Channel Punjabi
International News North America

ਅਮਰੀਕਾ ‘ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ 19 ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਲਗਵਾਉਣ ਲਈ ਯੋਗ : Joe Biden

ਅਮਰੀਕਾ ਵਿੱਚ ਕੋਰੋਨਾ ਵਾਇਰਸ ਤੇ ਕਾਬੂ ਪਾਉਣ ਲਈ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। ਜਿਸ ਕਰਕੇ ਸੂਬਾ ਸਰਕਾਰਾਂ ਵੱਲੋਂ ਟੀਕਾ ਲਗਵਾਉਣ ਲਈ ਉਮਰ ਦੀ ਸੀਮਾ ਵਿੱਚ ਛੋਟ ਦਿੱਤੀ ਜਾ ਰਹੀ ਹੈ। ਜਿਸ ਦੇ ਤਹਿਤ ਹੁਣ ਨਿਊਯਾਰਕ ਅਤੇ ਮੈਰੀਲੈਂਡ ਉਨ੍ਹਾਂ ਲੋਕਾਂ ਲਈ ਟੀਕੇ ਦੀ ਉਪਲਬਧੀ ਕਰਵਾਉਣਗੇ ਜੋ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਹਨ। ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਅਮਰੀਕਾ ‘ਚ 18 ਸਾਲ ਤੋਂ ਜ਼ਿਆਦਾ ਉਮਰ ਦੇ ਸਾਰੇ ਲੋਕ 19 ਅਪ੍ਰੈਲ ਤੋਂ ਕੋਵਿਡ-19 ਵੈਕਸੀਨ ਲਗਵਾਉਣ ਲਈ ਯੋਗ ਹੋ ਜਾਣਗੇ। ਸ਼ਿਨਹੁਆ ਨਿਊਜ਼ ਏਜੰਸੀ ਨੇ ਦੱਸਿਆ ਕਿ ਬਾਇਡਨ ਨੇ ਵਰਜੀਨੀਆ ਦੇ ਅਲੈਗਜ਼ੈਂਡਰੀਆ ਵਿਚ ਇਕ ਟੀਕਾਕਰਣ ਸਾਈਟ ਦਾ ਦੌਰਾ ਕਰਨ ਤੋਂ ਬਾਅਦ ਨਵਾਂ ਸਮਾਂ-ਸਾਰਣੀ ਘੋਸ਼ਿਤ ਕੀਤਾ ਸੀ। ਉਨ੍ਹਾਂ 19 ਅਪ੍ਰੈਲ ਤੋਂ ਸਾਰੇ ਬਾਲਗਾਂ ਨੂੰ ਵੈਕਸੀਨ ਲਗਵਾਉਣ ਦੀ ਇਜਾਜ਼ਤ ਦੇ ਦਿੱਤੀ। ਦੱਸ ਦੇਈਏ ਕਿ ਪਹਿਲਾਂ 1 ਮਈ ਦੀ ਤਰੀਕ ਨਿਰਧਾਰਤ ਸੀ, ਪਰ ਉਨ੍ਹਾਂ ਲਗਪਗ ਦੋ ਹਫ਼ਤੇ ਪਹਿਲਾਂ ਹੀ ਵੈਕਸੀਨੇਸ਼ਨ ਸ਼ੁਰੂ ਕਰਨ ਦੀ ਹਦਾਇਤ ਦੇ ਦਿੱਤੀ।

ਬਾਇਡਨ ਨੇ ਕਿਹਾ ਕਿ ਕੋਵਿਡ -19 ਟੀਕੇ ਦੀਆਂ 150 ਮਿਲੀਅਨ ਖੁਰਾਕਾਂ ਉਨ੍ਹਾਂ ਦੇ ਪਹਿਲੇ 75 ਦਿਨਾਂ ਦੇ ਕਾਰਜਕਾਲ ਦੌਰਾਨ ਸੀਨੀਅਰ ਨਾਗਰਿਕਾਂ ਨੂੰ ਦਿੱਤੀਆਂ ਗਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਉਮੀਦ ਹੈ ਕਿ ਜਦੋਂ ਉਹ 100 ਦਿਨ ਦਾ ਕਾਰਜਕਾਲ ਪੂਰਾ ਕਰਨਗੇ, ਉਦੋਂ ਤਕ ਉਹ 200 ਮਿਲੀਅਨ ਦੇ ਟੀਕਾਕਰਨ ਦੇ ਅੰਕੜੇ ਨੂੰ ਪਾਰ ਕਰ ਦੇਣਗੇ।
ਬਾਇਡਨ ਨੇ ਅਮਰੀਕੀਆਂ ਨੂੰ ਅਪੀਲ ਕੀਤੀ ਕਿ ਉਹ ਮਹਾਂਮਾਰੀ ਦੇ ਬਚਾਅ ਦੇ ਉਪਾਵਾਂ ਦਾ ਅਭਿਆਸ ਜਾਰੀ ਰੱਖੇ, ਇਹ ਕਹਿੰਦਿਆਂ ਕਿ ਦੇਸ਼ “ਹਾਲੇ ਤਕ ਖ਼ਤਮ ਹੋਣ ਵਾਲੀ ਸਥਿਤੀ” ਤੇ ਨਹੀਂ ਹੈ। 4 ਜੁਲਾਈ ਤੋਂ ਪਹਿਲਾਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

Related News

ਮਾਰਕ ਆਰਕੈਂਡ ਸਸਕਾਟੂਨ ਟ੍ਰਾਈਬਲ ਕੌਂਸਲ (ਐਸਟੀਸੀ)ਦੇ ਮੁੜ ਚੁਣੇ ਗਏ ਚੀਫ਼, ਮਾਰਕ ਨੇ ਦੂਜੀ ਪਾਰੀ ਵਿੱਚ ਵੀ ਬਿਹਤਰੀਨ ਕੰਮ ਜਾਰੀ ਰਹਿਣ ਦਾ ਦਿੱਤਾ ਭਰੋਸਾ

Vivek Sharma

ਕੈਨੇਡਾ ਦੇ ਕਾਮਿਆਂ ਦੀ ਸੰਸਥਾ ਯੂਨੀਫੋਰ ਨੇ ਭਾਰਤ ਵਿਚ ਚੱਲ ਰਹੇ ਕਿਸਾਨੀ ਸੰਘਰਸ਼ ਦੀ ਕੀਤੀ ਹਮਾਇਤ

Vivek Sharma

ਪੀਲ ਜ਼ਿਲ੍ਹਾ ਸਕੂਲ ਬੋਰਡ ਦੇ ਅੱਧੇ ਐਲੀਮੈਂਟਰੀ ਵਿਦਿਆਰਥੀਆਂ ਨੇ ਆਨਲਾਈਨ ਲਰਨਿੰਗ ਦੀ ਕੀਤੀ ਚੋਣ

Rajneet Kaur

Leave a Comment

[et_bloom_inline optin_id="optin_3"]