channel punjabi
Canada News North America

ਅਮਰੀਕਾ ਕੀਸਟੋਨ ਪਾਈਪਲਾਈਨ ਰੱਦ ਕਰਨ ਦਾ ਕੈਨੇਡਾ ਨੂੰ ਦੇਵੇ ਮੁਆਵਜ਼ਾ : ਪ੍ਰੀਮੀਅਰ ਜੇਸਨ ਕੈਨੀ

ਐਡਮਿੰਟਨ: ਅਮਰੀਕੀ ਰਾਸ਼ਟਰਪਤੀ Joe Biden ਵਲੋਂ ਕੀਸਟੋਨ ਐਕਸਐਲ ਬ੍ਹਬ੍ਹਪਾਈਪਲਾਈਨ ਨੂੰ ਰੱਦ ਕਰਨ ਤੋਂ ਬਾਅਦ ਕੈਨੇਡਾ ਵਿੱਚ ਬਖੇੜਾ ਖੜ੍ਹਾ ਹੋ ਗਿਆ ਹੈ । ਅਮਰੀਕੀ ਰਾਸ਼ਟਰਪਤੀ ਦੇ ਫੈਸਲੇ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਸਿਆਸੀ ਆਗੂ ਇਸਨੂੰ ਆਪਣੀ ਹੇਠੀ ਮੰਨ ਰਹੇ ਹਨ । ਅਮਰੀਕਾ ‘ਤੇ ਆਪਣੇ ਸਭ ਤੋਂ ਨਜ਼ਦੀਕੀ ਮਿੱਤਰ ਅਤੇ ਸਹਿਯੋਗੀ ਦਾ ਨਿਰਾਦਰ ਕਰਨ ਦਾ ਦੋਸ਼ ਲਗਾਇਆ ਜਾ ਰਿਹਾ ਹੈ।

ਸਭ ਤੋਂ ਵੱਧ ਤਿੱਖਾ ਵਿਰੋਧ ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਵਲੋਂ ਕੀਤਾ ਜਾ ਰਿਹਾ ਹੈ। ਉਹਨਾਂ ਰਾਸ਼ਟਰਪਤੀ Biden ਵਲੋਂ ਆਪਣੇ ਦਫਤਰ ਵਿੱਚ ਪਹਿਲੇ ਹੀ ਦਿਨ ਕਰੀਬ 8 ਅਰਬ ਡਾਲਰ ਦੀ ਸਰਹੱਦ ਪਾਰ ਊਰਜਾ ਪ੍ਰਾਜੈਕਟ ਨੂੰ ਰੱਦ ਖਰਨ ਦੇ ਫੈਸਲੇ ਦੀ ਅਲੋਚਨਾ ਕੀਤੀ ।

ਜੇਸਨ ਕੈਨੀ ਨੇ ਕਿਹਾ, ਅਸੀਂ ਇਹ ਵਿਵਾਦ ਸ਼ੁਰੂ ਨਹੀਂ ਕੀਤਾ । ਇਹ ਰਾਸ਼ਟਰਪਤੀ ਸੀ, ਜਿਸ ਨੇ ਆਪਣੇ ਪਹਿਲੇ ਹੀ ਦਿਨ ਅਮਰੀਕਾ ਦੇ ਸਭ ਤੋਂ ਨਜ਼ਦੀਕੀ ਮਿੱਤਰ ਅਤੇ ਸਹਿਯੋਗੀ ਲਈ ਨਿਰਾਦਰ ਕਰਨ ਦਾ ਫ਼ੈਸਲਾ ਕੀਤਾ ।

ਦਰਅਸਲ Biden ਦੇ ਪਾਈਪ ਲਾਈਨ ਨੂੰ ਰੋਕਣ ਦੇ ਫੈਸਲੇ ਨੇ ਉਨ੍ਹਾਂ ਦੀ ਚੋਣ ਮੁਹਿੰਮ ਦੇ ਇਕ ਵਾਅਦੇ ਨੂੰ ਪੂਰਾ ਕੀਤਾ ਹੈ ।

ਪਾਈਪਲਾਈਨ ਦੇ ਰੱਦ ਹੋਣ ਨਾਲ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿੱਚ ਖਟਾਸ ਵੀ ਆ ਸਕਦੀ ਹੈ । ਪਾਇਪ ਲਾਈਨ ਨੂੰ ਰੱਦ ਕਰਨ ਤੋਂ ਬਾਅਦ ਕੈਨੇਡਾ ਦੇ ਸਿਆਸੀ ਆਗੂਆਂ ਨੇ ਇਸ ਉੱਤੇ ਮੁੜ ਵਿਚਾਰ ਕਰਨ ਲਈ ਕਿਹਾ ਹੈ । ਅਲਬਰਟਾ ਅਤੇ ਸਸਕੈਚਵਾਨ ਜੋ ਅਰਥਚਾਰਿਆਂ ਦੇ ਇੰਚਾਰਜ ਹਨ, ਸ਼ਾਇਦ ਇਸ ਦੇ ਰੋਕਣ ਨਾਲ ਸਭ ਤੋਂ ਵੱਧ ਪ੍ਰਭਾਵਤ ਹੋਣਗੇ। ਅਲਬਰਟਾ ਦੇ ਪ੍ਰੀਮੀਅਰ ਜੇਸਨ ਕੈਨੀ ਨੇ ਕੀਸਟੋਨ ਐਕਸਐਲ ਨੂੰ ਰੱਦ ਕਰਨ ਦੇ ਦੌਰਾਨ ਮੁਆਵਜ਼ੇ ਦੀ ਮੰਗ ਕੀਤੀ ਹੈ ।

ਕੀਸਟੋਨ ਐਕਸਐਲ ਦੇ ਰੱਦ ਹੋਣ ਨਾਲ ਅਲਬਰਟਾ ਤੇ ਪ੍ਰਭਾਵ ਹੋਰ ਡੂੰਘੇ ਪੈਣੇ ਹਨ ਕਿਉਂਕਿ ਸੂਬਾਈ ਸਰਕਾਰ ਨੇ ਇਸਦੇ ਵਿਕਾਸ ਦੇ ਕਈ ਪੜਾਵਾਂ ਵਿੱਚ ਲਗਭਗ 1.5 ਬਿਲੀਅਨ ਡਾਲਰ ਦਾ ਨਿਵੇਸ਼ ਕੀਤਾ ਹੈ।

ਪ੍ਰੀਮੀਅਰ ਕੈਨੀ ਸਮੇਤ ਕੈਨੇਡਾ ਦੇ ਕਈ ਆਗੂਆਂ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਇਸ ਸਬੰਧੀ ਅਮਰੀਕੀ ਰਾਸ਼ਟਰਪਤੀ ਨਾਲ ਦ੍ਰਿਡ਼ਤਾ ਨਾਲ ਗੱਲਬਾਤ ਕਰਨ ਦੀ ਅਪੀਲ ਕੀਤੀ ਹੈ।

Related News

ਕੈਨੇਡਾ ਵਿੱਚ ਕੋਰੋਨਾ ਪ੍ਰਭਾਵਿਤਾਂ ਦੀ ਗਿਣਤੀ ਰੋਜ਼ ਬਣਾ ਰਹੀ ਹੈ ਰਿਕਾਰਡ, ਸ਼ੁੱਕਰਵਾਰ ਨੂੰ 2554 ਨਵੇਂ ਮਾਮਲੇ ਆਏ ਸਾਹਮਣੇ

Vivek Sharma

ਵੈਨਕੂਵਰ ਜਨਰਲ ਹਸਪਤਾਲ ਵਿੱਚ ਕੋਵਿਡ -19 ਆਉਟਬ੍ਰੇਕ ਦਾ ਐਲਾਨ

Rajneet Kaur

ਵਿਟਬੀ ਸਕੂਲ ਵਿਖੇ ਬਰਫ ਕਲੀਅਰਿੰਗ ਮਸ਼ੀਨ ਨਾਲ ਵਾਪਰੀ ਘਟਨਾ ਤੋਂ ਬਾਅਦ 2 ਬੱਚੇ ਜ਼ਖਮੀ: ਪੁਲਿਸ

Rajneet Kaur

Leave a Comment