Channel Punjabi
International News USA

ਅਮਰੀਕਾ ਦੇ CITY BANK ਦਾ ਭਾਰਤ ਵਿੱਚ ਕਾਰੋਬਾਰ ਬੰਦ ਕਰਨ ਦਾ ਐਲਾਨ, 36 ਸਾਲਾਂ ਤੱਕ ਕੀਤਾ ਕੰਜ਼ਿਊਮਰ ਬੈਂਕਿੰਗ ਕਾਰੋਬਾਰ

ਵਾਸ਼ਿੰਗਟਨ : ਕਰੀਬ 36 ਸਾਲਾਂ ਤੱਕ ਭਾਰਤ ਵਿੱਚ ਕੰਜ਼ਿਊਮਰ ਬੈਂਕਿੰਗ ਕਾਰੋਬਾਰ ਕਰਨ ਤੋਂ ਬਾਅਦ ਅਮਰੀਕਾ ਦੇ ਸਿਟੀ ਬੈਂਕ ਨੇ ਹੁਣ ਭਾਰਤ ਤੋਂ ਆਪਣਾ ਕਾਰੋਬਾਰ ਸਮੇਟਨ ਦਾ ਮਨ ਬਣਾ ਲਿਆ ਹੈ । ਸਿਟੀਗਰੁੱਪ ਨੇ ਵੱਡਾ ਐਲਾਨ ਕਰਦੇ ਹੋਏ ਕਿਹਾ ਹੈ ਕਿ ਗਰੁੱਪ ਭਾਰਤ ਸਮੇਤ 13 ਇੰਟਰਨੈਸ਼ਨਲ ਕੰਜ਼ਿਉਮਰ ਬੈਂਕਿੰਗ ਮਾਰਕਿਟ ਤੋਂ ਬਾਹਰ ਨਿਕਲੇਗਾ। ਗਰੁੱਪ ਦੀ ਨਵੀਂ ਰਣਨੀਤੀ ਅਨੁਸਾਰ ਸਿਟੀ ਗਰੁੱਪ ਹੁਣ ਵੈਲਥ ਮੈਨੇਜਮੈਂਟ ਕਾਰੋਬਾਰ ‘ਤੇ ਫੋਕਸ ਕਰਨ ਦੀ ਤਿਆਰੀ ‘ਚ ਹੈ। ਇੱਥੇ ਦੱਸਣਯੋਗ ਹੈ ਕਿ ਭਾਰਤ ‘ਚ ਸਿਟੀ ਗਰੁੱਪ ਕਰੀਬ 119 ਸਾਲਾਂ ਤੋਂ ਕਾਰਜਸ਼ੀਲ ਰਿਹਾ । ਭਾਰਤ ‘ਚ ਸਿਟੀ ਗਰੁੱਪ ਦੀ ਐਂਟਰੀ ਸੰਨ 1902 ‘ਚ ਕਲਕੱਤਾ ਤੋਂ ਹੋਈ ਸੀ । ਇਸ ਨੇ ਭਾਰਤ ਵਿੱਚ ਕੰਜ਼ਿਊਮਰ ਬੈਂਕਿੰਗ ਕਾਰੋਬਾਰ 1985 ‘ਚ ਸ਼ੁਰੂ ਕੀਤਾ ਸੀ।

ਕੰਜ਼ਿਊਮਰ ਬਿਜਨੈੱਸ ਬੈਂਕਿੰਗ ‘ਚ ਇਸ ਦੇ ਕਰੀਬ 4 ਹਜ਼ਾਰ ਲੋਕ ਕੰਮ ਕਰਦੇ ਹਨ। ਹਾਲਾਂਕਿ ਸਿਟੀਗਰੁੱਪ ਗਲੋਬਲ ਕੰਜ਼ਿਊਮਰ ਬੈਂਕਿੰਗ ਬਿਜਨੈੱਸ ‘ਚ ਸਿੰਗਾਪੁਰ, ਹਾਂਗਕਾਂਗ, ਲੰਡਨ ਅਤੇ ਯੂ.ਏ.ਈ. ਮਾਰਕਿਟ ‘ਚ ਕਾਰੋਬਾਰ ਜਾਰੀ ਰੱਖੇਗਾ। ਜਦਕਿ ਚੀਨ, ਇੰਡੀਆ ਅਤੇ 11 ਦੂਜੇ ਦੇਸ਼ਾਂ ਤੋਂ ਰਿਟੇਲ ਮਾਰਕਿਟ ਕਾਰੋਬਾਰ ਸਮੇਟੇਗਾ। ਸਿਟੀ ਗਰੁੱਪ ਦੇ ਸੀ.ਈ.ਓ. ਜੈਨ ਫ੍ਰੇਜ਼ਰ ਨੇ ਕਿਹਾ ਕਿ ਇਹ ਕੰਪਨੀ ਦੀ ਰਣਨੀਤੀ ਸਮੀਖਿਆ ਦਾ ਹਿੱਸਾ ਹੈ। ਫ੍ਰੇਜ਼ਰ ਨੇ ਇਸ ਸਾਲ ਮਾਰਚ ‘ਚ ਸੀ.ਈ.ਓ. ਦਾ ਅਹੁਦਾ ਸੰਭਾਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਸਾਨੂੰ ਮਜ਼ਬੂਤ ਗ੍ਰੋਥ ਦੀ ਸੰਭਾਵਨਾ ਲੱਗ ਰਹੀ ਹੈ ਅਤੇ ਵੈਲਥ ਮੈਨੇਜਮੈਂਟ ‘ਚ ਵਧੇਰੇ ਮੌਕੇ ਦਿਖਾਈ ਦੇ ਰਹੇ ਹਨ।

ਸਿਟੀ ਗਰੁੱਪ ਦੇ ਫੈਸਲੇ ਦੇ ਪਿੱਛੇ ਭਾਰਤ ‘ਚ ਲਾਗੂ ਬੈਂਕਿੰਗ ਨਿਯਮ ਜਾਂ ਕਾਰੋਬਾਰ ਲਈ ਘੱਟ ਮੌਕੇ ਦੱਸੇ ਜਾ ਰਹੇ ਹਨ। ਭਾਰਤੀ ਬੈਂਕਿੰਗ ਰੈਗੂਲੇਟਰ ਵੱਲੋਂ ਵਿਦੇਸ਼ੀ ਬੈਂਕਾਂ ਨੂੰ ਦੇਸ਼ ‘ਚ ਬ੍ਰਾਂਚ ਵਧਾਉਣ ਜਾਂ ਮਿਸ਼ਰਨ ਦੀ ਛੋਟ ਨਹੀਂ ਹੈ। ਅਜਿਹੇ ‘ਚ ਵਿਦੇਸ਼ੀ ਬੈਂਕ ਲਈ ਭਾਰਤ ‘ਚ ਕਾਰੋਬਾਰੀ ਵਿਸਤਾਰ ਮੁਸ਼ਕਲ ਹੁੰਦਾ ਹੈ। ਮਾਹਿਰਾਂ ਦੀ ਮੰਨੀਏ ਤਾਂ ਉਨ੍ਹਾਂ ਦਾ ਕਹਿਣਾ ਹੈ ਕਿ ਸਿਟੀਬੈਂਕ ਉਮੀਦ ਮੁਤਾਬਕ ਗਾਹਕ ਵੀ ਨਹੀਂ ਜੋੜ ਪਾਇਆ।

ਭਾਰਤ ‘ਚ ਸਿਟੀਬੈਂਕ ਦੀਆਂ ਕਰੀਬ 35 ਬ੍ਰਾਂਚਾਂ ਹਨ। ਇਨ੍ਹਾਂ ‘ਚ ਬੈਂਗਲੁਰੂ, ਚੰਡੀਗੜ੍ਹ, ਫਰੀਦਾਬਾਦ, ਗੁਰੂਗ੍ਰਾਮ, ਜੈਪੁਰ, ਲਖਨਊ, ਅਹਿਮਦਾਬਾਦ, ਕੋਚੀ, ਕੋਲਕਾਤਾ, ਪੁਣੇ, ਹੈਦਰਾਬਾਦ, ਸੂਰਤ, ਮੁੰਬਈ, ਨਾਗਪੁਰ, ਨਾਸਿਕ ਅਤੇ ਨਵੀਂ ਦਿੱਲੀ ਵਰਗੇ ਵੱਡੇ ਨਗਰ ਸ਼ਾਮਲ ਹਨ।

Related News

ਕੈਨੇਡਾ ਨੂੰ ਅਗਲੇ ਵਿੱਤੀ ਸਾਲ ’ਚ ਮਿਲਣਗੇ ਫਾਈਜ਼ਰ ਕੰਪਨੀ ਦੇ 3.5 ਕਰੋੜ ਟੀਕੇ : ਟਰੂਡੋ

Vivek Sharma

US ਵਿਚ ਕੋਵਿਡ -19 ਕੇਸਾਂ ਦੀ ਗਿਣਤੀ ਨੇ 5.5 ਮਿਲੀਅਨ ਦਾ ਅੰਕੜਾ ਕੀਤਾ ਪਾਰ

Rajneet Kaur

ਕੈਨੇਡਾ ਦੀ ਫੈਡਰਲ ਸਰਕਾਰ  ਨੇ ਐਮਰਜੈਂਸੀ ਪ੍ਰਤਿਕ੍ਰਿਆ ਲਾਭ (ਸੀਈਆਰਬੀ) ਨੂੰ ਇੱਕ ਮਹੀਨੇ ਲਈ ਹੋਰ ਵਧਾਇਆ

Rajneet Kaur

Leave a Comment

[et_bloom_inline optin_id="optin_3"]