channel punjabi
International News North America

ਅਮਰੀਕਾ ਵਿਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਜੋਅ ਬਾਇਡਨ ਨੇ ਕਾਰਵਾਈ ਦੇ ਦਿੱਤੇ ਆਦੇਸ਼

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਵ੍ਹਾਈਟ ਹਾਊਸ ਵਿਚ ਸਧਾਰਨ ਜਿਹੇ ਪ੍ਰੋਗਰਾਮ ਦਾ ਆਯੋਜਨ ਕਰ ਕੇ ਅਮਰੀਕਾ ਵਿਚ ਬੰਦੂਕ ਹਿੰਸਾ ਦੀ ਸਮੱਸਿਆ ਨਾਲ ਨਜਿੱਠਣ ਲਈ ਕਈ ਸਰਕਾਰੀ ਕਾਰਵਾਈਆਂ ਦੀ ਘੋਸ਼ਣਾ ਕੀਤੀ। ਬਾਇਡਨ ਨੇ ਇਸ ਸਮੱਸਿਆ ਨੂੰ ਮਹਾਮਾਰੀ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹੋਣ ਵਾਲੀ ਸ਼ਰਮਿੰਦਗੀ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਇਕ ਕਾਰਨ ਕਰਕੇ ਅਮਰੀਕਾ ਨੂੰ ਪੂਰੀ ਦੁਨੀਆਂ ਦੇ ਸਾਹਮਣੇ ਸ਼ਰਮਿੰਦਾ ਹੋਣਾ ਪੈ ਰਿਹਾ ਹੈ। ਉਨ੍ਹਾਂ ਇਹ ਸਾਰੀਆਂ ਗੱਲਾਂ ਵ੍ਹਾਈਟ ਹਾਊਸ ਵਿੱਚ ਬੰਦੂਕ ਸਭਿਆਚਾਰ ਨੂੰ ਰੋਕਣ ਲਈ ਚੁੱਕੇ ਕਦਮਾਂ ਦੌਰਾਨ ਕਹੀਆਂ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਪ੍ਰਸਤਾਵਿਤ ਸੋਧ ਦੀ ਕੋਈ ਉਲੰਘਣਾ ਕਰਨ ਬਾਰੇ ਨਹੀਂ ਸੋਚ ਰਹੇ। ਇਸ ਮੌਕੇ ਉਪ.ਰਾਸ਼ਟਰਪਤੀ ਕਮਲਾ ਹੈਰਿਸ ਅਤੇ ਅਟਾਰਨੀ ਜਨਰਲ ਮੈਰਕ ਗਾਰਲੈਂਡ ਵੀ ਮੌਜੂਦ ਸਨ। ਬਾਇਡਨ ਨੇ ਕਿਹਾ ਕਿ ਇਸ ਸੰਬੰਧ ਵਿਚ ਬਹੁਤ ਕੁਝ ਕੀਤੇ ਜਾਣ ਦੀ ਲੋੜ ਹੈ ਪਰ ਜਿੱਥੇ ਬਾਇਡਨ ਨੇ ਕਿਸੇ ਵੀ ਆਧੁਨਿਕ ਸਮੇਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਦੇ ਤੌਰ ‘ਤੇ ਅਤੀ ਅਭਿਲਾਸ਼ੀ ਬੰਦੂਕ ਕੰਟਰੋਲ ਏਜੰਡੇ ਦਾ ਪ੍ਰਸਤਾਵ ਦਿੱਤਾ ਸੀ, ਉੱਥੇ ਉਹਨਾਂ ਦੇ ਕਦਮਾਂ ਨੇ ਬੰਦੂਕਾਂ ‘ਤੇ ਇਕੱਲੇ ਕਾਰਵਾਈ ਕਰਨ ਦੀ ਉਹਨਾਂ ਦੀਆਂ ਸੀਮਤ ਸ਼ਕਤੀਆਂ ਨੂੰ ਰੇਖਾਂਕਿਤ ਕੀਤਾ ਹੈ ਜਿੱਥੇ ਮੁਸ਼ਕਲ ਰਾਜਨੀਤੀ ਕੈਪੀਟਲ ਹਿਲ (ਸੰਸਦ) ‘ਤੇ ਵਿਧਾਨਿਕ ਕਾਰਵਾਈ ਵਿਚ ਅੜਿੱਕਾ ਬਣਦੀ ਹੈ।

ਬਾਇਡਨ ਦੇ ਨਵੇਂ ਕਦਮਾਂ ਵਿਚ ਘਰਾਂ ਵਿਚ ਬਨਣ ਵਾਲੀਆਂ ਉਹਨਾਂ ਬੰਦੂਕਾਂ ‘ਤੇ ਕਾਰਵਾਈ ਕਰਨਾ ਸ਼ਾਮਲ ਹੈ ਜਿਹਨਾਂ ‘ਤੇ ਸੀਰੀਅਲ ਨੰਬਰ ਨਾ ਹੋਣ ਕਾਰਨ ਉਹਨਾ ਦਾ ਪਤਾ ਲਗਾਉਣਾ ਮੁਸ਼ਕਲ ਹੁੰਦਾ ਹੈ ਅਤੇ ਜੋ ਅਕਸਰ ਜਾਂਚ ਦੇ ਬਿਨਾਂ ਖਰੀਦੀਆਂ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਬੰਦੂਕ ਰੱਖਣ ਵਾਲਿਆਂ ਬਾਰੇ ਗੱਲ ਕਰਨਾ ਮੁਸ਼ਕਲ ਹੁੰਦਾ ਹੈ ਪਰ ਬੰਦੂਕ ਸਭਿਆਚਾਰ ਬਾਰੇ ਸੋਚਣਾ ਸਾਡੇ ਸਾਰਿਆਂ ’ਚ ਬਹੁਤ ਆਮ ਹੈ। ਉਨ੍ਹਾਂ ਕਿਹਾ ਕਿ ਬਹੁਤੇ ਲੋਕ ਸਹਿਮਤ ਹਨ ਕਿ ਬੰਦੂਕ ਸਭਿਆਚਾਰ ’ਤੇ ਰੋਕ ਲਗਾਉਣੀ ਚਾਹੀਦੀ ਹੈ। ਜ਼ਿਆਦਾਤਰ ਲੋਕ ਇਸ ’ਤੇ ਕਾਰਵਾਈ ਚਾਹੁੰਦੇ ਹਨ। ਉਹ ਜਾਣਦੇ ਹਨ ਕਿ ਅਮਰੀਕੀ ਤਬਦੀਲੀ ਚਾਹੁੰਦੇ ਹਨ ਕਿਉਂਕਿ ਇਹ ਲੋਕਾਂ ਦੇ ਜੀਵਨ ਨੂੰ ਪ੍ਰਭਾਵਤ ਕਰਦਾ ਹੈ। ਇਸ ਦੇ ਇਲਾਵਾ ਉਹਨਾਂ ਨੇ ਪਿਸਤੌਲ ਸਥਿਰ ਕਰਨ ਵਾਲੀਆਂ ਵਸਤਾਂ ਜਿਹਨਾਂ ਦੀ ਮਦਦ ਨਾਲ ਇਕ ਹੱਥ ਤੋਂ ਬੰਦੂਕ ਚਲਾਈ ਜਾ ਸਕਦੀ ਹੈ ਉਹਨਾਂ ‘ਤੇ ਵੀ ਨਿਯਮਾਂ ਨੂੰ ਸਖ਼ਤ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।

ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੂੰ ਲੋਕਾਂ ਨੂੰ ਬਚਾਉਣ ਲਈ ਇਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਮੌਕਾ ਮਿਲਿਆ ਹੈ। ਸਰਕਾਰ ਲਈ ਇਹ ਮੌਕਾ ਹੈ ਕਿ ਉਹ ਇਸ ਜ਼ਿੰਮੇਦਾਰੀ ਨੂੰ ਪੂਰੀ ਕਰਕੇ ਦੁਨੀਆ ਨੂੰ ਦਿਖਾਉਣ ਕਿ ਇਥੇ ਲੋਕਤੰਤਰ ਹੈ। ਅਮਰੀਕਾ ਵਿਚ ਲਗਾਤਾਰ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਮੁੱਦੇ ‘ਤੇ ਨਵੇਂ ਸਿਰੇ ਤੋਂ ਚਰਚਾ ਹੋਣ ਦੇ ਬਾਅਦ ਉਹਨਾਂ ਨੇ ਇਸ ਨਾਲ ਨਜਿੱਠਣ ਦਾ ਪ੍ਰਣ ਲਿਆ ਸੀ।

Related News

ਕੈਨੇਡਾ ‘ਚ ਨਾਵਲ ਕੋਰੋਨਾ ਵਾਇਰਸ ਦੇ 7,471 ਨਵੇਂ ਕੇਸ ਦਰਜ

Rajneet Kaur

ਕੈਨੇਡਾ ਤੋਂ ਬਾਅਦ ਹੁਣ ਅਮਰੀਕੀ ਸੰਸਦ ਮੈਂਬਰਾਂ ਨੇ ਵੀ ਚੀਨ ਤੋਂ ਓਲੰਪਿਕ ਦੀ ਮੇਜ਼ਬਾਨੀ ਵਾਪਸ ਲੈਣ ਦੀ ਕੀਤੀ ਮੰਗ

Vivek Sharma

ਕੈਨੇਡਾ ਅਤੇ ਬ੍ਰਿਟੇਨ ਦੀਆਂ 8 ਯੂਨੀਵਰਸਿਟੀਆਂ ਦੇ ਰਿਕਾਰਡ ਵਿਚ ਲਾਈ ਗਈ ਸੰਨ੍ਹ, ਅਹਿਮ ਰਿਕਾਰਡ ਚੋਰੀ ਹੋਣ ਦੀ ਸੰਭਾਵਨਾ !

Vivek Sharma

Leave a Comment