Channel Punjabi
Canada International News

ਅਮਰੀਕੀ ਵੀਜ਼ਾ ਵਿੱਚ ਗੜਬੜੀ ਰੋਕਣ ਲਈ ਲਾਗੂ ਕੀਤੇ ਗਏ ਨਵੇਂ ਨਿਯਮ

ਵੀਜ਼ਾ ਧੋਖਾਧੜੀ ਰੋਕਣ ਲਈ ਟਰੰਪ ਸਰਕਾਰ ਨੇ ਚੁੱਕੇ ਕਦਮ

USCIS ਨੀਤੀ ਦੇ ਡਿਪਟੀ ਡਾਇਰੈਕਟਰ ਜੋਸਫ ਅਡਲੋ ਬੋਲੇ,

ਅਮਰੀਕੀ ਕਰਮਚਾਰੀਆਂ ਤੇ ਕਾਰੋਬਾਰਾਂ ਦੇ ਹਿਤਾਂ ‘ਚ ਨਵਾਂ ਨਿਯਮ
ਰੁਜ਼ਗਾਰ-ਅਧਾਰਤ ਵੀਜ਼ਾ ਪ੍ਰੋਗਰਾਮਾਂ ‘ਚ ਕੀਤਾ ਗਿਆ ਵੱਡਾ ਸੁਧਾਰ

ਵਾਸ਼ਿੰਗਟਨ: ਟਰੰਪ ਪ੍ਰਸ਼ਾਸਨ ਨੇ ਐੱਚ-1 ਬੀ ਸਮੇਤ ਹੋਰ ਰੁਜ਼ਗਾਰ ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਤੇ ਧੋਖਾਧੜੀ ਨੂੰ ਰੋਕਣ ਲਈ ਕਈ ਕਦਮ ਚੁੱਕੇ ਹਨ। ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸ (USCIS ) ਦੇ ਅਧਿਕਾਰੀ ਨੇ ਸੰਸਦ ਮੈਂਬਰਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਐੱਚ-1 ਬੀ ਭਾਰਤ ਵਿਚ ਟੈਕਨਾਲੌਜੀ ਪੇਸ਼ੇਵਰਾਂ ਵਿੱਚ ਬਹੁਤ ਮਸ਼ਹੂਰ ਵਰਕ ਵੀਜ਼ਾ ਹੈ।

ਯੂਐਸਸੀਆਈਐਸ ਨੀਤੀ ਦੇ ਡਿਪਟੀ ਡਾਇਰੈਕਟਰ ਜੋਸਫ ਅਡਲੋ ਨੇ ਸੰਸਦ ਵਿੱਚ ਕਿਹਾ ਕਿ USCIS ਨੇ ਅਮਰੀਕਾ ਦੇ ਕਰਮਚਾਰੀਆਂ ਤੇ ਕਾਰੋਬਾਰਾਂ ਦੇ ਆਰਥਿਕ ਹਿੱਤਾਂ ਨੂੰ ਸੁਰੱਖਿਅਤ ਰੱਖਣ ਤੇ ਰੁਜ਼ਗਾਰ-ਅਧਾਰਤ ਵੀਜ਼ਾ ਪ੍ਰੋਗਰਾਮਾਂ ਦੀ ਦੁਰਵਰਤੋਂ ਤੇ ਧੋਖਾਧੜੀ ਨੂੰ ਰੋਕਣ ਲਈ ਨਿਯਮਾਂ, ਨੀਤੀ ਤੇ ਪ੍ਰਕ੍ਰਿਆ ਵਿੱਚ ਤਬਦੀਲੀਆਂ ਨੂੰ ਲਾਗੂ ਕੀਤਾ ਹੈ। ਇਨ੍ਹਾਂ ਚੋਂ ਸਭ ਤੋਂ ਪ੍ਰਮੁੱਖ ਇਹ ਹੈ ਕਿ ਐਚ-1 ਬੀ ਬਿਨੈਕਾਰਾਂ ਨੂੰ ਅਦਾਇਗੀ ਕਰਨੀ ਪਵੇਗੀ ਜੋ ਆਖਰਕਾਰ ਅਮਰੀਕੀ ਕਰਮਚਾਰੀਆਂ ਨੂੰ ਸਿਖਲਾਈ ਦੇਣ ਵਿਚ ਮਦਦ ਕਰੇਗੀ।


ਸੰਕੇਤਕ ਤਸਵੀਰ

ਐਡਲੋ ਨੇ ਅੱਗੇ ਕਿਹਾ ਕਿ ਟਰੰਪ ਪ੍ਰਸ਼ਾਸਨ ਨੇ ਇੱਕ ਯੂਐਸਸੀਆਈਐਸ ਐਚ-1 ਬੀ ਤੇ ਐਚ-2 ਬੀ ਧੋਖਾਧੜੀ ਦੀ ਰਿਪੋਰਟਿੰਗ ਆਨਲਾਈਨ ਟਿਪ ਫਾਰਮ ਦੇ ਨਾਲ-ਨਾਲ ਐਚ-1 ਬੀ ਕਰਮਚਾਰੀਆਂ ਲਈ ਪਟੀਸ਼ਨਾਂ ਦੇਣ ਵਾਲੇ ਮਾਲਕਾਂ ਬਾਰੇ ਜਨਤਾ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਇੱਕ ਐਚ-1 ਬੀ ਮਾਲਕ ਡੇਟਾ ਹੱਬ ਵੀ ਤਿਆਰ ਕੀਤਾ ਹੈ।

Related News

ਕਿਊਬਿਕ ਸ਼ਹਿਰ ‘ਚ ਚਾਕੂਬਾਜ਼ੀ ਦੀ ਘਟਨਾ,2 ਦੀ ਮੌਤ

Vivek Sharma

BIG BREAKING BC ELECTIONS: ਵੋਟਿੰਗ ਦਾ ਕੰਮ ਹੋਇਆ ਮੁਕੰਮਲ, ਹੁਣ ਨਤੀਜਿਆਂ ਦਾ ਇੰਤਜ਼ਾਰ

Vivek Sharma

ਓਂਟਾਰੀਓ ਹਸਪਤਾਲ ਐਸੋਸੀਏਸ਼ਨ ਨੇ ਐਤਵਾਰ ਨੂੰ ਜਾਰੀ ਕੀਤੀ ਚਿਤਾਵਨੀ, ਕੋਵਿਡ 19 ਕੇਸਾਂ ‘ਚ 200 ਫੀਸਦੀ ਹੋਇਆ ਵਾਧਾ

Rajneet Kaur

Leave a Comment

[et_bloom_inline optin_id="optin_3"]