channel punjabi
Canada News North America

ਓਂਟਾਰੀਓ ‘ਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਅਚਾਨਕ ਵਧੇ, ਮਾਹਿਰਾਂ ਨੇ ਸਕੂਲਾਂ ਨੂੰ ਮੁੜ ਤੋਂ ਬੰਦ ਕਰਨ ਦੀ ਦਿੱਤੀ ਸਲਾਹ

ਟੋਰਾਂਟੋ : ਓਂਟਾਰੀਓ ਸੂਬੇ ਵਿੱਚ ਕੋਰੋਨਾ ਦੇ ਨਵੇਂ ਵੇਰੀਐਂਟ ਦੇ ਮਾਮਲੇ ਅਚਾਨਕ ਤੇਜ਼ੀ ਨਾਲ ਵਧੇ ਹਨ । ਇਨਫੈਕਸ਼ੀਅਸ ਡਜ਼ੀਜ਼ ਦੇ ਮਾਹਿਰ ਦਾ ਕਹਿਣਾ ਹੈ ਕਿ ਇਸ ਸਮੇਂ ਵਧੇਰੇ ਇਹਤਿਆਤ ਰੱਖਣ ਦੀ ਜ਼ਰੂਰਤ ਹੈ। ਓਂਂਟਾਰੀਓ ਵਿਚਲੇ ਸਕੂਲਾਂ ਨੂੰ ਪ੍ਰੋਵਿੰਸ ਵਿੱਚ ਪਾਏ ਜਾ ਰਹੇ ਕੋਵਿਡ-19 ਦੇ ਨਵੇਂ ਵੇਰੀਐਂਟ ਨੂੰ ਵੇਖਦਿਆਂ ਹੋਇਆਂ ਇੱਕ ਵਾਰੀ ਮੁੜ ਬੰਦ ਕਰ ਦੇਣਾ ਚਾਹੀਦਾ ਹੈ। ਯੂਨੀਵਰਸਿਟੀ ਆਫ ਟੋਰਾਂਟੋ ਦੇ ਡਾਲਾ ਲਾਨਾ ਸਕੂਲ ਆਫ ਪਬਲਿਕ ਹੈਲਥ ਵਿਖੇ ਐਪੀਡੇਮੌਲੋਜਿਸਟ ਡਾ· ਕੌਲਿਨ ਫਰਨੈੱਸ ਨੇ ਆਖਿਆ ਕਿ ਓਂਟਾਰੀਓ ਵੱਲੋਂ ਜਾਰੀ ਕੀਤੇ ਗਏ ਅਪਡੇਟਿਡ ਮਾਡਲਿੰਗ ਡਾਟਾ ਵਿੱਚ ਇਹ ਆਖਿਆ ਗਿਆ ਹੈ ਕਿ ਅਪਰੈਲ ਤੱਕ ਕੋਵਿਡ-19 ਦੇ ਰੋਜ਼ਾਨਾ 8000 ਮਾਮਲੇ ਸਾਹਮਣੇ ਆ ਸਕਦੇ ਹਨ।
ਇਹ ਸੱਭ ਕੋਵਿਡ-19 ਦੇ ਤੇਜ਼ੀ ਨਾਲ ਫੈਲ ਰਹੇ ਨਵੇਂ ਵੇਰੀਐਂਟਸ ਕਾਰਨ ਹੋ ਰਿਹਾ ਹੈ।

ਡਾ. ਫਰਨੈੱਸ ਅਨੁਸਾਰ ਯੂਰਪ ਦੇ ਤਜਰਬੇ ਤੋਂ ਅਸੀਂ ਸਮਝਦੇ ਹਾਂ ਕਿ ਨਵੇਂ ਵੇਰੀਐਂਟਸ ਖਿਲਾਫ ਜਿਹੜੇ ਮਾਪਦੰਡ ਸਾਡੇ ਵੱਲੋਂ ਅਪਣਾਏ ਜਾ ਰਹੇ ਹਨ ਉਹ ਕਾਫੀ ਪ੍ਰਭਾਵਸ਼ਾਲੀ ਹਨ ਪਰ ਸਾਨੂੰ ਇਨ੍ਹਾਂ ਵੱਲ ਹੋਰ ਧਿਆਨ ਦੇਣ ਦੀ ਲੋੜ ਹੈ।

ਡਾ· ਕੌਲਿਨ ਫਰਨੈੱਸ ਨੇ ਆਖਿਆ ਕਿ ਸੱਭ ਤੋਂ ਅਹਿਮ ਮਾਪਦੰਡ ਇਹ ਹਨ ਕਿ ਸਾਨੂੰ ਸਕੂਲ ਮੁੜ ਬੰਦ ਕਰ ਦੇਣੇ ਚਾਹੀਦੇ ਹਨ। ਉਨ੍ਹਾਂ ਚੇਤਾਵਨੀ ਦਿੰਦਿਆਂ ਆਖਿਆ ਕਿ ਵੇਰੀਐਂਟਸ ਦੇ ਮਾਮਲਿਆਂ ਵਿੱਚ ਅਪਰੈਲ ਦੇ ਮੱਧ ਵਿੱਚ ਹੋਰ ਤੇਜ਼ੀ ਆਉਣ ਦਾ ਖਦਸ਼ਾ ਹੈ। ਕੋਵਿਡ-19 ਦੇ ਨਵੇਂ ਮਾਡਲਿੰਗ ਡਾਟਾ ਤੋਂ ਇਹ ਸੰਕੇਤ ਮਿਲੇ ਹਨ ਕਿ ਇਸ ਨਾਲ ਪ੍ਰੋਵਿੰਸ ਵਿੱਚ ਇਨਫੈਕਸ਼ਨ ਦੀ ‘ਤੀਜੀ ਵੇਵ’ ਵੀ ਆ ਸਕਦੀ ਹੈ । ਇਸ ਟੇਬਲ ਅਨੁਸਾਰ ਅਗਲੇ ਕੁੱਝ ਹਫਤਿਆਂ ਵਿੱਚ ਸਥਾਨਕ ਰੈਜ਼ੀਡੈਂਟਸ ਦਾ ਵਿਵਹਾਰ ਕਿਹੋ ਜਿਹਾ ਰਹੇਗਾ ਇਸ ਗੱਲ ਉੱਤੇ ਹੀ ਓਂਟਾਰੀਓ ਵਿੱਚ ਗਰਮੀਆਂ ਦਾ ਮਿਆਰ ਨਿਰਭਰ ਕਰੇਗਾ।

Related News

ਡੋਨਾਲਡ ਟਰੰਪ ਨੇ ਕੋਰੋਨਾ ਵੈਕਸੀਨ ਦੀ ਪਹਿਲੀ ਸਫ਼ਲਤਾ ‘ਤੇ ਜਤਾਈ ਖੁਸ਼ੀ, ਟਵੀਟ ਕਰਕੇ ਕਿਹਾ ‘ਗ੍ਰੇਟ ਨਿਊਜ਼’

Rajneet Kaur

ਕੈਨੇਡਾ ਦੇ ਕਈ ਸੂਬਿਆਂ ਵਿੱਚ ਕੋਰੋਨਾ ਦੇ ਮਾਮਲੇ ਚਿੰਤਾਜਨਕ ਹੱਦ ਤੱਕ ਵਧੇ

Vivek Sharma

ਨਵਜੋਤ ਸਿੱਧੂ ਨੇ ਖੜ੍ਹੇ ਕੀਤੇ ਵੱਡੇ ਸਵਾਲ, ਚਿੱਟੇ ਦੇ ਕਾਰੋਬਾਰੀਆਂ ਨੂੰ ਕਿਉਂ ਬਚਾ ਰਹੀ ਹੈ ਸਰਕਾਰ !

Vivek Sharma

Leave a Comment