channel punjabi
International News North America

ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਜੈਨ ਧਰਮ ਅਤੇ ਹਿੰਦੂ ਧਰਮ ’ਤੇ ਇਕ ਚੇਅਰ ਸਥਾਪਤ ਕਰਨ ਦਾ ਕੀਤਾ ਐਲਾਨ

ਅਮਰੀਕਾ ਦੀ ਇਕ ਯੂਨੀਵਰਸਿਟੀ ਵਿਚ ਜੈਨ ਧਰਮ ਅਤੇ ਹਿੰਦੂ ਧਰਮ ’ਤੇ ਇਕ ਚੇਅਰ ਸਥਾਪਤ ਕਰਨ ਦਾ ਐਲਾਨ ਕੀਤਾ ਗਿਆ ਹੈ। ਯੂਨੀਵਰਸਿਟੀ ਨੇ ਆਪਣੇ ਧਾਰਮਿਕ ਅਧਿਐਨ ਪ੍ਰੋਗਰਾਮ ਦੇ ਤਹਿਤ ਇਸ ਚੇਅਰ ਦੀ ਸਥਾਪਨਾ ਕੀਤੀ ਹੈ। ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫ੍ਰੇਸਨੋ ਵਿਚ ਜੈਨ ਤੇ ਹਿੰਦੂ ਧਰਮ ‘ਤੇ ਅਧਿਐਨ ਦੇ ਲਈ ਇਕ ਸੰਯੁਕਤ ਚੇਅਰ ਸਥਾਪਿਤ ਕਰਨ ਵਿਚ ਭਾਰਤੀ ਮੂਲ ਦੇ 24 ਤੋਂ ਵੱਧ ਲੋਕਾਂ ਨੇ ਯੋਗਦਾਨ ਦਿੱਤਾ ਹੈ।

ਕਲਾ ਅਤੇ ਹਿਊਮੈਨਿਟੀਜ਼ ਕਾਲਜ ਦੇ ਦਰਸ਼ਨ ਵਿਭਾਗ ਵਿਚ ਜੈਨ ਅਤੇ ਹਿੰਦੂ ਧਰਮ ’ਤੇ ਚੇਅਰ ਦੀ ਸਥਾਪਨਾ ਕੀਤੀ ਜਾਵੇਗੀ ਅਤੇ ਇਹ ਯੂਨੀਵਰਸਿਟੀ ਦੇ ਧਾਰਮਕ ਅਧਿਐਨ ਪ੍ਰੋਗਰਾਮ ਦਾ ਅਭਿੰਨ ਹਿੱਸਾ ਹੋਵੇਗਾ। ਜੈਨ ਅਤੇ ਹਿੰਦੂ ਧਰਮ ਦੀ ਪਰੰਪਰਾ ਦੇ ਇਕ ਮਾਹਰ ਪ੍ਰੋਫੈਸਰ ਨੂੰ 2021 ਵਿਚ ਅੰਤਰਿਮ ਪ੍ਰਧਾਨ ਨਿਯੁਕਤ ਕੀਤਾ ਜਾਵੇਗਾ। ਮੀਡੀਆ ਵਿਚ ਜਾਰੀ ਬਿਆਨ ਦੇ ਮੁਤਾਬਕ, ਜੈਨ ਅਤੇ ਹਿੰਦੂ ਭਾਈਚਾਰਾ ਅਤੇ ਕੈਲੀਫੋਰਨੀਆ ਸਟੇਟ ਯੂਨੀਵਰਸਿਟੀ, ਫ੍ਰੇਸਨੋ ਦੇ ਵਿਚ ਇਹ ਸੰਬੰਧ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਦੇ ਵਿਦਿਆਰਥੀਆਂ ਨੂੰ ਅਹਿੰਸਾ, ਧਰਮ, ਨਿਆਂ, ਦਰਸ਼ਨ, ਹਿੰਦੂ ਜੈਨ ਗ੍ਰੰਥਾਂ ਅਤੇ ਪਰੰਪਰਾਵਾਂ ਦੇ ਮਾਧਿਅਮ ਨਾਲ ਸਾਰੇ ਜੀਵਾਂ ਅਤੇ ਵਾਤਾਵਰਨ ਦੇ ਵਿਚ ਆਪਸੀ ਸੰਬੰਧੀ ਦੀ ਸਿੱਖਿਆ ਦੇਣ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।

Related News

ਈਸ਼ਿਆ ਹਡਸਨ ਦਾ ਪੁਲਿਸ ਨੇ ਗਲਤ ਢੰਗ ਨਾਲ ਕੀਤਾ ਐਨਕਾਉਂਟਰ, ਜਾਂਚ ਵਿੱਚ ਖ਼ੁਲਾਸਾ, ਆਰੋਪੀ ਪੁਲਿਸ ਅਧਿਕਾਰੀ ਦੋਸ਼ਮੁਕਤ !

Vivek Sharma

ਫੈਡਰਲ ਬਜਟ ਤੋਂ ਪਹਿਲਾਂ ਟਰੂਡੋ ਦੀ ਵਿਰੋਧੀ ਧਿਰ ਆਗੂਆਂ ਨਾਲ ਮੁਲਾਕਾਤ

Vivek Sharma

2022 ਤੱਕ ਵੀ ਦੁਨੀਆ ਦੀ ਇੱਕ ਚੌਥਾਈ ਆਬਾਦੀ ਨੂੰ ਨਹੀਂ ਮਿਲ ਸਕੇਗੀ ਕੋਰੋਨਾ ਵੈਕਸੀਨ, ਰਿਸਰਚ ‘ਚ ਹੋਇਆ ਖ਼ੁਲਾਸਾ

Vivek Sharma

Leave a Comment