channel punjabi
International News

ਅਲਵਿਦਾ ਮੈਰਾਡੋਨਾ ! ਸਦੀ ਦੇ ਸਟਾਰ ਫੁੱਟਬਾਲਰ ਡਿਏਗੋ ਮੈਰਾਡੋਨਾ ਦਾ ਦੇਹਾਂਤ, ਹਾਰਟ ਅਟੈਕ ਨੇ ਲਈ ਜਾਨ

ਬਿਊਨਰਸ ਆਇਰਸ : ਹੁਣ ਤੱਕ ਦੇ ਮਹਾਨ ਫੁੱਟਬਾਲ ਖਿਡਾਰੀਆਂ ਵਿਚੋਂ ਇੱਕ ਮਹਾਰਥੀ ਡਿਏਗੋ ਮੈਰਾਡੋਨਾ ਦਾ ਬੁੱਧਵਾਰ ਨੂੰ ਦਿਲ ਦਾ ਦੌਰਾ ਪੈਣ ਕਾਰਨ ਦੇਹਾਂਤ ਹੋ ਗਿਆ। ਉਹ 60 ਸਾਲ ਦੇ ਸਨ। ਮੈਰਾਡੋਨਾ ਨੂੰ ਉਨ੍ਹਾਂ ਦੇ ਜਨਮ ਦਿਨ ਤੋਂ ਕੁਝ ਦਿਨ ਬਾਅਦ ਨਵੰਬਰ ਦੀ ਸ਼ੁਰੂਆਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਇਸੇ ਮਹੀਨੇ ਉਨ੍ਹਾਂ ਦੇ ਦਿਮਾਗ ਦੀ ਸਰਜਰੀ ਹੋਈ ਸੀ ਤੇ ਦੋ ਹਫ਼ਤੇ ਪਹਿਲਾਂ ਹੀ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਮਿਲੀ ਸੀ।

ਆਪਣੇ ਤੇਜ਼ ਤਰਾਰ ਖੇਡ ਕਾਰਨ ਦੁਨੀਆ ਭਰ ਦੇ ਫੁਟਬਾਲ ਪ੍ਰੇਮੀਆਂ ਦੇ ਚਹੇਤੇ ਮੈਰਾਡੋਨਾ ‘ਹੈਂਡ ਆਫ਼ ਗਾਡ’ ਦੇ ਨਾਂ ਨਾਲ ਮਸ਼ਹੂਰ ਸਨ। ਮੈਰਾਡੋਨਾ ਦੇ ਦੇਹਾਂਤ ‘ਤੇ ਦੁਨੀਆ ਭਰ ਦੇ ਦਿੱਗਜਾਂ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਮੈਰਾਡੋਨਾ ਨੂੰ ਦੁਨੀਆ ਦੇ ਮਹਾਨ ਫੁੱਟਬਾਲਰਾਂ ਵਿਚ ਸ਼ੁਮਾਰ ਕੀਤਾ ਜਾਂਦਾ ਹੈ। 1986 ਵਿਚ ਅਰਜਨਟੀਨਾ ਨੂੰ ਵਿਸ਼ਵ ਚੈਂਪੀਅਨ ਬਣਾਉਣ ‘ਚ ਮੈਰਾਡੋਨਾ ਦਾ ਵੱਡਾ ਹੱਥ ਰਿਹਾ ਸੀ। ਉਹ ਬੋਕਾ ਜੂਨੀਅਰਜ਼, ਨਾਪੋਲੀ ਤੇ ਬਾਰਸੀਲੋਨਾ ਲਈ ਕਲੱਬ ਫੁੱਟਬਾਲ ਖੇਡੇ ਸਨ।

ਦੁਨੀਆ ਭਰ ਵਿਚ ਉਨ੍ਹਾਂ ਦੇ ਬਹੁਤ ਪ੍ਰਸ਼ੰਸਕ ਰਹੇ ਹਨ। ਕ੍ਰਿਕਟ ਦਾ ਦੇਸ਼ ਹੋਣ ਦੇ ਬਾਵਜੂਦ ਭਾਰਤ ਵਿਚ ਉਨ੍ਹਾਂ ਦੇ ਚਾਹੁਣ ਵਾਲਿਆਂ ਦੀ ਗਿਣਤੀ ਲੱਖਾਂ ਵਿਚ ਹੈ। ਡਰੱਗਸ ਤੇ ਸ਼ਰਾਬ ਦੀ ਆਦਤ ਕਾਰਨ ਉਹ ਕਈ ਵਾਰ ਵਿਵਾਦਾਂ ਵਿਚ ਵੀ ਰਹੇ।

ਕੁਝ ਦਿਨ ਪਹਿਲਾਂ ਹੀ ਮੈਰਾਡੋਨਾ ਦਾ ਕੋਰੋਨਾ ਟੈਸਟ ਹੋਇਆ ਸੀ ਪਰ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ। ਹਾਲੇ ਕੁਝ ਹਫ਼ਤੇ ਪਹਿਲਾਂ ਹੀ 30 ਅਕਤੂਬਰ ਨੂੰ ਮੈਰਾਡੋਨਾ ਨੇ ਆਪਣਾ 60ਵਾਂ ਜਨਮ ਦਿਨ ਮਨਾਇਆ ਸੀ।

ਬੇਸ਼ਕ ਡਿਏਗੋ ਮੈਰਾਡੋਨਾ ਹੁਣ ਇਸ ਦੁਨੀਆ ਵਿਚ ਨਹੀਂ ਰਹੇ, ਪਰ ਫੁੱਟਬਾਲ ਪ੍ਰੇਮੀਆਂ ਦੇ ਦਿਲਾਂ ਵਿੱਚ ਉਹ ਹਮੇਸ਼ਾ ਜੀਊਂਦੇ ਰਹਿਣਗੇ।

ਅਲਵਿਦਾ ਡਿਏਗੋ ਮੈਰਾਡੋਨਾ ।।

Related News

ਸੇਂਟ ਲਾਰੈਂਸ ਮਾਰਕਿਟ ਵਿਖੇ ਦੁਕਾਨਾਂ ‘ਤੇ ਕੰਮ ਕਰਨ ਵਾਲੇ 6 ਕਰਮਚਾਰੀਆਂ ਦੀ ਕੋਵਿਡ 19 ਰਿਪੋਰਟ ਪਾਜ਼ੀਟਿਵ

Rajneet Kaur

ਵੈਸਟਜੈੱਟ ਏਅਰਲਾਈਨਜ਼ ਲਿਮਟਿਡ ਵੱਲੋਂ ਪਾਇਲਟਸ ਦੀ ਕੀਤੀ ਜਾ ਰਹੀ ਹੈ ਛਾਂਗੀ

Rajneet Kaur

ਚਾਰਲੀ ਕਲਾਰਕ ਨੇ ਸਸਕੈਟੂਨ ਦੇ ਮੇਅਰ ਵਜੋਂ ਦੁਬਾਰਾ ਜਿੱਤ ਕੀਤੀ ਹਾਲਿਸ

Rajneet Kaur

Leave a Comment