Channel Punjabi
International News USA

ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਟਰੰਪ ਦਾ ਇੱਕ ਹੋਰ ਫ਼ੈਸਲਾ ਪਲਟਿਆ, ਨਾਗਰਿਕਤਾ ਪ੍ਰੀਖਿਆ ਨੀਤੀ ‘ਚ ਕੀਤੀ ਤਬਦੀਲੀ

ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ Joe Biden ਨੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇੱਕ ਹੋਰ ਫੈਸਲੇ ਨੂੰ ਪਲਟ ਦਿੱਤਾ ਹੈ । ਇਸ ਵਾਰ Joe Biden ਪ੍ਰਸ਼ਾਸਨ ਨੇ ਅਮਰੀਕੀ ਨਾਗਰਿਕਤਾ ਪਾਉਣ ਦੇ ਯੋਗ ਲੋਕਾਂ ਲਈ ਟਰੰਪ ਪ੍ਰਸ਼ਾਸਨ ਦੀ ਨੀਤੀ ਨੂੰ ਪਲਟਦੇ ਹੋਏ ਕਰੀਬ 13 ਸਾਲ ਪਹਿਲਾਂ ਵਾਲੀ ਨੀਤੀ ਨੂੰ ਅਪਣਾਉਣ ਦਾ ਐਲਾਨ ਕੀਤਾ ਹੈ। ਇਸ ਫੈਸਲੇ ਦੇ ਸਾਰੇ ਯੋਗ ਲੋਕਾਂ ਲਈ ਨਾਗਰਿਕਤਾ ਪਾਉਣ ਦਾ ਮਾਰਗ ਹੋਰ ਆਸਾਨ ਹੋਵੇਗਾ। ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ (USCIC) ਨੇ ਕਿਹਾ ਕਿ ਉਹ 2008 ਦੀ ਨੀਤੀ ਵੱਲ ਜਾ ਰਿਹਾ ਹੈ।

ਡੋਨਾਲਡ ਟਰੰਪ ਪ੍ਰਸ਼ਾਸਨ ਨੇ ਸੰਭਾਵਿਤ ਤੌਰ ‘ਤੇ ਅਮਰੀਕੀ ਨਾਗਰਿਕਤਾ ਪਾਉਣ ਦੇ ਯੋਗ ਲੋਕਾਂ ਲਈ ਨਾਗਰਿਕਤਾ ਪ੍ਰੀਖਿਆ ‘ਚ ਬਦਲਾਅ ਕਰਨ ਦਾ ਫੈਸਲਾ ਕੀਤਾ ਸੀ। ਇਸ ਦੇ ਤਹਿਤ ਪ੍ਰਸ਼ਨਾਂ ਦੀ ਗਿਣਤੀ 100 ਤੋਂ ਵਧਾ ਕੇ 128 ਕਰ ਦਿੱਤੀ ਗਈ ਸੀ ਅਤੇ ਬਦਲਵੇਂ ਸਵਾਲਾਂ ‘ਚ ਸਿਆਸੀ ਅਤੇ ਵਿਚਾਰਧਾਰਕ ਰੁਝਾਨਾਂ ਦੀ ਪਰਖ ਕਰਨ ਦਾ ਫੈਸਲਾ ਕੀਤਾ ਗਿਆ। ਨੀਤੀ ਨੂੰ ਬਦਲਣ ਦਾ ਐਲਾਨ ਕਰਦੇ ਹੋਏ ਅਮਰੀਕੀ ਨਾਗਰਿਕਤਾ ਅਤੇ ਇੰਮੀਗ੍ਰੇਸ਼ਨ ਸੇਵਾ ਨੇ ਕਿਹਾ ਕਿ ਏਜੰਸੀ ਦਾ ਮੰਨਣਾ ਹੈ ਕਿ ਪਹਿਲੀ ਦਸੰਬਰ 2020 ਨੂੰ ਜਾਂ ਉਸ ਤੋਂ ਪਹਿਲਾਂ ਅਰਜ਼ੀ ਦੇਣ ਵਾਲੇ ਲੋਕਾਂ ਲਈ ਸੋਧੀ ਹੋਈ ਨਾਗਰਿਕਤਾ ਪ੍ਰੀਖਿਆ ‘ਚ ਸੰਭਾਵਿਤ ਰੁਕਾਵਟ ਹੋ ਸਕਦੀ ਹੈ।


ਜ਼ਿਕਰਯੋਗ ਹੈ ਕਿ ਸੰਭਾਵਿਤ ਤੌਰ ‘ਤੇ ਅਮਰੀਕੀ ਨਾਗਰਿਕਤਾ ਪਾਉਣ ਦੇ ਯੋਗ ਲੋਕਾਂ ਨੂੰ ਇਸ ਦੇ ਲਈ ਪ੍ਰੀਖਿਆ ਦੇਣੀ ਪੈਂਦੀ ਹੈ। ਪ੍ਰੀਖਿਆ ‘ਚ ਪਾਸ ਕਰਨ ਲਈ ਅਮਰੀਕਾ ਦੇ ਇਤਿਹਾਸ, ਸਿਧਾਂਤਾ ਅਤੇ ਸਰਕਾਰ ਦੇ ਗਠਨ ਸੰਬੰਧੀ ਜਾਣਕਾਰੀ ਹੋਣਾ ਜ਼ਰੂਰੀ ਹੈ।

ਬਿਆਨ ‘ਚ ਕਿਹਾ ਗਿਆ ਕਿ ਇਹ ਫੈਸਲਾ ਸਾਡੇ ਕਾਨੂੰਨੀ ਇੰਮੀਗ੍ਰੇਸ਼ਨ ਤੰਤਰ ‘ਚ ਫਿਰ ਤੋਂ ਭਰੋਸਾ ਬਹਾਲ ਕਰਨ ਲਈ ਸ਼ਾਸਨ ਹੁਕਮ ਦੇ ਢਾਂਚੇ ਦੇ ਅਨੁਰੂਪ ਹੈ। ਇਸ ਦੇ ਤਹਿਤ ਸਾਰੇ ਯੋਗ ਲੋਕਾਂ ਲਈ ਪ੍ਰਕਿਰਿਆ ਨੂੰ ਆਸਾਨ ਬਣਾਉਣ ਦਾ ਕਾਨੂੰਨ ਹੈ। ਇਸ ਦੇ ਨਾਲ ਹੀ ਸੰਭਾਵਿਤ ਤੌਰ ‘ਤੇ ਨਾਗਰਿਕਤਾ ਪਾਉਣ ਦੋ ਯੋਗ ਲੋਕਾਂ ਲਈ ਰੁਕਾਵਟਾਂ ਵੀ ਖਤਮ ਕਰਨ ਦੀ ਵਚਨਬੱਧਤਾ ਜਤਾਈ ਗਈ ਹੈ। ।

Related News

ਦੁਨੀਆ ਭਰ ‘ਚ ਕੋਰੋਨਾ ਵਾਇਰਸ ਦਾ ਕਹਿਰ ਜਾਰੀ, ਨਵੇਂ ਕੇਸ ਆਏ ਸਾਹਮਣੇ, 1 ਕਰੋੜ 40 ਲੱਖ ਦੇ ਪਾਰ ਹੋਏ ਮਾਮਲੇ

Rajneet Kaur

ਕੈਨੇਡਾ ‘ਚ ਕੋਵਿਡ 19 ਵੈਕਸੀਨ ਦੀ ਹੋਈ ਸ਼ੁਰੂਆਤ, ਨਰਸ ਨੂੰ ਲਗਾਇਆ ਗਿਆ ਪਹਿਲਾ ਸ਼ਾਟ

Rajneet Kaur

ਸਿਡਨੀ ਦੇ ਹੈਰਿਸ ਪਾਰਕ ’ਚ ਕੁਝ ਦਸਤਾਰਧਾਰੀ ਸਿੱਖਾਂ ’ਤੇ ਅਣਪਛਾਤੇ ਲੋਕਾਂ ਨੇ ਬੇਸਬਾਲ ਬੈਟਾਂ ਤੇ ਹਥੌੜਿਆਂ ਨਾਲ ਕੀਤਾ ਹਮਲਾ

Rajneet Kaur

Leave a Comment

[et_bloom_inline optin_id="optin_3"]