Channel Punjabi
Canada International News North America

ਈਕੋਲੇ ਹੈਰੀਟੇਜ ਪਾਰਕ ਮਿਡਲ ਸਕੂਲ ਤੋਂ ਵਾਇਰਲ ਵੀਡੀਓ ‘ਚ ਦੋ ਨੌਜਵਾਨ ਵਿਦਿਆਰਥੀ ਇਕ ਲੜਕੀ ਦਾ ਸਰੀਰਕ ਸ਼ੋਸ਼ਣ ਕਰਦੇ ਦਿਖਾਈ ਦਿਤੇ,ਪੁਲਿਸ ਵਲੋਂ ਜਾਚ ਸ਼ੂਰੂ

ਮਿਸ਼ਨ RCMP ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਦੀ ਜਾਂਚ ਕਰ ਰਿਹਾ ਹੈ ਜਿੱਥੇ ਦੋ ਨੌਜਵਾਨ ਵਿਦਿਆਰਥੀ ਇਕ ਲੜਕੀ ਦਾ ਸਰੀਰਕ ਸ਼ੋਸ਼ਣ ਕਰਦੇ ਵੇਖੇ ਗਏ ਹਨ।ਵੀਡੀਓ ਨੂੰ ਦੇਖ ਸਾਰਿਆਂ ਦਾ ਗੁੱਸਾ ਸਤਵੇਂ ਅਸਮਾਨ ‘ਤੇ ਪਹੁੰਚ ਗਿਆ ਹੈ ਇਸਨੂੰ ਮਾਪਿਆਂ ਦੁਆਰਾ ਬਿਮਾਰ ਅਤੇ ਘ੍ਰਿਣਾਯੋਗ ਕਿਹਾ ਗਿਆ ਹੈ।

ਇਹ ਘਟਨਾ ਸੋਮਵਾਰ ਨੂੰ ਈਕੋਲੇ ਹੈਰੀਟੇਜ ਪਾਰਕ ਮਿਡਲ ਸਕੂਲ ਵਿਖੇ ਦੁਪਹਿਰ ਦੇ ਖਾਣੇ ਦੌਰਾਨ ਵਾਪਰੀ। ਵੀਡੀਓ ਵਿਚ, ਦੋ ਜਵਾਨ ਲੜਕੀਆਂ ਇਕ ਹੋਰ ਲੜਕੀ ਦੀ ਮਾਰ-ਕੁੱਟ ਕਰ ਰਹੀਆਂ ਹਨ। ਪੀੜਿਤ ਦੀ ਮਾਂ ਨੇ ਕਿਹਾ ਕਿ ਇਸ ਘਟਨਾ ਨੂੰ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸਦੀ ਧੀ ਟ੍ਰਾਂਸਜੈਂਡਰ ਅਤੇ ਲੇਸਬੀਅਨ ਵਜੋਂ ਪਹਿਚਾਨੀ ਜਾਂਦੀ ਹੈ।
ਮਾਂ ਨੇ ਕਿਹਾ ਉਸਦੀ ਬੇਟੀ ਨੂੰ ਸਿਰ ਵਿਚ, ਪੱਸਲੀਆਂ ਵਿਚ, ਲੱਤਾਂ ਵਿਚ, ਕਮਰ ਵਿਚ ਲੱਤਾਂ ਮਾਰੀਆਂ ਗਈਆਂ ਹਨ। ਇਸ ਘਟਨਾ ਨੇ ਮੇਰਾ ਦਿਲ ਝੰਜੋੜ ਕੇ ਰਖ ਦਿਤਾ ਹੈ।

ਦੂਸਰੇ ਬੱਚਿਆਂ ਨੇ ਹਮਲੇ ਨੂੰ ਵੇਖਿਆ, ਕੁਝ ਲੋਕਾਂ ਨੂੰ ਇਸ ਵਿੱਚ ਸ਼ਾਮਲ ਹੋਣ ਲਈ ਉਤਸ਼ਾਹਤ ਕੀਤਾ ਜਾ ਰਿਹਾ ਸੀ। ਵੀਡੀਓ ਤੋਂ ਸੁਣਿਆ ਜਾ ਸਕਦਾ ਹੈ, “ਪੀੜਿਤ ਦੇ ਸਿਰ ਤੇ ਹੁਣੇ ਪੰਜ ਸਿੱਕੇ ਮਾਰਨ ਲਈ ਕਿਹਾ ਗਿਆ।ਕਿਸੇ ਨੇ ਵੀ ਅੱਗੇ ਆਕੇ ਪੀੜਿਤ ਦੀ ਮਦਦ ਨਹੀਂ ਕੀਤੀ।

ਮਿਸ਼ਨ RCMP ਇਸ ਘਟਨਾ ਦੀ ਜਾਂਚ ਕਰ ਰਹੇ ਹਨ ਅਤੇ ਸਕੂਲ ਸੰਪਰਕ ਜਾਂਚ ਦੀ ਅਗਵਾਈ ਕਰ ਰਿਹਾ ਹੈ। ਮਿਸ਼ਨ ਸਕੂਲ ਡਿਸਟ੍ਰਿਕਟ ਸੁਪਰਡੈਂਟ ਐਂਗਸ ਵਿਲਸਨ ਵੀ ਵੀਡੀਓ ਤੋਂ ਜਾਣੂ ਹਨ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਪਰੇਸ਼ਾਨੀ ਵਾਲੀ ਵੀਡੀਓ ਹੈ।

Related News

ਵੈਨਕੂਵਰ ਕੋਸਟਲ ਹੈਲਥ ਨੇ ਉੱਤਰੀ ਵੈਨਕੂਵਰ ਦੇ ਲਾਇਨਜ਼ ਗੇਟ ਹਸਪਤਾਲ ਦੇ ਇਕ ਯੂਨਿਟ ਦੇ ਅੰਦਰ ਕੋਵਿਡ 19 ਆਉਟਬ੍ਰੇਕ ਕੀਤਾ ਘੋਸ਼ਿਤ

Rajneet Kaur

ਨਵੇਂ ਸਾਲ ਦੇ ਮੌਕੇ ਬੀ.ਸੀ ਕਿਸਾਨਾਂ ਨੇ ਭਾਰਤ ‘ਚ ਵਿਰੋਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਲਈ ਇੱਕਜੁਟਤਾ ਦਿਖਾਉਣ ਲਈ ਇੱਕ ਕਾਫਲੇ ਵਿੱਚ ਲਿਆ ਹਿੱਸਾ

Rajneet Kaur

RESTRICTIONS EXTENDED : ਬ੍ਰਿਟਿਸ਼ ਕੋਲੰਬੀਆ ਸੂਬੇ ਵਿੱਚ ਪਾਬੰਦੀਆਂ ਨੂੰ ਹੋਰ ਵਧਾਇਆ ਗਿਆ

Vivek Sharma

Leave a Comment

[et_bloom_inline optin_id="optin_3"]