channel punjabi
International News North America

ਅਮਰੀਕਾ ‘ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਸਾਹਮਣੇ ਕੀਤਾ ਪ੍ਰਦਰਸ਼ਨ

ਅਮਰੀਕਾ ‘ਚ ਕੰਮ ਕਰਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਨੇ ਗ੍ਰੀਨ ਕਾਰਡ ਲਈ ਅਮਰੀਕੀ ਸੰਸਦ ਕੈਪੀਟਲ ਹਿਲ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਗ੍ਰੀਨ ਕਾਰਡ ਨੂੰ ਅਧਿਕਾਰਤ ਰੂਪ ਨਾਲ ਸਥਾਈ ਨਿਵਾਸ ਕਾਰਡ ਕਿਹਾ ਜਾਂਦਾ ਹੈ। ਇਹ ਦਸਤਾਵੇਜ਼ ਅਮਰੀਕਾ ਵਿਚ ਰਹਿ ਰਹੇ ਪ੍ਰਵਾਸੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਜੋ ਇਸ ਗੱਲ ਦਾ ਸਬੂਤ ਹੈ ਕਿ ਕਾਰਡ ਧਾਰਕ ਨੂੰ ਦੇਸ਼ ਵਿਚ ਸਥਾਈ ਰੂਪ ਨਾਲ ਰਹਿਣ ਦਾ ਅਧਿਕਾਰ ਹੈ।ਇਕ ਸੰਯੁਕਤ ਬਿਆਨ ‘ਚ ਭਾਰਤੀ ਮੂਲ ਦੇ ਡਾਕਟਰਾਂ ਨੇ ਕਿਹਾ ਹੈ ਕਿ 150 ਸਾਲ ਤੋਂ ਗ੍ਰੀਨ ਕਾਰਡ ਬੈਕਲਾਗ ਚਲ ਰਿਹਾ ਹੈ ਕਿਉਂਕਿ ਇਸ ‘ਚ ਕੋਟਾ ਨਿਧਾਰਣ ਦੀ ਪ੍ਰਾਚੀਨ ਪ੍ਰਬੰਧ ਹੀ ਚਲ ਰਿਹਾ ਹੈ।

ਨਿਯਮ ਦੇ ਤਹਿਤ ਕਿਸੇ ਵੀ ਦੇਸ਼ ਦੇ 7 ਫ਼ੀਸਦੀ ਤੋਂ ਜ਼ਿਆਦਾ ਲੋਕਾਂ ਨੂੰ ਰੋਜ਼ਗਾਰ ਆਧਾਰਿਤ ਗ੍ਰੀਨ ਕਾਰਡ ਦੇਣ ਦੀ ਇਜਾਜ਼ਤ ਨਹੀਂ ਹੈ। ਉਨ੍ਹਾਂ ਕਿਹਾ, ‘ਭਾਰਤ ਦੀ ਆਬਾਦੀ ਕਰੋੜਾਂ ਵਿਚ ਹੈ ਪਰ ਇਸ ਦੇ ਲੋਕਾਂ ਨੂੰ ਗ੍ਰੀਨ ਕਾਰਡ ਦਿੱਤੇ ਜਾਣ ਦੀ ਸੰਖਿਆ ਆਈਸਲੈਂਡ ਦੀ ਆਬਾਦੀ ਦੇ ਬਰਾਬਰ ਹੈ। ਅਮਰੀਕਾ ‘ਚ ਕੰਮ ਕਰਨ ਵਾਲੇ ਆਈਟੀ ਪ੍ਰੋਫੇਸ਼ਨਲ ਦੀ ਵੀ ਇਹੀ ਸਥਿਤੀ ਬਣੀ ਹੋਈ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ ਕਿ ਕੋਟਾ ਸਮਾਪਤ ਕਰ ਕੇ ਪਹਿਲਾਂ ਆਓ, ਪਹਿਲਾਂ ਪਾਓ ਦੀ ਨੀਤੀ ‘ਤੇ ਹੀ ਗ੍ਰੀਨ ਕਾਰਡ ਦਿੱਤਾ ਜਾਣਾ ਚਾਹੀਦਾ ਹੈ।

Related News

ਉਂਟਾਰੀਓ ਨਜ਼ਦੀਕ ਹੈਲੀਕਾਪਟਰ ਹਾਦਸੇ ਦਾ ਹੋਇਆ ਸ਼ਿਕਾਰ, ਇੱਕ ਵਿਅਕਤੀ ਗੰਭੀਰ ਜ਼ਖ਼ਮੀ

Vivek Sharma

ਟੋਰਾਂਟੋ: ਇਕ ਘਰ ‘ਚੋਂ ਮਿਲੀ ਵਿਅਕਤੀ ਦੀ ਲਾਸ਼, ਪੁਲਿਸ ਵਲੋਂ ਜਾਂਚ ਸ਼ੁਰੂ

Rajneet Kaur

ਕੈਨੇਡਾ ਦੇ MP ਰਮੇਸ਼ ਸਿੰਘ ਸੰਘਾ ਦਾ ਵੱਡਾ ਖ਼ੁਲਾਸਾ : ਕੁਝ ਸਿੱਖ MP ਭਾਰਤ ਖ਼ਿਲਾਫ਼ ਆਪਣੇ ਏਜੰਡੇ ‘ਤੇ ਕਰਦੇ ਹਨ ਕੰਮ, ਖ਼ਾਲਿਸਤਾਨੀਆਂ ਨਾਲ ਹਮਦਰਦੀ ‘ਤੇ ਵੀ ਜੰਮ ਕੇ ਵਰ੍ਹੇ ਰਮੇਸ਼ ਸੰਘਾ

Vivek Sharma

Leave a Comment