channel punjabi
International News USA

ਅਮਰੀਕਾ ਦੇ ਅੱਧੇ ਤੋਂ ਜ਼ਿਆਦਾ ਸੂਬਿਆਂ ‘ਚ ਫੈਲਿਆ ਕੋਰੋਨਾ ਦਾ ਨਵਾਂ ਵੈਰੀਅੰਟ, ਮਾਰਚ-ਅਪ੍ਰੈਲ ਤੱਕ ਵਧੇਰੇ ਐਕਟਿਵ ਹੋਣ ਦੀ ਸੰਭਾਵਨਾ

ਵਾਸ਼ਿੰਗਟਨ : ਬ੍ਰਿਟੇਨ ਵਿਚ ਪਾਏ ਗਏ ਕੋਰੋਨਾ ਵਾਇਰਸ ਦੇ ਨਵੇਂ ਵੈਰੀਅੰਟ ਜਿਸਨੂੰ ‘ਬ੍ਰਿਟੇਨ ਵਾਇਰਸ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ, ਨੇ ਸੰਯੁਕਤ ਰਾਜ ਅਮਰੀਕਾ ਦੀ ਮੁਸ਼ਕਲਾਂ ਵਧਾ ਦਿੱਤੀਆਂ ਹਨ। ਯੂਐਸ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਅਤੇ ਸੰਕਰਾਮਕ ਰੋਗ ਨਿਰਦੇਸ਼ਕ ਐਂਥੋਨੀ ਫੌਸੀ ਦੇ ਮੁਤਾਬਕ ਵਾਇਰਸ ਦਾ ਨਵਾਂ ਵੈਰੀਅੰਟ ਆਉਣ ਵਾਲੇ ਸਮੇਂ ਵਿਚ ਹੋਰ ਵੀ ਪ੍ਰਭਾਵੀ ਹੋਣ ਦੀ ਸੰਭਾਵਨਾ ਹੈ।

ਫੌਸੀ ਨੇ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਯੂਨਾਈਟਿਡ ਕਿੰਗਡਮ ਤੋਂ ਆਏ ਕੋਰੋਨਾ ਦੇ ਨਵੇਂ ਵੈਰੀਅੰਟ ਦੇ ਕਾਰਨ ਮਾਰਚ ਦੇ ਅੰਤ ਜਾਂ ਅਪ੍ਰੈਲ ਦੀ ਸ਼ੁਰੂਆਤ ਤੱਕ ਦੇਸ਼ ਵਿਚ ਜ਼ਿਆਦਾ ਪ੍ਰਭਾਵੀ ਹੋ ਜਾਵੇਗਾ। ਹਾਲਾਂਕਿ ਉਨ੍ਹਾਂ ਨੇ ਕਿਹਾ ਕਿ ਇਹ ਅਜੇ ਤੱਕ ਸਪਸ਼ਟ ਨਹੀਂ ਹੋਇਆ ਕਿ ਦੱਖਣੀ ਅਫ਼ਰੀਕੀ ਕੋਰੋਨਾ ਵਾਇਰਸ ਦਾ ਨਵਾਂ ਵੈਰੀਅੰਟ ਮੂਲ ਵੈਰੀਅੰਟ ਦੀ ਤੁਲਨਾ ਵਿਚ ਜ਼ਿਆਦਾ ਸੰਕਰਾਮਕ ਹੈ ਜਾਂ ਨਹੀਂ।

ਦੱਸ ਦੇਈਏ ਕਿ ਯੂਕੇ ਵਿਚ ਸਾਹਮਣੇ ਆਇਆ ਕੋਰੋਨਾ ਵਾਇਰਸ ਦਾ ਨਵਾਂ ਵੈਰੀਅੰਟ ਵਰਤਮਾਨ ਵਿਚ ਘੱਟ ਤੋਂ ਘੱਟ 28 ਅਮਰੀਕੀ ਸੂਬਿਆਂ ਵਿਚ ਫੈਲ ਚੁੱਕਾ ਹੈ। ਦੇਸ਼ ਭਰ ਵਿਚ ਇਸ ਦੇ 315 ਤੋਂ ਜ਼ਿਆਦਾ ਮਰੀਜ਼ਾਂ ਦੀ ਪਛਾਣ ਕੀਤੀ ਗਈ ਹੈ। ਬ੍ਰਿਟੇਨ ਦੇ ਜਨਤਕ ਸਿਹਤ ਅਧਿਕਾਰੀਆਂ ਨੇ ਦਸੰਬਰ ਵਿਚ ਕੋਰੋਨਾ ਵਾਇਰਸ ਸਟ੍ਰੇਨ ਦੇ ਨਵੇਂ ਪ੍ਰਕਾਰ ਦਾ ਐਲਾਨ ਕੀਤਾ ਸੀ। ਮੰਨਿਆ ਜਾਂਦਾ ਹੈ ਕਿ ਇਹ ਨਵਾਂ ਵਾਇਰਸ 70 ਪ੍ਰਤੀਸਤ ਤੱਕ ਜ਼ਿਆਦਾ ਤੇਜ਼ੀ ਨਾਲ ਫੈਲ ਸਕਦਾ ਹੈ। ਨਵਾਂ ਸਟ੍ਰੇਨ ਪਹਿਲੀ ਵਾਰ ਦੱਖਣੀ ਪੂਰਵ ਇੰਗਲੈਂਡ ਵਿਚ ਸਤੰਬਰ ਵਿਚ ਪਾਇਆ ਗਿਆ ਸੀ ਅਤੇ ਬਾਅਦ ਵਿਚ ਪੂਰੇ ਯੂਨਾਈਟਿਡ ਕਿੰਗਡਮ ਅਤੇ ਮਹਾਦੀਪ ਯੂਰਪ ਵਿਚ ਤੇਜ਼ੀ ਨਾਲ ਫੈਲ ਗਿਆ।

Related News

ਟਰੰਪ ਪ੍ਰਸ਼ਾਸਨ ਦੌਰਾਨ ਨਿਯੁਕਤ ਕੀਤੇ ਸਾਰੇ ਅਟਾਰਨੀ ਛੱਡਣਗੇ ਅਹੁਦਾ, ਨਿਆਂ ਵਿਭਾਗ ਨੇ ਮੰਗਿਆ ਅਸਤੀਫ਼ਾ

Vivek Sharma

ਟੋਰਾਂਟੋ ਅਤੇ ਜੀਟੀਏ ‘ਚ ਅਗਲੇ ਤਿੰਨ ਦਿਨ੍ਹਾਂ ‘ਚ ਬਾਰਸ਼ਿ ਅਤੇ ਬਰਫਬਾਰੀ ਦੀ ਚਿਤਾਵਨੀ ਜਾਰੀ

Rajneet Kaur

ਕੀ ਕੈਨੇਡਾ-ਅਮਰੀਕਾ ਦੀ ਸਰਹੱਦ ਅਗਲੇ ਸਾਲ ਤੱਕ ਰੱਖੀ ਜਾਵੇਗੀ ਬੰਦ !

Vivek Sharma

Leave a Comment