channel punjabi
Canada News North America

ਐਬਟਸਫੋਰਡ ਤੋਂ ਪੰਜਾਬੀ ਨੌਜਵਾਨ ਲਾਪਤਾ, ਪੁਲਿਸ ਨੇ ਭਾਲ ਲਈ ਮੰਗੀ ਮਦਦ

ਐਬਟਸਫੋਰਡ : ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਅਧੀਨ ਪੈਂਦੇ ਸ਼ਹਿਰ ਐਬਟਸਫੋਰਡ ਦਾ ਵਾਸੀ ਗੁਰਪ੍ਰੀਤ ਸਿੰਘ ਲਾਪਤਾ ਹੋ ਗਿਆ ਹੈ। ਐਬਟਸਫੋਰਡ ਪੁਲਿਸ ਦੇ ਮਿਸਿੰਗ ਪਰਸਨ ਯੂਨਿਟ ਨੇ ਗੁਰਪ੍ਰੀਤ ਸਿੰਘ ਦੀ ਭਾਲ ’ਚ ਲੋਕਾਂ ਦੀ ਮਦਦ ਮੰਗੀ ਹੈ।

ਐਬਟਸਫੋਰਡ ਪੁਲਿਸ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਉਰਫ਼ ਗੁਰਪ੍ਰੀਤ ਸਿੰਘ ਪਰਮਾਰ ਨੂੰ ਆਖਰੀ ਵਾਰ ਬੀਤੀ 10 ਦਸੰਬਰ ਨੂੰ ਨੌਰਥਡੇਲ ਕੋਰਟ ਐਂਡ ਬਲੂਰਿਜ ਡਰਾਈਵ ਖੇਤਰ ਵਿੱਚ ਵੇਖਿਆ ਗਿਆ ਸੀ।

ਗੁਰਪ੍ਰੀਤ ਸਿੰਘ ਦੀ ਭਾਲ ਲਈ ਪਹਿਲਾਂ 12 ਦਸੰਬਰ ਨੂੰ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕੀਤੀ ਗਈ ਸੀ, ਪਰ ਉਸ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗਾ ਹੈ।
ਐਬਟਸਫੋਰਡ ਪੁਲਿਸ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਗੁਰਪ੍ਰੀਤ ਸਿੰਘ ਬਾਰੇ ਕੋਈ ਵੀ ਜਾਣਕਾਰੀ ਹੈ ਤਾਂ ਉਹ ਤੁਰੰਤ ਫੋਨ ਨੰਬਰ : 604-859-5225 ’ਤੇ ਸੰਪਰਕ ਕਰੇ।

Related News

ਬ੍ਰਿਟੇਨ ਦੇ 100 ਤੋਂ ਵੱਧ MPs, Lords ਨੇ ਬੋਰਿਸ ਜੌਨਸਨ ਨੂੰ ਕਿਸਾਨਾਂ ਦੀ ਹਿਮਾਇਤ ‘ਤੇ ਲਿਖਿਆ ਪੱਤਰ

Rajneet Kaur

ਕੈਨੇਡਾ ਨੇ ਬੁੱਧਵਾਰ ਨੂੰ ਨਾਵਲ ਕੋਰੋਨਾ ਵਾਇਰਸ ਦੇ 2,857 ਨਵੇਂ ਕੇਸਾਂ ਦੀ ਕੀਤੀ ਪੁਸ਼ਟੀ

Rajneet Kaur

ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਸੋਮਵਾਰ ਨੂੰ ਫੈਡਰਲ ਸਰਕਾਰ ‘ਤੇ ਲਗਾਇਆ ਦੋਸ਼,ਹਵਾਈ ਅੱਡਿਆਂ ‘ਤੇ ਸਖ਼ਤੀ ਨਾਲ ਹੋਣ ਕੋਰੋਨਾ ਟੈਸਟ”

Rajneet Kaur

Leave a Comment