ਅਮਰੀਕਾ ਦੇ ਰੈਂਟਨ ਸ਼ਹਿਰ ਦੇ ਗੁਰਦੁਆਰਾ ਸਿੰਘ ਸਭਾ ਵਾਸ਼ਿੰਗਟਨ ਟੈਂਪਲ ‘ਚ ਐਤਵਾਰ ਸ਼ਾਮ ਦੋ ਧੜਿਆਂ ਦੀ ਖ਼ੂਨੀ ਝੜਪ ਹੋਈ ਜਿਸ ਵਿਚ ਬੇਸ ਬੈਟ ਤੇ ਕਿਰਪਾਨਾਂ ਚੱਲੀਆਂ।

ਰਿਪੋਰਟਾਂ ਮੁਤਾਬਕ ਇਸ ਲੜਾਈ ‘ਚ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਅਤੇ ਉਸਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਝੜਪ ਦੌਰਾਨ ਕਈਆਂ ਦੀਆਂ ਪੱਗਾਂ ਲੱਥ ਗਈਆਂ ਸਨ। ਬੇਸ ਬੈਟ ਤੇ ਕਿਰਪਾਨਾਂ ਦੇ ਵਾਰਾਂ ਨਾਲ ਕਈਆਂ ਦੇ ਸਿਰਾਂ ‘ਤੇ ਕਈ ਸਟਾਂ ਲੱਗੀਆਂ।

ਰੈਂਟਨ ਪੁਲਿਸ ਵਿਭਾਗ ਤੇ ਰੈਂਟਨ ਫਾਇਰ ਫਾਈਟਰਜ਼ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਸਥਿਤੀ ‘ਤੇ ਕਾਬੂ ਪਾਇਆ। ਪੁਲਿਸ ਬਾਰੀਕੀ ਨਾਲ ਘਟਨਾ ਦੀ ਜਾਂਚ ਕਰ ਰਹੀ ਹੈ।