channel punjabi
International News North America

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ ‘ਤੇ ਵਾਪਸੀ ਦੀ ਤਿਆਰੀ ‘ਚ

ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ ‘ਤੇ ਵਾਪਸੀ ਦੀ ਤਿਆਰੀ ਵਿਚ ਹਨ। ਪਰ ਇਸ ਵਾਰ ਉਹ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਲਾਂਚ ਕਰਨ ਵਾਲੇ ਹਨ। ਟਰੰਪ ਦੇ ਸੋਸ਼ਲ ਮੀਡੀਆ ‘ਤੇ ਵਾਪਸ ਆਉਣ ਦੀ ਜਾਣਕਾਰੀ ਟਰੰਪ ਦੇ ਪੁਰਾਣੇ ਸਲਾਹਕਾਰ ਤੇ ਬੁਲਾਰਾ ਜੇਸਨ ਮਿਲਰ ਨੇ ਦਿੱਤੀ ਹੈ।

ਦਸਦਈਏ ਇਸੇ ਸਾਲ ਟਰੰਪ ‘ਤੇ 6 ਜਨਵਰੀ ਨੂੰ ਅਮਰੀਕੀ ਕੈਪੀਟਲ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਲੱਗਿਆ ਸੀ, ਇਸ ਘਟਨਾ ਵਿਚ ਇਕ ਪੁਲਸ ਅਧਿਕਾਰੀ ਸਮੇਤ ਪੰਜ ਲੋਕਾਂ ਦੀ ਮੌਤ ਹੋ ਗਈ ਸੀ। ਇਸ ਦੇ ਬਾਅਦ ਟਵਿੱਟਰ ਨੇ ਉਹਨਾਂ ਦੇ ਅਕਾਊਂਟ ਨੂੰ ਹਮੇਸ਼ਾ ਲਈ ਬਲਾਕ ਕਰ ਦਿੱਤਾ ਸੀ।

ਫਾਕਸ ਨਿਊਜ਼ ਨਾਲ ਗੱਲਬਾਤ ਦੌਰਾਨ ਮਿਲਰ ਨੇ ਕਿਹਾ ਕਿ ਟਰੰਪ ਅਗਲੇ ਦੋ-ਤਿੰਨ ਮਹੀਨਿਆਂ ‘ਚ ਸੋਸ਼ਲ ਮੀਡੀਆ ‘ਤੇ ਵਾਪਸੀ ਕਰ ਸਕਦੇ ਹਨ। ਅਜਿਹੇ ‘ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਸੋਸ਼ਲ ਮੀਡੀਆ ‘ਤੇ ਵਾਪਸੀ ਲਈ ਇਹ ਪਲੇਟਫਾਰਮ ਵੀ ਖ਼ੁਦ ਟਰੰਪ ਦਾ ਹੋਵੇਗਾ। ਮਿਲਰ ਮੁਤਾਬਕ ਟਰੰਪ ਦਾ ਇਹ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਆਉਣ ਵਾਲੇ ਦਿਨਾਂ ਵਿਚ ਗੇਮ ਚੇਂਜਰ ਸਾਬਤ ਹੋ ਸਕਦਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਇਸ ਪਲੇਟਫਾਰਮ ‘ਤੇ ਕਰੋੜਾਂ ਲੋਕ ਜੁੜ ਸਕਦੇ ਹਨ।

Related News

ਵੱਖ਼ਰੀ ਖਬਰ : ‘ਟਰੰਪ’ ਜੂਨੀਅਰ ਦੇ ਟਵੀਟ ਕਰਨ ‘ਤੇ ਲਾਈ ਰੋਕ !

Vivek Sharma

ਇਕ ਦਿਨ ਵਿੱਚ ਸਾਹਮਣੇ ਆਏ ਕੋਰੋਨਾ ਦੇ 700 ਤੋਂ ਵੱਧ ਮਾਮਲੇ !

Vivek Sharma

ਚੀਨ ਦੇ ਧੋਖੇ ਤੋਂ ਬਾਅਦ ਅਮਰੀਕਾ ਨੇ ਭਾਰਤ ਦੇ ਹੋਰ ਨੇੜੇ ਹੋਣ ਦਾ ਲਿਆ ਫ਼ੈਸਲਾ : ਨਿਕੀ ਹੇਲੀ

Vivek Sharma

Leave a Comment