Channel Punjabi
International News USA

ਅਹੁਦਾ ਸੰਭਾਲਣ ਤੋਂ ਪਹਿਲਾਂ ਹੀ ਬਾਈਡਨ ਦੀ ਚੀਨ ਨੂੰ ਘੁਰਕੀ, ਕਾਇਦੇ-ਕਾਨੂੰਨ ‘ਚ ਰਹੇ ਚੀਨ : ਜੋਅ ਬਾਈਡਨ

ਵਾਸ਼ਿੰਗਟਨ : ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਨੇ ਹੁਣੇ ਤੋਂ ਹੀ ਆਪਣੇ ਤੇਵਰ ਦਿਖਾਉਣੇ ਸ਼ੁਰੂ ਕਰ ਦਿੱਤੇ ਹਨ । ਬਾਇਡਨ ਨੇ ਚੀਨ ਨੂੰ ਸਖ਼ਤ ਸੰਦੇਸ਼ ਦਿੰਦੇ ਹੋਏ ਕਿਹਾ ਕਿ ਉਹ ਨਿਸ਼ਚਿਤ ਕਰਨਗੇ ਕਿ ਚੀਨ ਕਾਇਦੇ-ਕਾਨੂੰਨ ਨਾਲ ਚੱਲੇ। ਬਾਇਡਨ ਨੇ ਰਾਸ਼ਟਰਪਤੀ ਚੋਣ ਦੀ ਬਹਿਸ ਦੌਰਾਨ ਦਿੱਤੇ ਗਏ ਬਿਆਨ ਬਾਰੇ ਕੀਤੇ ਸਵਾਲ ਦਾ ਜਵਾਬ ਦਿੰਦੇ ਹੋਏ ਚੀਨ ਨੂੰ ਸਜ਼ਾ ਦੇਣ ਦੀ ਗੱਲ ਕਹੀ।

ਉਨ੍ਹਾਂ ਤੋਂ ਪੁੁੱਛਿਆ ਗਿਆ ਸੀ ਕਿ ਕੀ ਅਮਰੀਕਾ ਦੂਜੇ ਵੱਡੇ ਅਰਥਚਾਰੇ ਵਾਲੇ ਦੇਸ਼ ਚੀਨ ‘ਤੇ ਆਰਥਿਕ ਪਾਬੰਦੀ ਹੈਆਂ ਜਾਂ ਟੈਰਿਫ ਲਗਾਏਗਾ। ਇਸ ਦੇ ਜਵਾਬ ਵਿਚ ਬਾਇਡਨ ਨੇ ਕਿਹਾ ਕਿ ਜਿਸ ਤਰ੍ਹਾਂ ਚੀਨ ਵਿਹਾਰ ਕਰ ਰਿਹਾ ਹੈ ਉਹ ਉਸ ਨੂੰ ਸਜ਼ਾ ਦੇਣਾ ਚਾਹੁੰਦੇ ਹਨ। ਉਨ੍ਹਾਂ ਵਿਸ਼ਵ ਸਿਹਤ ਸੰਗਠਨ (WHO) ਵਿਚ ਅਮਰੀਕਾ ਨੂੰ ਇਕ ਵਾਰ ਮੁੜ ਸ਼ਾਮਲ ਕਰਨ ਦੀ ਗੱਲ ਵੀ ਦੁਹਰਾਈ।

ਦੱਸਣਯੋਗ ਹੈ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਸਾਲ ਅਪ੍ਰੈਲ ਵਿਚ ਅਮਰੀਕਾ ਨੂੰ ਡਬਲਯੂਐੱਚਓ ਤੋਂ ਅਲੱਗ ਕਰਨ ਦਾ ਫ਼ੈਸਲਾ ਕੀਤਾ ਸੀ। ਟਰੰਪ ਦਾ ਦੋਸ਼ ਸੀ ਕਿ ਵਿਸ਼ਵ ਸਿਹਤ ਸੰਗਠਨ ਨੇ ਮਹਾਮਾਰੀ ਨੂੰ ਲੈ ਕੇ ਵਿਸ਼ਵ ਨੂੰ ਗੁਮਰਾਹ ਕੀਤਾ ਅਤੇ ਚੀਨ ਦਾ ਪੱਖ ਲਿਆ। ਇਸ ਨਾਲ ਇਹ ਜਾਨਲੇਵਾ ਵਾਇਰਸ ਦੁਨੀਆ ਭਰ ਦੇ ਦੇਸ਼ਾਂ ਵਿਚ ਫੈਲ ਗਿਆ। ਆਪਣੇ ਗ੍ਰਹੁ ਸੂਬੇ ਡੈਲਾਵੇਅਰ ਵਿਚ ਇਕ ਮੀਟਿੰਗ ਵਿਚ ਹਿੱਸਾ ਲੈਂਦੇ ਹੋਏ ਬਾਇਡਨ ਨੇ ਕਿਹਾ ਕਿ ਸਿਰਫ਼ ਚੀਨ ਨੂੰ ਸਜ਼ਾ ਦੇਣਾ ਹੀ ਕਾਫ਼ੀ ਨਹੀਂ ਸਗੋਂ ਅਸੀਂ ਇਹ ਨਿਸ਼ਚਿਤ ਕਰਾਂਗੇ ਕਿ ਉਹ ਕਾਇਦੇ-ਕਾਨੂੰਨ ਨਾਲ ਚੱਲੇ। ਅਸੀਂ ਪਹਿਲੇ ਹੀ ਦਿਨ ਤੋਂ ਡਬਲਯੂਐੱਚਓ ਨਾਲ ਜੁੜਨ ਜਾ ਰਹੇ ਹਾਂ। ਪੈਰਿਸ ਪੌਣਪਾਣੀ ਸਮਝੌਤੇ ਨੂੰ ਵੀ ਫਿਰ ਤੋਂ ਅਪਣਾਉਣ ਜਾ ਰਹੇ ਹਾਂ। ਸਾਨੂੰ ਇਹ ਨਿਸ਼ਚਿਤ ਕਰਨਾ ਹੋਵੇਗਾ ਕਿ ਬਾਕੀ ਦੁਨੀਆ ਅਤੇ ਅਸੀਂ ਇਕੱਠੇ ਮਿਲ ਕੇ ਕੰਮ ਕਰੀਏ। ਚੀਨ ਨੂੰ ਵੀ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ ਅਤੇ ਉਸੇ ਤਹਿਤ ਕੰਮ ਕਰਨਾ ਹੋਵੇਗਾ। ਚੀਨ ਦੇ ਰਣਨੀਤਕ ਮਾਹਿਰਾਂ ਨੂੰ ਉਮੀਦ ਹੈ ਕਿ ਬਾਇਡਨ ਦੇ ਰਾਸ਼ਟਰਪਤੀ ਬਣਨ ਨਾਲ ਦੋਵਾਂ ਦੇਸ਼ਾਂ ਵਿਚ ਇਕ ਵਾਰ ਫਿਰ ਉੱਚ ਪੱਧਰੀ ਗੱਲਬਾਤ ਦੀ ਸ਼ੁਰੂਆਤ ਹੋਵੇਗੀ।

Related News

ਓਂਟਾਰੀਓ ‘ਚ ਮੁੜ ਵਧੇ ਕੋਰੋਨਾ ਦੇ ਮਾਮਲੇ, ਪ੍ਰੀਮੀਅਰ ਡਗ ਫੋਰਡ ਨੇ ਸਖ਼ਤੀ ਦੇ ਦਿੱਤੇ ਸੰਕੇਤ

Vivek Sharma

ਲਓ ਜੀ, ਦੁਨੀਆ ਦੇਖਦੀ ਰਹਿ ਗਈ, ਰੂਸ ਲੱਭ ਲਿਆਇਆ ‘ਕੋਰੋਨਾ’ ਦਾ ਹੱਲ !

Vivek Sharma

‘ਮੈਂ 20 ਜਨਵਰੀ ਦੇ ਸਮਾਗਮ ਵਿੱਚ ਸ਼ਿਰਕਤ ਨਹੀਂ ਕਰਾਂਗਾ’, ਟਰੰਪ ਨੇ ਕੀਤਾ ਐਲਾਨ

Vivek Sharma

Leave a Comment

[et_bloom_inline optin_id="optin_3"]