channel punjabi
International News USA

ਅਮਰੀਕਾ ‘ਚ 10 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਦੀ ਲਪੇਟ ‘ਚ ਆਏ

ਵਾਸ਼ਿੰਗਟਨ : ਅਮਰੀਕਾ ਵਿਚ ਕੋਰੋਨਾ ਮਹਾਮਾਰੀ ਦਾ ਦੌਰ ਜਾਰੀ ਹੈ, ਛੇਤੀ ਹੀ ਵੈਕਸੀਨ ਨੂੰ ਲਾਂਚ ਕਰਨ ਦੀ ਗੱਲ ਆਖੀ ਜਾ ਰਹੀ ਹੈ, ਪਰ ਸਥਿਤੀ ਹਾਲੇ ਵੀ ਕਾਬੂ ਹੇਠ ਨਹੀਂ ਆਈ ਹੈ। ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤਕ ਅਮਰੀਕਾ ਵਿਚ 10 ਲੱਖ ਤੋਂ ਜ਼ਿਆਦਾ ਬੱਚੇ ਕੋਰੋਨਾ ਦੀ ਲਪੇਟ ਵਿਚ ਆ ਚੁੱਕੇ ਹਨ। ਇਹਨਾਂ ਵਿੱਚ ਸਕੂਲੀ ਬੱਚਿਆਂ ਦੀ ਵੀ ਵੱਡੀ ਗਿਣਤੀ ਸ਼ਾਮਲ ਹੈ।

ਅਮਰੀਕਨ ਅਕੈਡਮੀ ਆਫ ਪੀਡੀਆਟਿ੍ਕਸ (ਏਏਪੀ) ਮੁਤਾਬਕ 12 ਨਵੰਬਰ ਤਕ ਕੋਰੋਨਾ ਪ੍ਰਭਾਵਿਤ ਬੱਚਿਆਂ ਦੀ ਗਿਣਤੀ 10,39,464 ਹੋ ਗਈ ਸੀ। ਚਿੰਤਾ ਦੀ ਗੱਲ ਇਹ ਹੈ ਕਿ ਇੱਕ ਹਫ਼ਤੇ ਵਿੱਚ 1,11,946 ਬੱਚੇ ਕੋਰੋਨਾ ਪ੍ਰਭਾਵਿਤ ਹੋਏ ਹਨ।

ਏਏਪੀ ਦੀ ਪ੍ਰਧਾਨ ਸ਼ੈਲੀ ਗੋਜਾ ਨੇ ਕਿਹਾ ਹੈ ਕਿ ਉਨ੍ਹਾਂ ਨੇ ਵਾਇਰਸ ਨੂੰ ਇਸ ਤੋਂ ਪਹਿਲੇ ਏਨੀ ਤੇਜ਼ੀ ਨਾਲ ਫੈਲਦੇ ਕਦੀ ਨਹੀਂ ਦੇਖਿਆ। ਉਨ੍ਹਾਂ ਨੇ ਅਮਰੀਕੀ ਸਰਕਾਰ ਤੋਂ ਇਸ ਖ਼ਿਲਾਫ਼ ਨਵੀਂ ਰਣਨੀਤੀ ਬਣਾਉਣ ਦੀ ਅਪੀਲ ਕੀਤੀ ਹੈ।

ਉਧਰ, ਯੂਰਪ ਅਤੇ ਅਮਰੀਕਾ ਵਿਚ ਵੱਧਦੇ ਮਾਮਲਿਆਂ ‘ਤੇ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਨੇ ਚਿੰਤਾ ਪ੍ਰਗਟ ਕੀਤੀ ਹੈ। ਡਾਇਰੈਕਟਰ ਜਨਰਲ ਟੈਡਰੋਸ ਅਧਨੋਮ ਘੇਬਰੇਯੇਸਸ ਨੇ ਕਿਹਾ ਕਿ ਕਈ ਦੇਸ਼ ਪ੍ਰੋਟੋਕਾਲ ਦਾ ਪਾਲਣ ਨਾ ਕਰਕੇ ਅੱਗ ਨਾਲ ਖੇਡ ਰਹੇ ਹਨ। ਇਸ ਦੌਰਾਨ ਮੈਕੇਂਜੀ ਨੇ ਇਕ ਰਿਪੋਰਟ ਵਿਚ ਕਿਹਾ ਹੈ ਕਿ ਅਮਰੀਕਾ ਵਿਚ ਜਿਨ੍ਹਾਂ ਲੋਕਾਂ ਦੀ ਮੌਤ ਹੋਈ ਹੈ ਉਨ੍ਹਾਂ ਵਿੱਚੋਂ 80 ਫ਼ੀਸਦੀ ਲੋਕਾਂ ਦੀ ਉਮਰ 65 ਸਾਲ ਤੋਂ ਜ਼ਿਆਦਾ ਸੀ। ਉੱਥੇ ਅਮਰੀਕਾ ‘ਚ ਕੋਰੋਨਾ ਨਾਲ ਜਾਨ ਗੁਆਉਣ ਵਾਲਿਆਂ ਦੀ ਗਿਣਤੀ ਪਿਛਲੇ ਪੰਜ ਸੀਜ਼ਨ ਵਿਚ ਫਲੂ ਨਾਲ ਮਰਨ ਵਾਲਿਆਂ ਦੀ ਗਿਣਤੀ ਤੋਂ ਜ਼ਿਆਦਾ ਹੋ ਗਈ ਹੈ।

Related News

JOE BIDEN-TRUDEAU MEET IMPACT : ਕੈਨੇਡਾ ਅਤੇ ਯੂਐਸ ਵਾਹਨਾਂ ਦੇ ਨਿਕਾਸ ਦੇ ਮਿਆਰਾਂ ਲਈ ਸਾਂਝੇ ਤੌਰ ‘ਤੇ ਕਰ ਰਹੇ ਹਨ ਕੰਮ: ਵਿਲਕਿਨਸਨ

Vivek Sharma

ਟੋਰਾਂਟੋ ਅਤੇ ਬਰੈਂਪਟਨ ‘ਚ ਕਿਸਾਨ ਅੰਦੋਲਨ ਦੇ ਸਮਰਥਨ ਲਈ ਇਸ ਵੀਕੈਂਡ ਵੀ ਮੁਜ਼ਾਹਰਿਆਂ ਦਾ ਸਿਲਸਿਲਾ ਰਿਹਾ ਜਾਰੀ

Rajneet Kaur

ਓਂਟਾਰੀਓ ਸਰਕਾਰ ਵਲੋਂ ਹਫ਼ਤੇ ਦੇ ਅੰਤ ਤੱਕ ਨੀਲੇ ਲਾਇਸੈਂਸ ਪਲੇਟਜ਼, ਬੰਦ ਕਰਨ ਦੀ ਉਮੀਦ

team punjabi

Leave a Comment