Channel Punjabi
International News North America

ਅਮਰੀਕਾ ਵਿੱਚ ਨਹੀਂ ਰੁਕ ਰਿਹਾ ਕੋਰੋਨਾ ਕਾਰਨ ਮਰਨ ਵਾਲਿਆਂ ਦਾ ਸਿਲਸਿਲਾ , ਕਈ ਸੂਬੇ ਹਾਲੇ ਵੀ ਕੋਰੋਨਾ ਦੀ ਗ੍ਰਿਫ਼ਤ ਵਿੱਚ !

ਅਮਰੀਕਾ ਵਿੱਚ ਕੋਰੋਨਾ ਸੰਕਟ ਦੀ ਘੜੀ ਹੋਈ ਹੋਰ ਔਖੀ !

ਕਈ ਸੂਬਿਆਂ ਵਿਚ ਹੁਣ ਵੀ ਕੋਰੋਨਾ ਦੀ ਦਹਿਸ਼ਤ

ਕੈਲੀਫੋਰਨੀਆ,ਫਲੋਰੀਡਾ ਅਤੇ ਟੈਕਸਸ ਸੂਬਿਆਂ ‘ਚ ਕੋਰੋਨਾ ਦਾ ਘਾਤਕ ਰੂਪ ਜਾਰੀ

ਪਿਛਲੇ ਦੋ ਦਿਨਾਂ ਵਿਚ ਤੇਜੀ ਨਾਲ਼ ਵਧੇ ਕੋਰੋਨਾ ਦੇ ਮਾਮਲੇ

ਲੋਕਾਂ ਨੂੰ ਕੋਰੋਨਾ ਵੈਕਸੀਨ ਦੀ ਬੇਸਬਰੀ ਨਾਲ ਉਡੀਕ

ਵਾਸ਼ਿੰਗਟਨ : ਕੋਰੋਨਾ ਮਹਾਮਾਰੀ ਦਾ ਪ੍ਰਭਾਵ ਅੱਜ ਵੀ ਅਮਰੀਕਾ ਵਿਚ ਉਨੀਂ ਹੀ ਤੇਜ਼ੀ ਨਾਲ ਫੈਲ ਰਿਹਾ ਹੈ ਜਿਹਨਾਂ ਅੱਜ ਤੋਂ ਕਰੀਬ 2 ਮਹੀਨੇ ਪਹਿਲਾਂ ਸੀ । ਕੋਰੋਨਾ ਮਹਾਮਾਰੀ ਨੂੰ ਰੋਕਣ ਵਾਸਤੇ ਸਰਕਾਰਾਂ ਅਤੇ ਪ੍ਰਸ਼ਾਸਨ ਦੇ ਸਾਰੇ ਉਪਰਾਲੇ ਅਸਫ਼ਲ ਸਾਬਤ ਹੋ ਰਹੇ ਨੇ, ਜਿਸ ਕਾਰਨ ਆਮ ਲੋਕਾਂ ਵਿੱਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ।

ਅਮਰੀਕਾ ਦੇ ਕੈਲੀਫੋਰਨੀਆ ਅਤੇ ਫਲੋਰੀਡਾ ਸੂਬਿਆਂ ‘ਚ ਇਸ ਖ਼ਤਰਨਾਕ ਵਾਇਰਸ ਕਾਰਨ ਸੰਕਟ ਹੋਰ ਡੂੰਘਾ ਹੋ ਗਿਆ ਹੈ। ਇਨ੍ਹਾਂ ਦੋਹੇ ਸੂਬਿਆਂ ‘ਚ ਹਾਲ ਹੀ ਦੇ ਦਿਨਾਂ ਵਿਚ ਰੋਜ਼ਾਨਾ ਰਿਕਾਰਡ ਗਿਣਤੀ ‘ਚ ਕੋਰੋਨਾ ਪੀੜਤ ਦਮ ਤੋੜ ਰਹੇ ਹਨ। ਇਸ ਨਾਲ ਦੁਨੀਆ ਦੇ ਇਸ ਸਭ ਤੋਂ ਤਾਕਤਵਰ ਦੇਸ਼ ਵਿੱਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ ਇਕ ਲੱਖ 57 ਹਜ਼ਾਰ 286 ਤੋਂ ਜ਼ਿਆਦਾ ਹੋ ਗਈ ਹੈ ਜਦਕਿ ਹੁਣ ਤਕ 47 ਲੱਖ 36 ਹਜ਼ਾਰ ਤੋਂ ਜ਼ਿਆਦਾ ਲੋਕ ਇਸ ਘਾਤਕ ਵਾਇਰਸ ਦੀ ਲਪੇਟ ਵਿਚ ਆ ਕੇ ਕੋਰੋਨਾ ਪ੍ਰਭਾਵਿਤ ਹੋ ਚੁੱਕੇ ਹਨ।

ਗੱਲ ਜੇਕਰ ਅੰਕੜਿਆਂ ਦੀ ਕਰੀਏ ਤਾ ਸ਼ੁੱਕਰਵਾਰ ਨੂੰ ਫਲੋਰੀਡਾ ‘ਚ 257 ਅਤੇ ਕੈਲੀਫੋਰਨੀਆ ‘ਚ 208 ਪੀੜਤਾਂ ਦੀ ਜਾਨ ਗਈ। ਸ਼ਨਿੱਚਰਵਾਰ ਨੂੰ
ਫਲੋਰੀਡਾ ‘ਚ 177 ਅਤੇ ਕੈਲੀਫੋਰਨੀਆ ‘ਚ 87 ਪੀੜਤਾਂ ਦੀ ਜਾਨ ਗਈ।

ਫਲੋਰੀਡਾ ‘ਚ ਲਗਾਤਾਰ ਚੌਥੇ ਦਿਨ ਸਭ ਤੋਂ ਜ਼ਿਆਦਾ ਮਰੀਜ਼ਾਂ ਦੀ ਮੌਤ ਹੋਈ ਜਦਕਿ ਕੈਲੀਫੋਰਨੀਆ ‘ਚ ਇਸ ਹਫ਼ਤੇ ਦੂਜੀ ਵਾਰ ਸਭ ਤੋਂ ਵੱਧ ਪੀੜਤਾਂ ਨੇ ਦਮ ਤੋੜਿਆ ਹੈ। ਮਿਸੀਸਿਪੀ, ਮੋਂਟਾਨਾ ਅਤੇ ਨੇਵਾਦਾ ਸੂਬਿਆਂ ਵਿਚ ਵੀ ਮਰਨ ਵਾਲਿਆਂ ਦੀ ਗਿਣਤੀ ‘ਚ ਰਿਕਾਰਡ ਵਾਧਾ ਦਰਜ ਕੀਤਾ ਗਿਆ ਹੈ। ਇਸ ਕਾਰਨ ਅਮਰੀਕਾ ‘ਚ ਜੁਲਾਈ ਦੌਰਾਨ ਕੁਲ 25 ਹਜ਼ਾਰ ਤੋਂ ਵੱਧ ਮੌਤਾਂ ਹੋਈਆਂ ਜਦਕਿ ਇਸ ਸਮੇਂ ਦੌਰਾਨ ਕਰੀਬ 18 ਲੱਖ 70 ਹਜ਼ਾਰ ਲੋਕ ਕੋਰੋਨਾ ਤੋਂ ਪ੍ਰਭਾਵਿਤ ਪਾਏ ਗਏ। ਜੁਲਾਈ ‘ਚ ਅਮਰੀਕਾ ‘ਚ ਮਿਲੇ ਕੁਲ ਨਵੇਂ ਮਾਮਲਿਆਂ ਵਿੱਚੋਂ ਤਿੰਨ ਲੱਖ 10 ਹਜ਼ਾਰ ਇਕੱਲੇ ਫਲੋਰੀਡਾ ‘ਚ ਮਿਲੇ ਸਨ। ਕਰੀਬ ਏਨੇ ਹੀ ਮਾਮਲੇ ਕੈਲੀਫੋਰਨੀਆ ‘ਚ ਮਿਲੇ ਸਨ ਜਦਕਿ ਟੈਕਸਾਸ ‘ਚ ਤਕਰੀਬਨ ਦੋ ਲੱਖ 60 ਹਜ਼ਾਰ ਨਵੇਂ ਮਰੀਜ਼ ਮਿਲੇ ਸਨ। ਇਹ ਤਿੰਨੋਂ ਸੂਬੇ ਮਹਾਮਾਰੀ ਦੇ ਨਵੇਂ ਕੇਂਦਰ ਵਜੋਂ ਉਭਰੇ ਹਨ। ਇਨ੍ਹਾਂ ਦੇ ਇਲਾਵਾ ਪਿਛਲੇ ਮਹੀਨੇ ਅਲਬਾਮਾ, ਅਲਾਸਕਾ, ਐਰੀਜ਼ੋਨਾ, ਸਾਊਥ ਕੈਰੋਲੀਨਾ, ਅਰਕਾਂਸਸ, ਓਰੇਗਨ, ਵੈਸਟ ਵਰਜੀਨੀਆ, ਜਾਰਜੀਆ, ਹਵਾਈ, ਟੈਨੇਸੀ, ਮਿਸੀਸਿਪੀ, ਮੋਂਟਾਨਾ ਅਤੇ ਨੇਵਾਦਾ ‘ਚ ਵੀ ਪੀੜਤਾਂ ਦੀ ਗਿਣਤੀ ਦੋਗੁਣੀ ਹੋ ਗਈ। ਅਮਰੀਕਾ ‘ਚ 16 ਜੁਲਾਈ ਨੂੰ ਇਕ ਦਿਨ ਵਿਚ ਰਿਕਾਰਡ 77 ਹਜ਼ਾਰ ਨਵੇਂ ਮਾਮਲੇ ਸਾਹਮਣੇ ਆਏ ਸਨ।

ਫ਼ਿਲਹਾਲ ਅੱਜ ਵੀ ਲੋਕਾਂ ਨੂੰ ਉਸ ਦਿਨ ਦਾ ਇੰਤਜਾਰ ਹੈ ਜਦੋਂ ਵਿਸ਼ਵ ਸਿਹਤ ਸੰਗਠਨ ਐਲਾਨ ਕਰੇਗਾ ਕਿ ਕੋਰੋਨਾ ਵਾਇਰਸ ਵੈਕਸੀਨ ਲੱਭ ਲਈ ਗਈ ਹੈ। ਸੰਕਟ ਦੀ ਇਸ ਘੜੀ ਵਿਚ ਆਮ ਲੋਕਾਂ ਨੂੰ ਇਹ ਸਮਝ ਨੀ ਆ ਰਿਹਾ ਹੈ ਕਿ ਉਨ੍ਹਾਂ ਤੋਂ ਜੇਕਰ ਕੋਈ ਗਲਤੀ ਹੋਈ ਹੈ ਤਾਂ ਉਹ ਕਿੱਥੇ ਹੋਈ ਹੈ । ਵੇਖਣਾ ਹੋਵੇਗਾ ਕਿ ਕੋਰੋਨਾ ਮਹਾਮਾਰੀ ਦੇ ਖਾਤਮੇ ਅਤੇ ਇਸ ਤੋਂ ਬਚਾਅ ਲਈ ਕਿੰਨੀ ਜਲਦੀ ਐਲਾਨ ਕੀਤਾ ਜਾ ਸਕਦਾ ਹੈ।

Related News

ਟਰੂਡੋ ਨੇ ਨਾਗਰਿਕਾਂ ਦੀ ਰੱਖਿਆ ਲਈ, ਬੀਜਿੰਗ ਅੱਗੇ ਝੁਕਣ ਤੋਂ ਕੀਤਾ ਇਨਕਾਰ

team punjabi

BIG BREAKING : ਕੈਨੇਡਾ ਨੇ ਭਾਰਤ ਅਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਉਡਾਨਾਂ ‘ਤੇ 30 ਦਿਨਾਂ ਲਈ ਲਗਾਈ ਪਾਬੰਦੀ

Vivek Sharma

SHA ਨੇ ਪ੍ਰਿੰਸ ਐਲਬਰਟ ਦੇ ਨੌਂ ਕਾਰੋਬਾਰਾਂ ‘ਤੇ ਸੰਭਾਵਤ ਕੋਵਿਡ-19 ਐਕਸਪੋਜਰ ਦੀ ਜਾਰੀ ਕੀਤੀ ਚਿਤਾਵਨੀ

Rajneet Kaur

Leave a Comment

[et_bloom_inline optin_id="optin_3"]