channel punjabi
Canada International News North America

ਇਰਾਕ ਤੋਂ ਆਪਣੀਆਂ ਫੌਜੀ ਟੁਕੜੀਆਂ ਵਾਪਿਸ ਸੱਦ ਲਏ ਜਾਣ ਦੇ ਮਾਮਲੇ ਵਿੱਚ ਕੈਨੇਡਾ ਨੂੰ ਸਹਿਣਾ ਪੈ ਸਕਦੈ ਦਬਾਅ

ਇਰਾਕ ਤੋਂ ਆਪਣੀਆਂ ਫੌਜੀ ਟੁਕੜੀਆਂ ਵਾਪਿਸ ਸੱਦ ਲਏ ਜਾਣ ਦੇ ਮਾਮਲੇ ਵਿੱਚ ਇਸ ਹਫਤੇ ਕੈਨੇਡਾ ਨੂੰ ਦਬਾਅ ਸਹਿਣਾ ਪੈ ਸਕਦਾ ਹੈ। ਅਜਿਹਾ ਇਸ ਲਈ ਕਿਉਂਕਿ ਨਾਟੋ ਦੇ ਫੌਜੀ ਗੱਠਜੋੜ ਵੱਲੋਂ ਦੇਸ਼ ਵਿੱਚ ਆਪਣੀ ਮੌਜੂਦਗੀ ਵਧਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਨਾਟੋ ਗੱਠਜੋੜ ਨੂੰ ਇਸਲਾਮਿਕ ਸਟੇਟ ਨਾਲ ਜੁੜੇ ਅੱਤਵਾਦੀਆਂ ਤੇ ਇਰਾਨ ਦੇ ਥਾਪੜੇ ਵਾਲੀ ਮਲੀਸ਼ੀਆ ਤੋਂ ਕਾਫੀ ਖਤਰਾ ਮਹਿਸੂਸ ਹੋ ਰਿਹਾ ਹੈ।

ਨਾਟੋ ਦੇ ਸਕੱਤਰ ਜਨਰਲ ਜੈੱਸ ਸਟੋਲਨਬਰਗ ਵੱਲੋਂ ਇਸ ਹਫਤੇ ਇਹ ਪੇਸ਼ੀਨਿਗੋਈ ਕੀਤੀ ਸੀ ਕਿ ਸਾਰੇ ਗੱਠਜੋੜ ਦੇ ਰੱਖਿਆ ਮੰਤਰੀ ਹੋਰ ਟਰੇਨਰਜ਼ ਅਤੇ ਐਡਵਾਈਜ਼ਰਜ਼ ਨੂੰ ਤਾਇਨਾਤ ਕਰਨ ਨੂੰ ਮਨਜ਼ੂਰੀ ਦੇਣਗੇ ਤਾਂ ਕਿ ਇਰਾਕ ਦੀ ਇਸਲਾਮਿਕ ਸਟੇਟ ਅਤੇ ਲੈਵੈਂਟ ਨਾਲ ਲੜਨ ਵਿੱਚ ਮਦਦ ਕੀਤੀ ਜਾ ਸਕੇ। ਰੱਖਿਆ ਮੰਤਰੀ ਹਰਜੀਤ ਸੱਜਣ ਵੀ ਦੋ ਦਿਨ ਹੋਣ ਵਾਲੀ ਇਸ ਬੰਦ ਦਰਵਾਜ਼ਾ ਮੀਟਿੰਗ ਵਿੱਚ ਹਿੱਸਾ ਲੈਣਗੇ। ਇਸ ਮੀਟਿੰਗ ਵਿੱਚ ਅਲਾਇੰਸ ਵਿੱਚ ਮੌਜੂਦ ਰੱਖਿਆ ਮੰਤਰੀ ਦੇ ਹਮਰੁਤਬਾ ਅਧਿਕਾਰੀ ਅਫਗਾਨਿਸਤਾਨ ਤੇ ਚੀਨ ਅਤੇ ਰੂਸ ਵੱਲੋਂ ਦਰਪੇਸ਼ ਚੁਣੌਤੀਆਂ ਬਾਰੇ ਵੀ ਵਿਚਾਰ ਵਟਾਂਦਰਾ ਕਰਨਗੇ। ਸੋਮਵਾਰ ਨੂੰ ਇੱਕ ਨਿਊਜ਼ ਕਾਨਫਰੰਸ ਦੌਰਾਨ ਸਟੋਲਨਬਰਗ ਨੇ ਆਖਿਆ ਕਿ ਉਹ ਉਮੀਦ ਕਰਦੇ ਹਨ ਕਿ ਮੰਤਰੀ ਮਿਸ਼ਨ ਦੇ ਪਸਾਰ ਲਈ ਰਾਜ਼ੀ ਹੋਣਗੇ। ਇਸ ਦੇ ਨਾਲ ਹੀ ਦੇਸ਼ ਭਰ ਵਿੱਚ ਕਰਮਚਾਰੀਆਂ ਨੂੰ ਟਰੇਨਿੰਗ ਦੇਣ ਤੇ ਵਧੇਰੇ ਸਕਿਊਰਿਟੀ ਇੰਸਟੀਚਿਊਸ਼ਨਜ਼ ਨੂੰ ਸਲਾਹ ਮਸ਼ਵਰਾ ਦੇਣ ਲਈ ਵੀ ਰਾਜ਼ੀ ਹੋਣਗੇ। ਅਜਿਹੇ ਹਾਲਾਤ ਵਿੱਚ ਹੌਲੀ ਹੌਲੀ ਮਿਸ਼ਨ ਦਾ ਪਸਾਰ ਹੋਵੇਗਾ। ਇਸ ਸਬੰਧ ਵਿੱਚ ਇਰਾਕੀ ਸਰਕਾਰ ਦੀ ਗੁਜ਼ਾਰਿਸ਼ ਦਾ ਮਾਣ ਵੀ ਰੱਖਿਆ ਜਾਵੇਗਾ।

Related News

ਅਮਰੀਕਾ ਨੇ ਚੀਨ ਨੂੰ 2 ਨਜ਼ਰਬੰਦ ਕੈਨੇਡੀਅਨਾਂ ਨੂੰ ‘ਤੁਰੰਤ ਰਿਹਾ’ ਕਰਨ ਦੀ ਦਿੱਤੀ ਨਸੀਹਤ

Vivek Sharma

ਮੰਗਲਵਾਰ ਨੂੰ ਅਮਰੀਕਾ ਤੋਂ ਸੜਕੀ ਮਾਰਗ ਰਾਹੀਂ ਕੈਨੇਡਾ ਪੁੱਜਣਗੀਆਂ 1.5 ਮਿਲੀਅਨ ਵੈਕਸੀਨ ਖ਼ੁਰਾਕਾਂ : ਅਨੀਤਾ ਆਨੰਦ

Vivek Sharma

ਮਿਸੀਸਾਗਾ ‘ਚ ਕੈਨੇਡਾ ਪੋਸਟ ਦੇ ਗੇਟਵੇ ਸਹੂਲਤ ਵਿਚ ਕੋਵਿਡ 19 ਆਉਟਬ੍ਰੇਕ ਜਾਰੀ, 12 ਕਾਮਿਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

Leave a Comment