Channel Punjabi
International News USA

ਇਲੈਕਟੋਰਲ ਵੋਟ ‘ਚ ਹਾਰਿਆ ਤਾਂ ਛੱਡਾਂਗਾ ਵ੍ਹਾਈਟ ਹਾਊਸ : ਟਰੰਪ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਇਸ ਵਾਰ ਦੀਆਂ ਚੋਣਾਂ ਵਿੱਚ ਆਪਣੀ ਹਾਰ ਹੁਣ ਵੀ ਮੰਨਦੇ ਨਹੀਂ ਜਾਪ ਰਹੇ। ਟਰੰਪ ਨੇ ਹੁਣ ਇਕ ਨਵਾਂ ਪੈਂਤੜਾ ਖੇਡਿਆ ਹੈ। ਟਰੰਪ ਦਾ ਕਹਿਣਾ ਹੈ ਕਿ ਜੇਕਰ ਇਲੈਕਟੋਰਲ ਕਾਲਜ ਵੋਟ ਵਿਚ Joe Biden ਜੇਤੂ ਐਲਾਨੇ ਜਾਂਦੇ ਹਨ ਤਾਂ ਉਹ ਵ੍ਹਾਈਟ ਹਾਊਸ ਛੱਡ ਦੇਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਵੋਟਿੰਗ ਵਿਚ ਗੜਬੜੀ ਦੇ ਨਿਰਾਧਾਰ ਦੋਸ਼ਾਂ ਨੂੰ ਮੁੜ ਦੁਹਰਾਇਆ ਹੈ। ਅਮਰੀਕਾ ਵਿਚ ਤਿੰਨ ਨਵੰਬਰ ਨੂੰ ਹੋਈ ਰਾਸ਼ਟਰਪਤੀ ਚੋਣ ਵਿਚ ਟਰੰਪ ਨੇ ਹੁਣ ਤਕ Biden ਦੇ ਹੱਥੋਂ ਆਪਣੀ ਹਾਰ ਨਹੀਂ ਮੰਨੀ ਹੈ।

ਟਰੰਪ ਨੇ ਕਿਹਾ ਕਿ ਜੇਕਰ ਇਲੈਕਟੋਰਲ ਵੋਟ ਵਿਚ Joe Biden ਨੂੰ ਚੁਣਿਆ ਜਾਂਦਾ ਹੈ ਤਾਂ ਉਹ ਗ਼ਲਤੀ ਹੋਵੇਗੀ। ਹਾਰ ਸਵੀਕਾਰ ਕਰਨਾ ਬੇਹੱਦ ਕਠਿਨ ਕੰਮ ਹੈ। ਉਨ੍ਹਾਂ ਨੇ ਇਹ ਜਵਾਬ ਇਸ ਸਵਾਲ ‘ਤੇ ਦਿੱਤਾ ਜਿਸ ਵਿਚ ਉਨ੍ਹਾਂ ਤੋਂ ਪੁੱਛਿਆ ਗਿਆ ਸੀ ਕਿ ਇਲੈਕਟੋਰਲ ਵੋਟ ਵਿਚ Biden ਦੇ ਜਿੱਤਣ ‘ਤੇ ਉਹ ਕੀ ਕਰਨਗੇ? ਵ੍ਹਾਈਟ ਹਾਊਸ ਛੱਡਣ ਦੇ ਸਵਾਲ ‘ਤੇ ਟਰੰਪ ਨੇ ਕਿਹਾ ਕਿ ਯਕੀਨਨ ਮੈਂ ਛੱਡ ਦਿਆਂਗਾ। ਤੁਸੀਂ ਇਹ ਜਾਣਦੇ ਹੋ। ਇਸ ਦੇ ਨਾਲ ਹੀ ਉਨ੍ਹਾਂ ਨੇ ਚੋਣ ਨੂੰ ਲੈ ਕੇ ਫਿਰ ਦੋਸ਼ ਲਗਾਏ ਕਿ ਵੱਡੇ ਪੈਮਾਨੇ ‘ਤੇ ਗੜਬੜੀ ਕੀਤੀ ਗਈ। ਟਰੰਪ ਨੇ ਕਿਹਾ ਕਿ ਇਸ ਚੋਣ ਵਿਚ ਇਸ ਤਰ੍ਹਾਂ ਦੀ ਗੜਬੜੀ ਨੂੰ ਕੋਈ ਦੇਖਣਾ ਨਹੀਂ ਚਾਹੁੰਦਾ ਹੈ। ਮੈਂ ਸਿਰਫ਼ ਇਕ ਗੱਲ ਜਾਣਦਾ ਹਾਂ ਕਿ Biden ਨੂੰ ਅੱਠ ਕਰੋੜ ਵੋਟ ਨਹੀਂ ਮਿਲੇ।

ਇਲੈਕਟੋਰਲ ਕਾਲਜ ਅੰਤਿਮ ਫ਼ੈਸਲੇ ਲਈ 14 ਦਸੰਬਰ ਨੂੰ ਮੀਟਿੰਗ ਕਰੇਗਾ। ਇਸ ਵਿਚ Biden ਦੀ ਜਿੱਤ ਦੀ ਪੁਸ਼ਟੀ ਕੀਤੀ ਜਾਵੇਗੀ। ਡੈਮੋਕ੍ਰੇਟ ਉਮੀਦਵਾਰ Biden ਨੂੰ ਕੁਲ 538 ਇਲੈਕਟੋਰਲ ਵੋਟ ਵਿੱਚੋਂ 306 ਮਿਲੇ ਹਨ ਜਦਕਿ ਟਰੰਪ ਦੇ ਖਾਤੇ ਵਿਚ ਸਿਰਫ਼ 232 ਵੋਟ ਆਏ ਹਨ। ਜਿੱਤ ਲਈ 270 ਵੋਟ ਹਾਸਲ ਕਰਨਾ ਜ਼ਰੂਰੀ ਹੁੰਦਾ ਹੈ।

Related News

ਕੈਨੇਡਾ ‘ਚ ਪੜਨ ਗਏ ਨੌਜਵਾਨ ਦੀ ਸੁੱਤੇ ਪਏ ਹੋਈ ਮੌਤ

Rajneet Kaur

ਕਿਊਬੈਕ ਸਰਕਾਰ ਨੇ ਘਰੇਲੂ ਹਿੰਸਾ ਵਿਰੋਧੀ ਯੋਜਨਾ ਲਈ ਨਹੀਂ ਰੱਖਿਆ ਨਵਾਂ ਫੰਡ, ਸ਼ੈਲਟਰਾਂ ਨੇ ਕੀਤੀ ਨੁਕਤਾਚੀਨੀ !

Vivek Sharma

ਸਸਕੈਟੂਨ ‘ਚ ਐਵੇਨਿਊ ਦੱਖਣ ਦੇ 200 ਬਲਾਕ ‘ਚ ਲੱਗੀ ਭਿਆਨਕ ਅੱਗ

Rajneet Kaur

Leave a Comment

[et_bloom_inline optin_id="optin_3"]