channel punjabi
Canada Frontline International News North America Uncategorized

ਇੱਕ ਸਾਬਕਾ ਅੱਤਵਾਦੀ ਨੇ ਕੈਨੇਡਾ ਦੇ ਕਾਨੂੰਨ ਨੂੰ ਦਿੱਤੀ ਚੁਣੌਤੀ !

ਸਾਬਕਾ ਅੱਤਵਾਦੀ ਨੇ ਕੈਨੇਡਾ ਦੇ ਕਾਨੂੰਨ ਨੂੰ ਦਿੱਤੀ ਚੁਣੌਤੀ

‘ਨੋ ਫਲਾਈ ਸੂਚੀ’ ਤੋਂ ਬਾਹਰ ਕਰਨ ਦੀ ਕੀਤੀ ਮੰਗ

ਟੋਰਾਂਟੋ : ਅੱਤਵਾਦੀ ਸਮੂਹ ਦੇ ਇੱਕ ਸਾਬਕਾ ਮੈਂਬਰ ਨੇ ਕੈਨੇਡਾ ਸਰਕਾਰ ਤੋਂ ਉਸਨੂੰ ‘ਨੋ-ਫਲਾਈ’ ਸੂਚੀ ਤੋਂ ਬਾਹਰ ਕਰਨ ਦੀ ਮੰਗ ਕੀਤੀ ਹੈ। ‘ਸਾਦ ਗਿਆ’ ਨਾਂ ਦਾ ਇਹ ਸਾਬਕਾ ਅੱਤਵਾਦੀ ਉਹ ਹੈ, ਜਿਸਨੇ ਅਫਗਾਨਿਸਤਾਨ ਵਿੱਚ ਸੈਨਿਕ ਮਿਸ਼ਨ ਦਾ ਵਿਰੋਧ ਕਰਨ ਲਈ ਟੋਰਾਂਟੋ ਵਿੱਚ ਟਰੱਕ ਬੰਬ ਧਮਾਕਿਆਂ ਦੀ ਸਾਜ਼ਿਸ਼ ਰਚੀ ਸੀ ।

ਸਾਦ ਗਿਆ ‘ਟੋਰਾਂਟੋ-18’ ਅੱਤਵਾਦੀ ਗਰੁੱਪ ਦੀ ਸਾਜ਼ਿਸ਼ ਦਾ ਹਿੱਸਾ ਰਿਹਾ ਹੈ, ਜਿਸਨੂੰ 2006 ਵਿੱਚ ਪੁਲਿਸ ਨੇ ਨਾਕਾਮ ਕਰ ਦਿੱਤਾ ਸੀ। ਕੁਝ ਸਾਲਾਂ ਬਾਅਦ ਉਹ ਜੇਲ੍ਹ ਤੋਂ ਰਿਹਾ ਹੋ ਗਿਆ, ਅਤੇ ਹੁਣ ਇੱਕ ਵਕੀਲ ਬਣ ਗਿਆ ਹੈ ਜੋ ਅੱਤਵਾਦੀ ਹਿੰਸਾ ਦੇ ਵਿਰੁੱਧ ਆਪਣੀ ਆਵਾਜ਼ ਬੁਲੰਦ ਕਰ ਰਿਹਾ ਹੈ।

ਦੱਸਿਆ ਜਾ ਰਿਹਾ ਹੈ ਕਿ ਸਾਦ ਗਿਆ ਨੂੰ ਖੁਦ ਦੇ ‘ਨੋ-ਫ਼ਲਾਈ ਸੂਚੀ’ ਵਿੱਚ ਸ਼ਾਮਲ ਹੋਣ ਬਾਰੇ ਉਸ ਸਮੇਂ ਪਤਾ ਚਲਿਆ ਜਦੋਂ ਉਹ ਮੌਂਟਰੀਆਲ ਲਈ ਇੱਕ ਫਲਾਈਟ ਵਿੱਚ ਚੜ੍ਹਨ ਜਾ ਰਿਹਾ ਸੀ, ਉਥੇ ਉਸਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ, ਕਿਉਂਕਿ ਉਸ ਦਾ ਨਾਂ ‘ਨੋ-ਫਲਾਈ ਸੂਚੀ’ ਵਿਚ ਸ਼ਾਮਲ ਸੀ। ਮੌਂਟਰੀਆਲ ਵਿਖੇ ਉਸ ਨੇ ‘ਕੱਟਰਤਾ ਅਤੇ ਹਿੰਸਾ ਦੀ ਰੋਕਥਾਮ’ ਵਿਸ਼ੇ ਉੱਪਰ ਇੱਕ ਮੀਟਿੰਗ ਵਿੱਚ ਸ਼ਾਮਲ ਹੋਣਾ ਸੀ।

ਪਿਛਲੇ ਸਾਲ ਨਵੰਬਰ ਵਿਚ ਸਰਕਾਰ ਵੱਲੋਂ ਉਸਦੀ ਅੰਦਰੂਨੀ ਅਪੀਲ ਨੂੰ ਰੱਦ ਕਰਨ ਤੋਂ ਬਾਅਦ, ਗਿਆ ਨੇ ਜਨਵਰੀ ਵਿਚ ਕੈਨੇਡਾ ਦੀ ਫੈਡਰਲ ਕੋਰਟ ਵਿਚ ਕੇਸ ਦਾਇਰ ਕੀਤਾ ਸੀ, ਜਿਸ ਵਿਚ ਨਵੇਂ-ਜਾਰੀ ਕੀਤੇ ਦਸਤਾਵੇਜ਼ਾਂ ਵਿਚ ਕਿਹਾ ਗਿਆ ਸੀ ਕਿ ਉਹ ਸਰਕਾਰ ਤੋਂ ‘ਨੋ-ਫਲਾਈ ਸੂਚੀ’ ਵਿਚੋਂ ਬਾਹਰ ਕੱਢੇ ਜਾਣ ਦੀ ਮੰਗ ਕਰਦਾ ਹੈ।

ਸਾਦ ਗਿਆ ਹੁਣ ਕਾਨੂੰਨ ਦੇ ਉਸ ਭਾਗ ਨੂੰ ‘ਗੈਰ-ਸੰਵਿਧਾਨਕ ਅਤੇ ਤੁਰੰਤ ਪ੍ਰਭਾਵ ਤੋਂ ਰੱਦ ਘੋਸ਼ਿਤ ਕੀਤੇ ਜਾਣ’ ਦੀ ਮੰਗ ਕਰ ਰਿਹਾ ਹੈ ਜੋ ਅੱਤਵਾਦ ਦੀਆਂ ਚਿੰਤਾਵਾਂ ਉੱਤੇ ਕੈਨੇਡੀਅਨਾਂ ਨੂੰ ਹਵਾਈ ਯਾਤਰਾ ‘ਤੇ ਪਾਬੰਦੀ ਲਗਾਉਣ ਦੀ ਆਗਿਆ ਦਿੰਦਾ ਹੈ ।

ਗਿਆ ਦੇ ਕੇਸ ਤੋਂ ਅਲਾਵਾ ਦੋ ਹੋਰ ਕੇਸਾਂ ਰਾਹੀਂ ਕੈਨੇਡਾ ਦੇ ਸਿਕਿਉਰ ਏਅਰ ਟਰੈਵਲ ਐਕਟ ਨੂੰ ਕਾਨੂੰਨੀ ਚੁਣੌਤੀ ਦਿੱਤੀ ਗਈ ਹੈ।
30 ਜੂਨ ਨੂੰ ਅਦਾਲਤ ਨੇ ਕੇਸਾਂ ਦੇ ਕਾਰਜਸ਼ੀਲ ਪੱਖਾਂ ਬਾਰੇ ਫੈਸਲਾ ਸੁਣਾਇਆ ਪਰ ਉਹ ਕੇਸ ਹਾਲੇ ਵੀ ਜਾਰੀ ਹਨ।

ਦੱਸਣਯੋਗ ਹੈ ਕਿ 18 ਸਾਲ ਦੀ ਉਮਰ ਵਿੱਚ ਸਾਦ ਗਿਆ ਨੂੰ ਅੱਤਵਾਦੀ ਗੁੱਟ ਦੇ ਲੀਡਰ ਜ਼ਕਰੀਆ ਅਮਾਰਾ ਦੁਆਰਾ ਭਰਤੀ ਕੀਤਾ ਗਿਆ ਸੀ, ਜੋ ਟੋਰਾਂਟੋ ਸਟਾਕ ਐਕਸਚੇਂਜ, ਕੈਨੇਡੀਅਨ ਸੁਰੱਖਿਆ ਖ਼ੁਫ਼ੀਆ ਸੇਵਾ ਟੋਰਾਂਟੋ ਦੇ ਦਫਤਰ ਅਤੇ ਇੱਕ ਮਿਲਟਰੀ ਬੇਸ ‘ਤੇ ਬੰਬ ਧਮਾਕਾ ਕਰਨ ਦੀ ਯੋਜਨਾ ਬਣਾ ਰਹੇ ਸਨ ।

Related News

ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਵਧੇ ਕੋਰੋਨਾ ਦੇ ਮਾਮਲੇ, ਸਿਹਤ ਵਿਭਾਗ ਹੋਇਆ ਚੌਕਸ

Vivek Sharma

ਖ਼ਤਮ ਹੋਇਆ ਭਾਰਤ-ਚੀਨ ਸਰਹੱਦ ਵਿਵਾਦ ! ਲੱਦਾਖ ’ਚ ਪੈਂਗੋਂਗ ਝੀਲ ਤੋਂ ਪਿੱਛੇ ਹਟਣਗੇ ਚੀਨੀ ਫੌਜੀ : ਰੱਖਿਆ ਮੰਤਰੀ ਦਾ ਬਿਆਨ

Vivek Sharma

ਟਰੂਡੋ ਸਰਕਾਰ ਨੇ ਪੇਸ਼ ਕੀਤਾ 101·4 ਬਿਲੀਅਨ ਡਾਲਰ ਦੇ ਖ਼ਰਚੇ ਵਾਲਾ ਬਜਟ, ਵਿਰੋਧੀ ਧਿਰਾਂ ਵੱਲੋਂ ਸੋਧ ਦੀ ਮੰਗ

Vivek Sharma

Leave a Comment