Channel Punjabi
Canada International News North America Shows Sticky

ਅਮਰੀਕਾ ਸਰਕਾਰ ਨੂੰ ਵਿਦਿਆਰਥੀਆਂ ਦੀ ਅਪੀਲ, ਨਵੇਂ ਨਿਯਮਾਂ ਨੂੰ ਕਰੋ ਨਰਮ

ਨਿਯਮਾਂ ਵਿਚ ਤਬਦੀਲੀ ਕਾਰਨ ਖੜਾ ਹੋਇਆ ਸੰਕਟ

ਲੱਖਾਂ ਭਾਰਤੀ ਵਿਦਿਆਰਥੀਆਂ ਨੂੰ ਛੱਡਣਾ ਪਵੇਗਾ ਅਮਰੀਕਾ !

ਵਾਸ਼ਿੰਗਟਨ : ਹਾਲ ਹੀ ਵਿਚ ਅਮਰੀਕਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਸਬੰਧੀ ਨਿਯਮਾਂ ਵਿੱਚ ਬਦਲਾਅ ਕੀਤਾ ਗਿਆ, ਜਿਸ ਤੋਂ ਬਾਅਦ ਵਿਦਿਆਰਥੀਆਂ ਲਈ ਨਵਾਂ ਸੰਕਟ ਖੜ੍ਹਾ ਹੋ ਗਿਆ। ਨਿਯਮਾਂ ਵਿਚ ਤਬਦੀਲੀ ਕਾਰਨ ਭਾਰਤੀ ਵਿਦਿਆਰਥੀ ਵੀ ਕਾਫੀ ਪ੍ਰਭਾਵਿਤ ਹੋਏ ਹਨ। ਭਾਰਤ ਵੱਲੋਂ ਅਮਰੀਕਾ ਨੂੰ ਵੀਜ਼ਾ ਸਬੰਧੀ ਉਸ ਨਿਯਮ ਨੂੰ ਲੈ ਕੇ ਫਿਰ ਤੋਂ ਵਿਚਾਰ ਕਰਨ ਦੀ ਅਪੀਲ ਕੀਤੀ ਹੈ ਜਿਸ ਦੇ ਚੱਲਦੇ ਲੱਖਾਂ ਭਾਰਤੀ ਵਿਦਿਆਰਥੀਆਂ ਸਾਹਮਣੇ ਅਮਰੀਕਾ ਛੱਡਣ ਦਾ ਸੰਕਟ ਪੈਦਾ ਹੋ ਗਿਆ ਹੈ।

ਅਮਰੀਕੀ ਇਮੀਗ੍ਰੇਸ਼ਨ ਸੇਵਾ ਨੇ ਇਸ ਹਫਤੇ ਐਲਾਨ ਕੀਤਾ ਹੈ ਕਿ ਉਨਾਂ ਵਿਦੇਸ਼ੀ ਵਿਦਿਆਰਥੀਆਂ ਨੂੰ ਦੇਸ਼ ਵਿਚ ਰਹਿਣ ਦੀ ਇਜਾਜ਼ਤ ਨਹੀਂ ਹੋਵੇਗੀ ਜਿਨ੍ਹਾਂ ਦੀ ਯੂਨੀਵਰਸਿਟੀ ਆਪਣੀਆਂ ਸਾਰੀਆਂ ਕਲਾਸਾਂ ਨੂੰ ਆਨਲਾਈਨ ਮੋਡ ਵਿਚ ਕਰਾਵੇਗੀ। ਸਿਰਫ ਕਲਾਸਰੂਮ ਟੀਚਿੰਗ ਅਤੇ ਇਨ-ਪਰਸਨ ਟਿਊਸ਼ਨ ਲੈਣ ਵਾਲੇ ਵਿਦਿਆਰਥੀਆਂ ਨੂੰ ਅਮਰੀਕਾ ਵਿਚ ਰਹਿਣ ਦੀ ਇਜਾਜ਼ਤ ਹੋਵਗੀ।ਉਥੇ

ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ਼੍ਰੀਵਾਸਤਵ ਨੇ ਆਖਿਆ ਕਿ ਟਰੰਪ ਪ੍ਰਸ਼ਾਸਨ ਨੇ ਇਸ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਕਿ ਦੇਸ਼ਾਂ ਵਿਚਾਲੇ ਸਬੰਧ ਬਣਾਉਣ ਵਿਚ ਐਜ਼ੂਕੇਸ਼ਨ ਐਕਸਚੇਂਜ਼ ਅਤੇ ਲੋਕਾਂ ਦੇ ਆਪਸੀ ਸਬੰਧਾਂ ਦੀ ਭੂਮਿਕਾ ਹੁੰਦੀ ਹੈ।

ਅਮਰੀਕੀ ਸਰਕਾਰ ਦੇ ਇਸ ਫੈਸਲੇ ਦਾ ਅਮਰੀਕੀ ਅਕਾਦਮਿਕ ਜਗਤ ਵਿਚ ਵੀ ਵਿਰੋਧ ਹੋ ਰਿਹਾ ਹੈ। ਬੀਤੇ ਦਿਨੀਂ ਹਾਰਵਰਡ ਅਤੇ ਮੈਸਾਚੂਟਸ ਇੰਸਟੀਚਿਊਟ ਆਫ ਤਕਨਾਲੋਜੀ ਨੇ ਸਰਕਾਰ ਦੇ ਫੈਸਲੇ ਨੂੰ ਅਦਾਲਤ ਵਿਚ ਚੁਣੌਤੀ ਦਿੱਤੀ ਹੈ। ਦੱਸ ਦਈਏ ਕਿ ਪੂਰੀ ਦੁਨੀਆ ਤੋਂ ਲੱਖਾਂ ਦੀ ਗਿਣਤੀ ਵਿਚ ਵਿਦਿਆਰਥੀ ਅਮਰੀਕਾ ਵਿਚ ਪੱੜਣ ਆਉਂਦੇ ਹਨ। ਅਮਰੀਕਾ ਵੱਲੋਂ ਇਹ ਫੈਸਲਾ ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਦੇਖਦੇ ਹੋਏ ਲਿਆ ਗਿਆ ਹੈ।
ਫ਼ਿਲਹਾਲ ਭਾਰਤ ਸਮੇਤ ਹੋਰਨਾਂ ਦੇਸ਼ਾਂ ਦੇ ਵਿਦਿਆਰਥੀਆਂ ਦੀ ਮੰਗ ਹੈ ਕਿ ਅਮਰੀਕਾ ਉਨ੍ਹਾਂ ਦਾ ਕੋਰਸ ਪੂਰਾ ਹੋਣ ਤਕ ਉਥੇ ਰੁਕਣ ਦੀ ਆਗਿਆ ਦੇਵੇ
ਤਾਂ ਜੋ ਉਹ ਉਥੇ ਰਹਿ ਕੇ ਆਪਣੀ ਪੜ੍ਹਾਈ ਪੂਰੀ ਕਰ ਸਕਣ ।

Related News

ਆਹ ਚੱਕੋ! ਕਾਂਗਰਸ ਦੇ ਦੋ ਵੱਡੇ ਲੀਡਰ ਹੋਏ ਕੈਪਟਨ ਤੋਂ ਨਰਾਜ਼! ਕਰਤੀ ਬਗ਼ਾਵਤ! ਸਿੱਧੂ ਨਾਲ ਮਿਲਕੇ ਕਰਨਗੇ 2022 ਦੀ ਤਿਆਰੀ?

Rajneet Kaur

ਸਸਕੈਚਵਨ ਸੂਬਾਈ ਸਰਕਾਰ ਨੇ ਸਸਕੈਟੂਨ ਟ੍ਰਾਈਬਲ ਕੌਂਸਲ ਨਾਲ ਪਾਇਲਟ ਪ੍ਰਾਜੈਕਟ ਨੂੰ ਵਾਧੂ ਫੰਡਿੰਗ ਨਾਲ ਵਧਾਇਆ

Rajneet Kaur

ਨਿਊਜ਼ੀਲੈਂਡ ਨੇ ਭਾਰਤੀਆਂ ਦੇ ਆਉਣ ’ਤੇ 11 ਤੋਂ 28 ਅਪ੍ਰੈਲ ਤਕ ਲਾਈ ਰੋਕ

Vivek Sharma

Leave a Comment

[et_bloom_inline optin_id="optin_3"]