channel punjabi
International News USA

ਅਮਰੀਕੀ ਐਕਸ਼ਨ ‘ਤੇ ਰੂਸ ਦਾ ਰਿਐਕਸ਼ਨ : ਰੂਸ ਨੇ ਅਮਰੀਕਾ ਦੇ 10 ਡਿਪਲੋਮੈਟਾਂ ਨੂੰ ਕੱਢਿਆ,8 ਸੀਨੀਅਰ ਅਧਿਕਾਰੀਆਂ ਨੂੰ ਕੀਤਾ ਬਲੈਕਲਿਸਟ

ਅਮਰੀਕਾ ਵਲੋਂ ਰੂਸ ਦੇ ਡਿਪਲੋਮੈਟਾਂ ਖਿਲਾਫ ਕੀਤੀ ਕਾਰਵਾਈ ਤੋਂ ਬਾਅਦ ਰੂਸ ਨੇ ਵੀ ਪਲਟਵਾਰ ਕੀਤਾ ਹੈ । ਅਮਰੀਕੀ ਕਾਰਵਾਈ ਦੇ ਜਵਾਬ ‘ਚ ਰੂਸ ਨੇ ਵੀ ਅਮਰੀਕਾ ਦੇ 10 ਡਿਪਲੋਮੈਟਾਂ ਨੂੰ ਕੱਢ ਦਿੱਤਾ ਹੈ ਅਤੇ 8 ਸੀਨੀਅਰ ਅਧਿਕਾਰੀਆਂ ਨੂੰ ਬਲੈਕਲਿਸਟ ਕਰ ਦਿੱਤਾ ਹੈ। ਰੂਸ ਨੇ ਜਿਨ੍ਹਾਂ ਲੋਕਾਂ ਦੇ ਦਾਖਲ ‘ਤੇ ਪਾਬੰਦੀ ਲਾਈ ਹੈ ਉਨ੍ਹਾਂ ‘ਚ FBI ਦੇ ਨਿਰਦੇਸ਼ਕ ਤੇ ਅਮਰੀਕਾ ਦੇ ਅਟਾਰਨੀ ਜਨਰਲ ਵੀ ਸ਼ਾਮਲ ਹਨ। ਇਸ ਤੋਂ ਪਹਿਲਾਂ ਵੀਰਵਾਰ ਨੂੰ ਅਮਰੀਕਾ ਨੇ ਰੂਸ ਖਿਲਾਫ਼ ਪਾਬੰਦੀਆਂ ਦਾ ਐਲਾਨ ਕਰਦੇ ਹੋਏ 10 ਰੂਸੀ ਡਿਪਲੋਮੈਟਾਂ ਨੂੰ ਕੱਢ ਦਿੱਤਾ ਸੀ।

ਲੰਮੇ ਸਮੇਂ ਬਾਅਦ ਦੁਨੀਆ ਦੇ ਦੋ ਵੱਡੇ ਤਾਕਤਵਰ ਦੇਸ਼ਾਂ ਦਰਮਿਆਨ ਜ਼ਬਰਦਸਤ ਤਨਾਅ ਵਾਲੀ ਸਥਿਤੀ ਬਣ ਚੁੱਕੀ ਹੈ। ਅਮਰੀਕੀ ਰਾਸ਼ਟਰਪਤੀ Joe Biden ਵਲੋਂ ਕੀਤੀ ਕਾਰਵਾਈ ਨੂੰ ਰੂਸੀ ਰਾਸ਼ਟਰਪਤੀ ਬਲਾਦੀਮਿਰ ਪੁਤਿਨ ਨੇ ਇੱਜ਼ਤ ਦਾ ਸਵਾਲ ਬਣਾ ਲਿਆ ਹੈ। ਰੂਸ ਦੇ ਵਿਦੇਸ਼ ਮੰਤਰਾਲੇ ਵੱਲੋਂ ਤਿੱਖੇ ਬਿਆਨ ਜਾਰੀ ਕੀਤੇ ਗਏ ਹਨ। ਰੂਸ ਨੇ ਅਮਰੀਕਾ ਦੇ ਉਨ੍ਹਾਂ ਅਧਿਕਾਰੀਆਂ ਦੀ ਲਿਸਟ ਜਾਰੀ ਕੀਤੀ ਹੈ ਜਿਹਨਾਂ ਤੇ ਪ੍ਰਤਿਬੰਧ ਲਗਾਇਆ ਗਿਆ ਹੈ

ਦੋਹਾਂ ਦੇਸ਼ਾਂ ਦਰਮਿਆਨ ਪੈਦਾ ਹੋਏ ਤਨਾਅ ਦੇ ਕਈ ਵੱਡੇ ਕਾਰਨ ਹਨ । ਤਣਾਅ ਦੀ ਪਹਿਲੀ ਵਜ੍ਹਾ ਇਹ ਹੈ ਕਿ ਰੂਸ ਯੂਕਰੇਨ ਦੀ ਸਰਹੱਦ ‘ਤੇ ਆਪਣੇ ਫੌਜੀਆਂ ਨੂੰ ਜਮ੍ਹਾ ਕਰ ਰਿਹਾ ਹੈ। ਅਮਰੀਕਾ ਨੂੰ ਇਹ ਗੱਲ ਪਸੰਦ ਨਹੀਂ ਤੇ ਜਵਾਬ ‘ਚ ਉਸ ਨੇ ਵੀ ਰੂਸ ਨੂੰ ਚਿਤਾਵਨੀ ਦਿੰਦੇ ਹੋਏ ਕਾਲੇ ਸਾਗਰ ‘ਚ ਆਪਣੇ ਲੜਾਕੂ ਜੰਗੀ ਬੇੜੇ ਭੇਜੇ ਦਿੱਤੇ ਹਨ। ਇਸ ਤੋਂ ਬਾਅਦ ਰੂਸ ਵਲੋਂ ਅਮਰੀਕਾ ਖਿਲਾਫ ਤਲ਼ਖ ਬਿਆਨ ਜਾਰੀ ਕੀਤੇ ਗਏ ਹਨ।

ਇਸ ਤੋਂ ਇਲਾਵਾ ਅਮਰੀਕਾ ਨੂੰ ਸ਼ੱਕ ਹੈ ਕਿ ਰੂਸ ਉਨ੍ਹਾਂ ਦੇ ਦੇਸ਼ ਦੇ ਹਿੱਤਾਂ ਖ਼ਿਲਾਫ਼ ਕੰਮ ਕਰ ਰਿਹਾ ਹੈ। ਡਿਪਲੋਮੈਟਾਂ ਨੂੰ ਕੱਢਣ ‘ਤੇ ਅਮਰੀਕਾ ਦਾ ਕਹਿਣਾ ਸੀ ਕਿ ਉਸ ਨੇ ਇਹ ਕਦਮ ਰੂਸ ਦੀ ਹਾਨੀਕਾਰਕ ਵਿਦੇਸ਼ੀ ਗਤੀਵਿਧੀਆਂ ਦੀ ਰੋਕਥਾਮ ਲਈ ਚੁੱਕਿਆ ਹੈ। ਅਮਰੀਕਾ ਦਾ ਦੋਸ਼ ਹੈ ਕਿ ਪਿਛਲੇ ਸਾਲ ਸੋਲਰਵਿਨਡਸ ਦੀ ਵੱਡੀ ਹੈਕਿੰਗ ਦੇ ਪਿੱਛੇ ਰੂਸੀ ਖੁਫੀਆ ਏਜੰਸੀਆਂ ਦਾ ਹੱਥ ਸੀ।

ਇੱਕ ਵੱਡੀ ਵਜ੍ਹਾ ਅਮਰੀਕੀ ਸਿਆਸਤ ਵਿੱਚ ਰੂਸ ਦੀ ਦਖਲਅੰਦਾਜ਼ੀ ਹੈ। ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ‘ਚ ਸਿੱਧੇ ਜਾਂ ਅਸਿੱਧੇ ਤੌਰ ਤੇ ਰੂਸ ਦੀ ਦਖਲਅੰਦਾਜ਼ੀ ਸਾਹਮਣੇ ਆਉਂਦੀ ਰਹੀ ਹੈ । ਅਮਰੀਕੀ ਖੁਫੀਆ ਰਿਪੋਰਟਾਂ ਅਨੁਸਾਰ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ‌ ਪੱਖ ਵਿੱਚ ਹਵਾ ਬਣਾਉਣ ਲਈ ਰੂਸ ਨੇ ਯੋਜਨਾਬੱਧ ਤਰੀਕੇ ਨਾਲ ਇਸ ਨੂੰ ਅੰਜਾਮ ਦਿੱਤਾ ਸੀ। ਇਸ ਵਾਰ ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਵੀ ਇਹ ਮੁੱਦਾ ਸੁਰਖੀਆਂ ਵਿਚ ਰਿਹਾ ।

ਉਧਰ ਅਮਰੀਕਾ ਨੂੰ ਇਹ ਵੀ ਸ਼ੱਕ ਹੈ ਕਿ ਅਫ਼ਗ਼ਾਨਿਸਤਾਨ ਵਿੱਚ ਤਾਲੀਬਾਨ ਨੂੰ ਰੂਸ ਨੇ ਵੱਡੀ ਫੰਡਿੰਗ ਕੀਤੀ, ਅਜਿਹਾ ਤਾਲੀਬਾਨ ਨੂੰ ਅਮਰੀਕੀ ਫ਼ੌਜਾਂ ਉੱਤੇ ਹਮਲਾ ਕਰਨ ਲਈ ਕੀਤਾ ਗਿਆ। ਰੂਸ ਦੇ ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਤੇ ਬਿਆਨ ਵੀ ਜਾਰੀ ਕੀਤਾ ਹੈ ਅਤੇ ਅਮਰੀਕਾ ਤੋਂ ਇਸ ਸਬੰਧ ਵਿੱਚ ਤੱਥ ਪੇਸ਼ ਕਰਨ ਲਈ ਕਿਹਾ ਹੈ।

ਰੂਸ ਦੇ ਵਿਦੇਸ਼ ਮੰਤਰਾਲੇ ਦੀ ਨੁਮਾਇੰਦਾ ਮਾਰੀਆ ਜ਼ਖਾਰੋਵਾ ਨੇ ਇਸ ਬਾਰੇ ਟਵੀਟ ਕਰਦੇ ਹੋਏ ਅਮਰੀਕਾ ਤੋਂ ਤੱਥ ਪੇਸ਼ ਕਰਨ ਲਈ ਕਿਹਾ ਹੈ।

ਜ਼ਖਾਰੋਵਾ ਨੇ ਲਿਖਿਆ ਹੈ,”ਅਸੀਂ ਵ੍ਹਾਈਟ ਹਾਊਸ ਦੇ ਦੋਸ਼ਾਂ ਨੂੰ ਨੋਟ ਕੀਤਾ ਕਿ ਰੂਸ ਨੇ ਤਾਲਿਬਾਨ ਨੂੰ ਅਫਗਾਨਿਸਤਾਨ ਵਿਚ ਅਮਰੀਕੀ ਸੈਨਿਕਾਂ ਦੀ ਹੱਤਿਆ ਦੇ ਬਦਲੇ ਭੁਗਤਾਨ ਕੀਤਾ ਸੀ। ਅਸੀਂ ਮੰਗ ਕਰਦੇ ਹਾਂ ਕਿ ਯੂ.ਐਸ. ਠੋਸ ਤੱਥ ਮੁਹੱਈਆ ਕਰਵਾਏ, ਜੋ ਇਹ ਅਜਿਹੇ ਬੇ-ਬੁਨਿਆਦ ਬਿਆਨ ਦੇਣ ਲਈ ਵਰਤੇ ਗਏ ਹਨ।”

ਇਹ ਵੱਖਰੀ ਗੱਲ ਹੈ ਕਿ ਤਣਾਅ ਦੌਰਾਨ ਇਸੇ ਹਫ਼ਤੇ ਅਮਰੀਕੀ ਰਾਸ਼ਟਰਪਤੀ Joe Biden ਨੇ ਰੂਸੀ ਰਾਸ਼ਟਰਪਤੀ ਪੁਤਿਨ ਨਾਲ ਇਕ ਸਿਖਰ ਬੈਠਕ ਕਰਨ ਦੀ ਪੇਸ਼ਕਸ਼ ਰੱਖੀ ਸੀ। ਫਿਲਹਾਲ ਦੁਨੀਆ ਦੇ ਦੋ ਵੱਡੇ ਤਾਕਤਵਰ ਦੇਸ਼ਾਂ ਦਰਮਿਆਨ ਪੈਦਾ ਹੋਇਆ ਤਣਾਅ ਠੰਡਾ ਹੁੰਦਾ ਨਜ਼ਰ ਨਹੀਂ ਆ ਰਿਹਾ ।

Related News

ਕੈਨੇਡਾ ‘ਚ ਮੱਧਕਾਲੀ ਚੋਣਾਂ ਦੀ ਤਿਆਰੀ, ਜਸਟਿਨ ਟਰੂਡੋ ਨੇ ਦਿੱਤੇ ਸੰਕੇਤ

Vivek Sharma

ਇਨਫ੍ਰਾਸਟਕਚਰ ਅਤੇ ਕਮਿਊਨਟੀਜ਼ ਵਿਭਾਗ ਦੀ ਫੈਡਰਲ ਮਿਨਿਸਟਰ ਮੇਕੈਨਾ ਨੇ ਬਰੈਂਪਟਨ ‘ਚ ਚਾਰ ਟ੍ਰਾਂਜਿਟ ਪ੍ਰੋਜੈਕਟਾਂ ਲਈ 45.3 ਮਿਲੀਅਨ ਡਾਲਰ ਦਾ ਕੀਤਾ ਐਲਾਨ

Rajneet Kaur

Joe Biden ਨੇ ਕਸ਼ਮੀਰ ਮੂਲ ਦੀ ਇੱਕ ਹੋਰ ਮਹਿਲਾ ‘ਸਮੀਰਾ ਫਾਜ਼ਲੀ’ ਨੂੰ ਦਿੱਤੀ ਅਹਿਮ ਜ਼ਿੰਮੇਵਾਰੀ

Vivek Sharma

Leave a Comment