਲੇ ਦਰਜ ਅਤੇ 17 ਮੋਤਾਂ ਦੀ ਪੁਸ਼ਟੀ ਕੀਤੀ ਗਈ ਹੈ।

ਓਂਟਾਰੀਓ ਦੀ ਸਿਹਤ ਮੰਤਰੀ ਕ੍ਰਿਸਟੀਨ ਇਲੀਅਟ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਮੁੱਚੇ ਓਨਟਾਰੀਓ ਦੇ ਯਤਨਾਂ ਸਦਕਾ ਕੋਵਿਡ 19 ਦੇ ਕੇਸਾਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ।ਉਹਨਾਂ ਦੱਸਿਆ ਕਿ ਪ੍ਰੋਵਿੰਸ ਅੰਦਰ ਕੋਵਿਡ 19 ਰਿਸਪਾਂਸ ਅੰਦਰ ਲਗਾਤਾਰ ਸੁਧਾਰ ਹੋ ਰਿਹਾ ਹੈ। ਇਸਦੇ ਨਾਲ ਹੀ ਇਲੀਅਟ ਨੇ ਦੱਸਿਆ ਕਿ ਹਸਪਤਾਲਾਂ ਅੰਦਰ ਕੋਵਿਡ 19 ਰਿਸਪਾਂਸ ਲਈ ਮੈਡੀਕਲ ਸੁਵਿਧਾਵਾਂ ਅੰਦਰ ਹੋਰ ਵੀ ਵਾਧਾ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਸਪਤਾਲਾਂ ਅੰਦਰ ਕ੍ਰਿਟੀਕਲ ਕੇਅਰ ਕਪੈਸਿਟੀ ਵਧਾਉਣ ਲਈ ਓਂਟਾਰੀਓ ਸਰਕਾਰ ਵੱਲੋਂ 115 ਮਿਲੀਅਨ ਡਾਲਰ ਦਾ ਰਾਹਤ ਪੈਕੇਜ ਦਿੱਤਾ ਜਾ ਰਿਹਾ ਹੈ।

ਬੀਤੇ ਦਿਨ ਇੱਥੇ ਕੋਰੋਨਾ ਦੇ ਨਵੇਂ ਰੂਪ ਦਾ ਤੀਜਾ ਵੇਰੀਐਂਟ ਵੀ ਮਿਲਿਆ ਹੈ। ਇਸ ਕਾਰਨ ਮਾਹਰਾਂ ਦੀ ਚਿੰਤਾ ਹੋਰ ਵੱਧ ਗਈ ਹੈ।ਹਾਲਾਂਕਿ, ਵਿੱਤੀ ਨੁਕਸਾਨ ਕਾਰਨ ਸੂਬੇ ਨੇ ਕੁਝ ਗੈਰ-ਜ਼ਰੂਰੀ ਵਪਾਰਕ ਅਦਾਰਿਆਂ ਨੂੰ ਮੁੜ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ। ਦੁਕਾਨਾਂ ਤੇ ਮਾਲ ਆਦਿ ਵਿਚ 25 ਫ਼ੀਸਦੀ ਲੋਕਾਂ ਨੂੰ ਹੀ ਇਕੱਠੇ ਹੋਣ ਦੀ ਇਜਾਜ਼ਤ ਮਿਲੀ ਹੈ।

Related News

ਟੋਰਾਂਟੋ ਵਿਖੇ ਦਿਨ ਦਿਹਾੜੇ ਹੋਈ ਛੁਰੇਬਾਜ਼ੀ , ਦੋ ਵਿਅਕਤੀਆਂ ਦੀ ਮੌਤ

Vivek Sharma

ਟੋਰਾਂਟੋ ਅਤੇ ਬਰੈਂਪਟਨ ‘ਚ ਕਿਸਾਨ ਅੰਦੋਲਨ ਦੇ ਸਮਰਥਨ ਲਈ ਇਸ ਵੀਕੈਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਰਿਹਾ ਜਾਰੀ

Rajneet Kaur

ਓਂਟਾਰੀਓ ਦੇ ਵਿੱਤ ਮੰਤਰੀ ਰਾਡ ਫਿਲਿਪਸ ਨੇ ਦਿੱਤਾ ਅਸਤੀਫਾ, ਨਾਲ ਦੀ ਨਾਲ ਹੋਇਆ ਮਨਜ਼ੂਰ !

Vivek Sharma

Leave a Comment