channel punjabi
International News North America

ਉਪਰਾਸ਼ਟਰਪਤੀ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਕਮਲਾ ਹੈਰਿਸ ਦਾ ਜੋਸ਼ ਅਤੇ ਉਤਸ਼ਾਹ ਸਿਖਰਾਂ ‘ਤੇ

ਉਪਰਾਸ਼ਟਰਪਤੀ ਉਮੀਦਵਾਰ ਵਜੋਂ ਚੋਣ ਤੋਂ ਬਾਅਦ ਕਮਲਾ ਹੈਰਿਸ ਦਾ ਜੋਸ਼ ਅਤੇ ਉਤਸ਼ਾਹ ਸਿਖਰਾਂ ‘ਤੇ

ਉਮੀਦਵਾਰੀ ਦੇ ਐਲਾਨ ਤੋਂ ਕੁਝ ਘੰਟਿਆਂ ਬਾਅਦ ਹੀ ਸ਼ੁਰੂ ਕੀਤਾ
ਬਾਇਡੇਨ-ਹੈਰਿਸ ਸੰਯੁਕਤ ਅਭਿਆਨ

ਕਮਲਾ ਹੈਰਿਸ ਨੇ ਜਨਤਾ ਨੂੰ ਸਪੱਸ਼ਟ ਜਨਾਦੇਸ਼ ਦੇਣ ਦੀ ਕੀਤੀ ਅਪੀਲ

‘ਕਮਲਾ ਨੂੰ ਜ਼ਿੰਦਗੀ ਵਿਚ ਅੱਗੇ ਵਧਣ ਲਈ ਆਪਣੀ ਮਾਂ ਤੋਂ ਮਿਲੀ ਪ੍ਰੇਰਨਾ’

ਵਾਸ਼ਿੰਗਟਨ : ਜੋਅ ਬਾਇਡੇਨ ਵੱਲੋਂ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਉਪ-ਰਾਸ਼ਟਰਪਤੀ ਦੇ ਉਮੀਦਵਾਰ ਵਜੋਂ ਚੁਣੇ ਜਾਣ ਤੋਂ ਬਾਅਦ ਉਹ ਲਗਾਤਾਰ ਸੁਰਖੀਆਂ ਵਿਚ ਹਨ । ਉਥੇ ਹੀ ਹੁਣ ਕਮਲਾ ਹੈਰਿਸ ਦੇ ਪਰਿਵਾਰ ਨਾਲ ਜੁੜੀਆਂ ਕੁਝ ਖਾਸ ਗੱਲਾਂ ਸਾਹਮਣੇ ਆ ਰਹੀਆਂ ਹਨ। ਜ਼ਿੰਦਗੀ ਵਿਚ ਲਗਾਤਾਰ ਅੱਗੇ ਵਧਦੇ ਰਹਿਣ ਦੀ ਪ੍ਰੇਰਨਾ ਕਮਲਾ ਨੂੰ ਆਪਣੀ ਮਾਂ ਤੋਂ ਮਿਲੀ।

ਉਧਰ ਉਪ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਵਜੋਂ ਚੋਣ ਹੋਣ ਤੋਂ ਬਾਅਦ ਕਮਲਾ ਹੈਰਿਸ ਪਹਿਲਾਂ ਨਾਲੋਂ ਜ਼ਿਆਦਾ ਆਤਮ-ਵਿਸ਼ਵਾਸ ਨਾਲ ਭਰਪੂਰ ਨਜ਼ਰ ਆ ਰਹੇ ਨੇ। ਬਾਇਡੇਨ-ਹੈਰਿਸ ਸੰਯੁਕਤ ਅਭਿਆਨ ਸ਼ੁਰੂ ਹੋਣ ਦੇ ਨਾਲ ਹੀ ਉਹ ਆਕ੍ਰਮਕ ਤਰੀਕੇ ਨਾਲ ਚੋਣ ਪ੍ਰਚਾਰ ਵਿੱਚ ਜੁਟ ਗਏ ਹਨ। ਹੁਣ ਤੋਂ ਕੁਝ ਸਮਾਂ ਪਹਿਲਾਂ ਕੀਤੇ ਆਪਣੇ ਟਵੀਟ ‘ਚ ਕਮਲਾ ਹੈਰਿਸ ਦਾ ਉਤਸ਼ਾਹ ਅਤੇ ਆਤਮ ਵਿਸ਼ਵਾਸ਼ ਸਾਫ਼ ਝਲਕਦਾ ਹੈ । ਹੈਰਿਸ ਨੇ ਆਪਣੇ ਟਵੀਟ ਵਿੱਚ ਕੁਝ ਇਸ ਤਰ੍ਹਾਂ ਲਿਖਿਆ,
“ਸਾਨੂੰ 3 ਨਵੰਬਰ ਨੂੰ ਜਿੱਤ ਤੋਂ ਵੱਧ ਦੀ ਜ਼ਰੂਰਤ ਹੈ। ਸਾਨੂੰ ਇੱਕ ਸਪਸ਼ਟ ਜਨਾਦੇਸ਼ ਦੀ ਜ਼ਰੂਰਤ ਹੈ, ਜੋ ਇਹ ਸਾਬਤ ਕਰੇ ਹੈ ਕਿ ਪਿਛਲੇ ਕੁਝ ਸਾਲਾਂ ਦੀ ਤਰ੍ਹਾਂ ਇਹ ਨਾ ਦਰਸਾਉਂਦਾ ਹੋਵੇ ਕਿ ਅਸੀਂ ਕੌਣ ਹਾਂ ਜਾਂ ਅਸੀਂ ਕਿਸ ਤਰ੍ਹਾਂ ਬਣਨਾ ਚਾਹੁੰਦੇ ਹਾਂ । ਅਜਿਹਾ ਸੰਭਵ ਕਰਨ ਲਈ ਸਾਨੂੰ ਵੋਟ ਕਰੋ ।”

ਜਿੰਦਗੀ ਵਿੱਚ ਕੁਝ ਹਾਸਿਲ ਕਰਨ ਅਤੇ ਬੁਲੰਦੀਆਂ ਤੱਕ ਪਹੁੰਚਣ ਪਿੱਛੇ ਦੀ ਪ੍ਰੇਰਨਾ ਕਮਲਾ ਆਪਣੀ ਮਾਂ ਨੂੰ ਮੰਨਦੀ ਹੈ।

ਬਾਇਡੇਨ-ਹੈਰਿਸ ਸੰਯੁਕਤ ਅਭਿਆਨ ਵੈੱਬਸਾਈਟ ਮੁਤਾਬਕ ਹੈਰਿਸ ਦੀ ਮਾਂ ਨੇ ਹਮੇਸ਼ਾਂ ਉਸ ਨੂੰ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

‘ਬੈਠੋ ਮਤ ਅਤੇ ਚੀਜ਼ਾਂ ਦੇ ਬਾਰੇ ਵਿੱਚ ਸ਼ਿਕਾਇਤ ਨਾ ਕਰੋ, ਕੁਝ ਕਰੋ।’ ਇਹ ਮੰਤਰ ਕਮਲਾ ਹੈਰਿਸ ਨੂੰ ਉਨਾਂ ਦੀ ਮਾਂ ਸ਼ਯਾਮਲਾ ਗੋਪਾਲਨ ਨੇ ਦਿੱਤਾ ਸੀ ਜੋ ਚੇਨੰਈ ਵਿਚ ਪੈਦਾ ਹੋਈ ਸੀ ਅਤੇ ਯੂ. ਸੀ. ਬਰਕਲੇ ਵਿਚ ਡਾਕਟਰੇਟ ਕਰਨ ਅਮਰੀਕਾ ਆ ਗਈ ਸੀ। ਸ਼ਯਾਮਲਾ ਦੀ 55 ਸਾਲਾਂ ਧੀ ਹੈਰਿਸ ਨੂੰ ਰਾਸ਼ਟਰਪਤੀ ਅਹੁਦੇ ਦੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋਅ ਬਾਇਡੇਨ ਨੇ ਉਪ-ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ (ਆਪਣੀ ਰਨਿੰਗ ਮੇਟ) ਐਲਾਨ ਕੀਤਾ।

ਕਮਲਾ ਹੈਰਿਸ ਦਾ ਆਖਣਾ ਹੈ ਇਹ ਉਨਾਂ ਦੀ ਮਾਂ ਦੀ ਸਲਾਹ ਹੈ ਜੋ ਹਰ ਰੋਜ਼ ਉਨ੍ਹਾਂ ਨੂੰ ਪ੍ਰੇਰਿਤ ਕਰਦੀ ਹੈ। ਉਨ੍ਹਾਂ ਦੇ ਪਿਤਾ ਸਟੇਨਫੋਰਡ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਡੋਨਾਲਡ ਹੈਰਿਸ ਅਰਥ ਸ਼ਾਸ਼ਤਰ ਦੀ ਪੜਾਈ ਕਰਨ ਜਮੈਕਾ ਤੋਂ ਅਮਰੀਕਾ ਪਹੁੰਚੇ ਸਨ।

ਫਿਲਹਾਲ ਭਾਰਤੀ ਮੂਲ ਦੀ ਕਮਲਾ ਹੈਰਿਸ ਨੂੰ ਡੈਮੋਕ੍ਰੇਟਿਕ ਪਾਰਟੀ ਵੱਲੋਂ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਭਾਰਤੀ ਅਮਰੀਕੀਆਂ ਵਿੱਚ ਵੀ ਜੋਸ਼ ਦੇਖਣ ਨੂੰ ਮਿਲ ਰਿਹਾ ਹੈ ।

Related News

ਗ੍ਰੇਟਰ ਟੋਰਾਂਟੋ ਏਰੀਆ ਵਿੱਚ ਮੌਸਮ ਦੀ ਪਹਿਲੀ ਸਨੋਅ ਦੇਖਣ ਨੂੰ ਮਿਲੀ,ਕੁਝ ਖੇਤਰਾਂ ਵਿੱਚ ਤੇਜ਼ ਹਵਾਵਾਂ ਅਤੇ ਘੱਟ ਵਿਜ਼ੀਬਿਲੀਟੀ ਦੀ ਚੇਤਾਵਨੀ

Rajneet Kaur

ਓਟਾਵਾ: ਹੈਲਥ ਕੈਨੇਡਾ ਸਕਰੀਨਿੰਗ ਦੇ ਮਕਸਦ ਨਾਲ ਹੋਮ ਟੈਸਟਿੰਗ ਡਿਵਾਇਸਿਜ਼ ਨੂੰ ਮਨਜ਼ੂਰੀ ਦੇਣ ਬਾਰੇ ਕਰ ਰਿਹੈ ਵਿਚਾਰ

Rajneet Kaur

ਖ਼ਬਰ ਖ਼ਾਸ : ਕਿਊਬਿਕ ਸਰਕਾਰ ਦੇ ਸਕੂਲ ਖੋਲ੍ਹਣ ਦੇ ਫੈਸਲੇ ਤੋਂ ਬਾਅਦ ਬੱਚਿਆਂ ਦੇ ਮਾਪੇ ਦੁਚਿੱਤੀ ਵਿਚ, ਡਾਕਟਰਾਂ ਨਾਲ ਕਰ ਰਹੇ ਨੇ ਸੰਪਰਕ !

Vivek Sharma

Leave a Comment